The Khalas Tv Blog Sports Video: ਆਸਟ੍ਰੇਲੀਆਂ ‘ਚ ਟੀਮ ਇੰਡੀਆ ਦੇ ਖਿਡਾਰੀ ਨੇ ਅੰਪਾਇਰ ਨੂੰ ਲੱਤ ਤੇ ਮੁੱਕਾ ਮਾਰਿਆ
Sports

Video: ਆਸਟ੍ਰੇਲੀਆਂ ‘ਚ ਟੀਮ ਇੰਡੀਆ ਦੇ ਖਿਡਾਰੀ ਨੇ ਅੰਪਾਇਰ ਨੂੰ ਲੱਤ ਤੇ ਮੁੱਕਾ ਮਾਰਿਆ

Yuzvendra Chahal hit umpire in australia

ਭਾਰਤ ਅਤੇ ਦੱਖਣੀ ਅਫਰੀਕਾ ਦੇ ਮੈਚ ਦੌਰਾਨ ਯੁਜ਼ਵੇਂਦਰ ਚਾਹਲ ਨੇ ਅੰਪਾਇਰ ਨੂੰ ਮਾਰਿਆ ਮੁੱਕਾ

ਬਿਊਰੋ ਰਿਪੋਰਟ : ਆਸਟ੍ਰੇਲੀਆ ਵਿੱਚ ਚੱਲ ਰਹੇ T-20 cricket World cup ਵਿੱਚ ਭਾਰਤ ਐਤਵਾਰ ਨੂੰ 5 ਵਿਕਟਾਂ ਨਾਲ ਦੱਖਣੀ ਅਫਰੀਕਾ ਤੋਂ ਹਾਰ ਗਿਆ ਹੈ। ਮੈਚ ਦੌਰਾਨ ਟੀਮ ਇੰਡੀਆ ਦੇ ਸਾਰੇ ਸਟਾਰ ਬੱਲੇਬਾਜ਼ ਤਾਸ਼ ਦੇ ਪੱਤਿਆਂ ਵਾਂਗ ਡਿੱਗ ਗਏ । ਸਿਰਫ਼ ਸੂਰੇਕੁਮਾਰ ਯਾਦਵ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ। ਟੀਮ ਇੰਡੀਆ ਫੀਲਡਿੰਗ ਵਿੱਚ ਕੋਈ ਕਮਾਲ ਨਹੀਂ ਕਰ ਸਕਦੀ ਤਿੰਨ ਵਾਰ ਰਨ ਆਉਟ ਦੇ ਚਾਂਸ ਮਿਸ ਕੀਤੇ,ਕਿੰਗ ਕੋਹਲੀ ਨੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਦਾ ਅਹਿਮ ਮੌਕੇ ਕੈਚ ਛੱਡਿਆ । ਇਸ ਮੈਚ ਵਿੱਚ ਯੁਜ਼ਵੇਂਦਰ ਚਾਹਲ ਨੂੰ ਥਾਂ ਨਹੀਂ ਮਿਲੀ ਸੀ ਪਰ ਫੀਲਡ ਵਿੱਚ ਅੰਪਾਇਰ ਦੇ ਨਾਲ ਉਨ੍ਹਾਂ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ

ਚਾਹਲ ਨੇ ਅੰਪਾਇਰ ਨੂੰ ਮਾਰੀ ਲੱਤ ਤੇ ਮੁਕਾ

ਯੁਜ਼ਵੇਂਦਰ ਚਾਹਰ ਨੂੰ ਕਪਤਾਨ ਰਾਹੁਲ ਸ਼ਰਮਾ ਨੇ ਪਲੇਇੰਗ ਇਲੈਵਨ ਵਿੱਚ ਸ਼ਾਮਲ ਨਹੀਂ ਕੀਤਾ ਸੀ। ਉਨ੍ਹਾਂ ਦੀ ਥਾਂ ਰਵਿਚੰਦਰਨ ਅਸ਼ਵਿਨ ਨੂੰ ਮੌਕਾ ਮਿਲਿਆ ਸੀ । ਪਰ ਮੈਚ ਬ੍ਰੇਕ ਦੌਰਾਨ ਉਨ੍ਹਾਂ ਦਾ ਅੰਪਾਇਰ ਦੇ ਨਾਲ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਮਜ਼ਾਕ ਦੇ ਨਾਲ ਪਹਿਲਾਂ ਅੰਪਾਇਰ ਨੂੰ ਲੱਤ ਮਾਰਦੇ ਹਨ ਫਿਰ ਮੁੱਕਾ ਮਾਰ ਦੇ ਹਨ । ਇਹ ਵੀਡੀਓ ਸੋਸ਼ਲ਼ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਚਾਹਲ ਨੂੰ ਹੁਣ ਤੱਕ ਟੀ-20 ਵਰਲਡ ਕੱਪ ਵਿੱਚ ਮੌਕਾ ਨਹੀਂ ਮਿਲਿਆ ਹੈ । ਪਰ ਉਮੀਦ ਹੈ ਕਿ ਅਸ਼ਵਿਨ ਦੇ ਦੱਖਣੀ ਅਫਰੀਕਾ ਖਿਲਾਫ਼ ਫਲਾਪ ਹੋਣ ਤੋਂ ਬਾਅਦ ਚਾਹਲ ਨੂੰ ਮੌਕਾ ਮਿਲ ਸਕਦਾ ਹੈ। ਚਾਹਲ ਨੇ ਆਪਣੀ ਗੇਂਦਬਾਜ਼ੀ ਦੇ ਨਾਲ ਟੀਮ ਇੰਡੀਆ ਨੂੰ ਕਈ ਮੈਚ ਜਿਤਾਏ ਹਨ।
ਟੀ-20 ਵਿੱਚ 4 ਓਵਰ ਹੀ ਜਿੱਤ ਦਾ ਅੰਤਰ ਤੈਅ ਕਰਦਾ ਹੈ। ਹੁਣ ਤੱਕ ਯੁਜ਼ਵੇਂਦਰ ਚਹਿਲ 85 ਵਿਕਟਾਂ ਹਾਸਲ ਕਰ ਚੁੱਕੇ ਹਨ ।

15 ਸਾਲ ਪਹਿਲਾਂ ਟੀਮ ਨੇ ਜਿੱਤਿਆ ਸੀ ਟੂਰਨਾਮੈਂਟ

ਭਾਰਤ ਨੇ 2007 ਵਿੱਚ ਅਖੀਰਲੀ ਵਾਰ ਟੀ-20 ਵਰਲਡ ਕੱਪ ਜਿੱਤਿਆ ਸੀ । ਇਹ ਜਿੱਤ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਮਿਲੀ ਸੀ। 15 ਸਾਲ ਤੋਂ ਟੀਮ ਇੰਡੀਆ ਟਰਾਫੀ ਹਾਸਲ ਕਰਨ ਦੇ ਲਈ ਤਰਸ ਰਹੀ ਹੈ। ਪਹਿਲੇ 2 ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਮੀਦ ਜਗੀ ਸੀ ਟੀਮ ਇਸ ਵਾਰ ਟਰਾਫੀ ਲੈਕੇ ਆਵੇਗੀ ਪਰ ਦੱਖਣੀ ਅਫਰੀਕਾ ਖਿਲਾਫ਼ ਪ੍ਰਦਰਸ਼ਨ ਨੂੰ ਵੇਖ ਦੇ ਹੋਏ ਹੁਣ ਇਸ ‘ਤੇ ਸਵਾਲ ਖੜੇ ਹੋਣ ਲੱਗੇ ਹਨ । ਜੇਕਰ ਟੀਮ ਇੰਡੀਆ ਨੂੰ ਟੂਰਨਾਮੈਂਟ ਜਿੱਤਣਾ ਹੈ ਤਾਂ ਬੈਟਿੰਗ,ਗੇਂਦਬਾਜ਼ੀ ਅਤੇ ਫੀਲਡਿੰਗ ਤਿੰਨਾਂ ਚੀਜ਼ਾ ਵਿੱਚ ਮਿਹਨਤ ਕਰਨੀ ਹੋਵੇਗੀ ।

Exit mobile version