India International Punjab Sports

22 ਦੀ ‘ਖੇਡ’ ਦੇ 23 Champions : ਕਾਮਨਵੈਲਥ ‘ਚ ਭਾਰਤੀ ਟੀਮ ਦੀ ਬੱਲੇ-ਬੱਲੇ ! ਮਹਿਲਾ ਕ੍ਰਿਕਟ ਨੇ ਜਿੱਤੀ ਬਰਾਬਰੀ ਦੀ ਲੜਾਈ ! ਟੀਮ ਹਾਰੀ ਪਰ ਅਰਸ਼ਦੀਪ ਬਣੇ ‘KING’! Messi ਦਾ ਸੁਪਨਾ ਹੋਇਆ ਪੂਰਾ

ਬਿਊਰੋ ਰਿਪੋਰਟ : ਸਾਲ 2022,ਖਿਡਾਰੀਆਂ ਅਤੇ ਉਨ੍ਹਾਂ ਦੇ ਫੈਨਸ ਲਈ ਅਜਿਹੀਆਂ ਖੱਟੀਆਂ-ਮਿੱਠੀਆਂ ਯਾਦਾਂ ਛੱਡ ਗਿਆ ਹੈ ਜੋ ਹੁਣ ਰਿਕਾਰਡ ਦੇ ਰੂਪ ਦਰਜ ਹੋ ਗਈਆਂ ਹਨ । ਕਾਮਨਵੈਲਥ ਖੇਡਾਂ ‘ਚ ਕੁਸ਼ਤੀ,ਵੇਟਲਿਫਟਿੰਗ,ਹਾਕੀ ਤੋਂ ਲੈ ਕੇ ਬੈਡਮਿੰਟਨ ਤੱਕ ਭਾਰਤੀ ਖਿਡਾਰੀਆਂ ਦਾ ਕੋਈ ਮੁਕਾਬਲਾ ਨਹੀਂ ਸੀ । ਮਹਿਲਾ ਅਤੇ ਪੁਰਸ਼ ਹਾਕੀ ਟੀਮ  ਜਿਥੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਦੁਹਰਾਉਂਦੀ ਹੋਈ ਨਜ਼ਰ ਆਈ,ਉਥੇ ਕ੍ਰਿਕਟ ਦੇ ਖੇਡ ਨੇ ਦਰਸ਼ਕਾਂ ਨੂੰ ਨਿਰਾਸ਼ ਕੀਤਾ। ਟੀਮ ਇੰਡੀਆ ਦੀ ਏਸ਼ੀਆ ਅਤੇ ਵਰਲਡ ਕੱਪ ਵਿੱਚ ਬੁਰੀ ਤਰਾਂ ਹਾਰ ਹੋਈ ਤਾਂ ਅਰਸ਼ਦੀਪ ਸਿੰਘ ਅਤੇ ਸੂਰਿਆ ਕੁਮਾਰ ਯਾਦਵ ਵਰਗੇ ਖਿਡਾਰੀਆਂ ਨੇ ਭਾਰਤੀ ਕ੍ਰਿਕਟ ਨੂੰ ਨਵੀਆਂ ਉਮੀਦਾਂ ਦਿੱਤੀਆਂ । 3 ਸਾਲਾਂ ਤੋਂ out of form ਵਿਰਾਟ ਕੋਹਲੀ ਨੇ ਏਸ਼ੀਆ ਕੱਪ ਵਿੱਚ ਆਪਣੀ FORM ਵਾਪਸ ਪ੍ਰਾਪਤ ਕੀਤੀ ਤਾਂ ਮਹਿਲਾ ਕ੍ਰਿਕਟ ਟੀਮ ਨੂੰ ਪੁਰਸ਼ਾਂ ਦੀ ਬਰਾਬਰੀ ਵਾਲਾ ਸਨਮਾਨ ਮਿਲਿਆ।

ਦੁਨੀਆ ਦੇ ਸਭ ਤੋਂ ਵੱਡੇ ਖੇਡ ਇਵੈਂਟ ਫੁੱਟਬਾਲ ਵਰਲਡ ਕੱਪ ਦਾ ਕਤਰ ਵਿੱਚ ਆਗਾਜ਼ ਹੋਇਆ । ਵਰਲਡ ਕੱਪ ਵਿੱਚ ਹੋਏ ਉਲਟਫੇਰ ਨੇ ਦਿੱਗਜ ਟੀਮਾਂ ਨੂੰ ਬਾਹਰ ਕੀਤਾ ਤੇ ਨਾਂ ਭੁਲ ਸਕਣ ਵਾਲੇ ਫੁੱਟਬਾਲ ਫਾਈਨਲ ਨੇ ਹਰ ਕਿਸੇ ਦਾ ਦਿਲ ਜਿੱਤਿਆ । ਅਰਜਨਟੀਨਾ ਦੀ 36 ਸਾਲ ਬਾਅਦ ਹੋਈ ਫੁੱਟਬਾਲ ਵਰਲਡ ਕੱਪ ਦੀ FINEL ਜਿੱਤ ਨੇ  ਵਰਲਡ ਕੱਪ ਨੂੰ ਯਾਦਗਾਰੀ ਬਣਾ ਦਿੱਤਾ । ਮੈਦਾਨ ‘ਤੇ ਆਪਣੇ ਜ਼ਨੂਨੀ ਜਜ਼ਬੇ ਨਾਲ ਫੈਨਸ ਦੇ ਦਿਲਾਂ ਵਿੱਚ ਛਾਏ ਦੁਨੀਆ ਭਰ ਦੇ ਇੰਨਾਂ ਸਾਰੇ ਖਿਡਾਰੀਆਂ ਦੇ ਪੂਰੇ ਸਾਲ ਦੀ PERFORMENCE ਬਾਰੇ ਤੁਹਾਨੂੰ ਸਿਲਸਿਲੇਵਾਰ ਦੱਸ ਦੇ ਹਾਂ..

1. ਓਲੰਪਿਕ ਤੋਂ ਬਾਅਦ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਖੇਡ ਮੇਲੇ ਕਾਮਨਵੈਲਥ ਖੇਡਾਂ ਦਾ ਆਗਾਜ਼ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਵਿੱਚ ਹੋਇਆ। 28 ਜੁਲਾਈ ਤੋਂ 8 ਅਗਸਤ ਦੇ ਵਿਚਾਲੇ ਖੇਡੀਆਂ ਗਈਆਂ ਇੰਨਾਂ ਖੇਡਾ ਵਿੱਚ 72 ਦੇਸ਼ਾਂ ਨੇ ਹਿੱਸਾ ਲਿਆ । ਪਹਿਲੀ ਵਾਰ ਮਹਿਲਾ ਕ੍ਰਿਕਟ ਨੂੰ ਇਸ ਵਿੱਚ ਥਾਂ ਮਿਲੀ ਅਤੇ ਬੀਚ ਵਾਲੀਬਾਲ ਨੂੰ  2018 ਵਿੱਚ ਇਸ ਦੀ ਸਫਲ ਸ਼ੁਰੂਆਤ ਤੋਂ ਬਾਅਦ ਇਸ ਨੂੰ ਖੇਡਾਂ ਦਾ ਹਿੱਸਾ ਬਣਾਇਆ ਗਿਆ। ਭਾਰਤ ਦਾ ਕਾਮਨਵੈਲਥ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਦੇਸ਼ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਕੁੱਲ 61 ਤਮਗੇ ਜਿੱਤੇ, ਜਿੰਨਾਂ ਵਿੱਚੋ 22 ਸੋਨ, 16 ਚਾਂਦੀ ਅਤੇ 23 ਕਾਂਸੀ ਦੇ ਤਗਮੇ ਸਨ ।

2. ਕਾਮਨਵੈਲ਼ਥ ਖੇਡਾਂ ਦੇ ਪਹਿਲੇ ਦਿਨ ਹੀ ਭਾਰਤ ਨੂੰ ਵੱਡੀ ਖੁਸ਼ਖਬਰੀ ਮਿਲੀ, ਵੇਟਲਿਫਟਿੰਗ ਦੇ ਹੋਏ ਚਾਰ ਮੁਕਾਬਲਿਆਂ ਵਿੱਚ ਭਾਰਤ ਨੇ ਚਾਰਾਂ ਵਿੱਚ ਮੈਡਲ ਜਿੱਤੇ। ਸਭ ਤੋਂ ਪਹਿਲਾਂ ਮੀਰਾਬਾਈ ਚਾਨੂੰ ਨੇ ਗੋਲਡ ਮੈਡਲ ਜਿੱਤ ਕੇ ਕਾਮਨਵੈਲਥ ਖੇਡਾਂ ਵਿੱਚ ਹੋਰ ਖਿਡਾਰੀਆਂ ਦਾ ਹੌਂਸਲਾ ਵਧਾਇਆ। ਉਸ ਦੇ ਬਾਅਦ ਸੰਕੇਤ ਅਤੇ ਬਿੰਦਿਆ ਰਾਣੀ ਨੇ ਸਿਲਵਰ ਮੈਡਲ ਆਪਣੇ ਨਾਂ ਕੀਤਾ,ਜਦੋਂ ਕਿ ਗੁਰੂਰਾਜਾ ਪੁਜਾਈ ਨੇ ਕਾਂਸੇ ਦਾ ਤਮਗਾ ਜਿੱਤਿਆ। ਭਾਰਤੀ ਵੇਟਲਿੰਫਿਟ ਟੀਮ ਦਾ ਸ਼ਾਨਦਾਰ ਸਫਰ ਪੂਰੇ ਟੂਰਨਾਮੈਂਟ ਵਿੱਚ ਵੀ ਜਾਰੀ ਰਿਹਾ। ਪੰਜਾਬ ਦੀ ਵੇਟਲਿਫਟਰ ਹਰਜਿੰਦਰ ਕੌਰ ਨੇ ਭਾਰਤ ਦੇ ਲਈ ਕਾਂਸੀ ਦਾ ਤਮਗਾ ਜਿੱਤਿਆ ਤਾਂ ਉਸ ਤੋਂ ਬਾਅਦ ਪੰਜਾਬ ਦੇ ਪੁਰਸ਼ਾਂ ਨੇ ਵੀ ਇੱਕ ਤੋਂ ਬਾਅਦ ਇੱਕ ਕਮਾਲ ਕਰਕੇ ਵਿਖਾਇਆ । ਵਿਕਾਸ ਠਾਕੁਰ ਨੇ ਕਾਮਨਵੈਲਥ ਗੇਮਸ ਵਿੱਚ ਆਪਣੀ ਹੈਟ੍ਰਿਕ ਪੂਰੀ ਕੀਤੀ,ਉਨ੍ਹਾਂ ਨੇ ਸਿਲਵਰ ਮੈਡਲ ਆਪਣੇ ਨਾਂ ਕੀਤਾ ਤਾਂ ਵੇਟਲਿਫਟਰ ਗੁਰਦੀਪ ਸਿੰਘ ਨੇ 109 ਪਲੱਸ ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ  । ਕਾਮਨਵੈਲਥ ਖੇਡ 2022 ਦੇ ਅਖੀਰਲੇ ਦਿਨ ਬੈਟਮਿੰਟਨ ਦੇ ਫਾਈਲਨ ਵਿੱਚ ਪੀਵੀ ਸਿੰਧੂ ਨੇ ਸ਼ਾਨਦਾਰ ਖੇਡ ਵਿਖਾਉਂਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਹੈ। ਸਿੰਧੂ ਨੇ ਕੈਨੇਡਾ ਦੀ ਖਿਡਾਰਣ ਨੂੰ ਸਿੱਧੇ ਸੈਟਾਂ ਵਿੱਚ ਮਾਤ ਦਿੱਤੀ। ਪਹਿਲੀ ਗੇਮ ਵਿੱਚ ਕੈਨੇਡਾ ਦੀ 30 ਸਾਲਾਂ ਮਿਸ਼ੇਲ ਲੀ ਨੇ ਸਿੰਧੂ ਨੂੰ ਕਰੜੀ ਚੁਣੌਤੀ ਦਿੱਤੀ ਪਰ ਉਹ ਸਿੰਧੂ ਤੋਂ ਪਹਿਲਾਂ ਸੈਟ 21-15 ਨਾਲ ਹਾਰ ਗਈ ।

3. ਕਾਮਨਵੈਲਥ ਗੇਮਸ ਵਿੱਚ ਭਾਰਤੀ ਮਹਿਲੀ ਹਾਕੀ ਟੀਮ ਨੇ ਸਿਲਵਰ ਤਮਗਾ ਜਿੱਤਿਆ। ਫਾਈਨਲ ਵਿੱਚ ਭਾਰਤ ਦੇ ਸਾਹਮਣੇ ਨਿਊਜ਼ੀਲੈਂਡ ਸੀ,ਮੁਕਾਬਲਾ ਬਰਾਬਰ ਰਿਹਾ ਅਤੇ ਦੋਵਾਂ ਦੇ ਵਿਚਾਲੇ ਫੈਸਲਾ ਪੈਨੇਲਟੀ ਸ਼ੂਟਆਉਟ ਦੇ ਨਾਲ ਹੋਇਆ । ਭਾਰਤ ਨੇ ਨਿਊਜ਼ੀਲੈਂਡ ਨੂੰ 2-1 ਨਾਲ ਹਰਾ ਦਿੱਤਾ, ਭਾਰਤੀ ਗੋਲਕੀਪਰ ਸਵਿਤਾ ਫਾਈਨਲ ਦੀ ਸਟਾਰ ਖਿਡਾਰੀ ਰਹੀ ।ਉਸ ਨੇ ਪੈਨੇਲਟੀ ਸ਼ੂਟਆਊਟ ਦੇ ਚਾਰ ਗੋਲ ਬਚਾਏ। ਸਾਲ ਦੇ ਅਖੀਰ ਤੱਕ ਭਾਰਤੀ ਮਹਿਲਾ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਿਹਾ । ਸਪੇਨ ਨੂੰ ਉਸੇ ਦੀ ਧਰਤੀ ‘ਤੇ ਹਰਾ ਕੇ FIH ਨੇਸ਼ਨਜ਼ ਕੱਪ ਜਿੱਤੀਆ । ਇਸ ਜਿੱਤ ਦੇ ਨਾਲ ਹੀ ਹੁਣ ਭਾਰਤੀ ਹਾਕੀ ਟੀਮ ਨੇ 2023-24 ਵਿੱਚ FIH ਪ੍ਰੋ ਲੀਗ ਦਾ ਹਿੱਸਾ ਬਣਨ ਦਾ ਹੱਕ ਵੀ ਹਾਸਲ ਕਰ ਲਿਆ ਹੈ। ਇਸੇ ਟੂਰਨਾਮੈਂਟ ਵਿੱਚ ਭਾਰਤੀ ਗੋਲਕੀਪਰ  ਸਵਿਤਾ ਪੂਨੀਆ ਨੂੰ ਸਰਵੋਤਮ ਗੋਲਕੀਪਰ ਦਾ ਖਿਤਾਬ ਵੀ ਮਿਲਿਆ।

4. ਪੁਰਸ਼ਾਂ ਦੀ ਹਾਕੀ ਟੀਮ ਦਾ ਵੀ ਕਾਮਨਵੈਲਥ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਪਰ ਟੀਮ ਫਾਈਨਲ ਵਿੱਚ ਆਸਟ੍ਰੇਲੀਆ ਦੇ ਹੱਥੋਂ 7-0 ਦੇ ਫਰਕ ਨਾਲ ਹਾਰ ਗਈ । ਟੀਮ ਇੰਡੀਆ ਦੀ ਇਹ ਕਾਮਨਵੈਲਥ ਵਿੱਚ ਵੱਡੀ ਹਾਰ ਸੀ । ਭਾਰਤ 2014 ਤੋਂ ਬਾਅਦ ਪਹਿਲੀ ਵਾਰ ਕਾਮਨਵੈਲਥ ਦੇ ਫਾਈਨਲ ਵਿੱਚ ਪਹੁੰਚੀ ਸੀ ਪਰ 2022 ਵਿੱਚ ਟੀਮ ਦੇ ਖਾਤੇ ਵਿੱਚ ਸਿਲਵਰ ਮੈਡਲ ਆਇਆ ।

5. ਕਾਮਨਵੈਲਥ ਖੇਡਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸ਼ਾਨਦਾਰ ਸ਼ੁਰੂਆਤ ਰਹੀ । ਪੂਰੇ ਟੂਰਨਾਮੈਂਟ ਵਿੱਚ ਟੀਮ ਇੰਡੀਆ ਦੂਜੀਆਂ ਟੀਮਾਂ ‘ਤੇ ਹਾਵੀ ਰਹੀ ਅਤੇ ਫਾਈਲਨ ਵਿੱਚ ਆਪਣੀ ਥਾਂ ਬਣਾਈ,ਪਰ ਆਸਟ੍ਰੇਲੀਆ ਦੇ ਨਾਲ ਖੇਡੇ ਗਏ ਫਾਈਨਲ ਵਿੱਚ ਹਰਮਨਪ੍ਰੀਤ ਕੌਰ ਦੀ ਟੀਮ ਹਾਰ ਗਈ ਪਰ ਚਾਂਦੀ ਦਾ ਤਮਗਾ ਜਿੱਤਣ ਵਿੱਚ ਸਫਲ ਰਹੀ ।

6. ਭਾਰਤ ਨੇ ਕਾਮਨਵੈਲ਼ਥ ਦੇ ਟ੍ਰਿਪਲ ਜੰਪ ਵਿੱਚ ਇਤਿਹਾਸ ਰਚ ਦਿੱਤਾ । ਐਡਹਾਸ ਪਾਲ ਅਤੇ ਅਬਦੁਲਾ ਨੇ 2 ਥਾਵਾਂ ਹਾਸਲ ਕੀਤੀਆਂ ਹਨ। ਐਡਹਾਸ ਨੇ 17.03 ਮੀਟਰ ਦੀ ਦੂਰੀ ਤੈਅ ਕਰਕੇ ਗੋਲਡ ਮੈਡਲ ਜਿੱਤਿਆ ਤਾਂ ਅਬਦੁਲਾ ਨੇ 17.02 ਮੀਟਰ ਦੂਰੀ ਤੈਅ ਕਰਕੇ ਸਿਲਵਰ ਮੈਡਲ ਜਿੱਤ ਲਿਆ ਹੈ,ਭਾਰਤ ਦੇ ਪ੍ਰਵੀਨ ਚਿਤਰਲੇ ਚੌਥੇ ਨੰਬਰ ‘ਤੇ ਰਹੇ ।

7.ਪੰਜਾਬ ਸਰਕਾਰ ਨੇ 27 ਅਗਸਤ ਨੂੰ  ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ। ਖਿਡਾਰੀਆਂ ਨੂੰ 9.30 ਕਰੋੜ ਦਾ ਨਕਦ ਇਨਾਮ ਦਿੱਤਾ ਗਿਆ। ਰਾਸ਼ਟਰਮੰਡਲ ਖੇਡਾਂ ਵਿੱਚ ਪੰਜਾਬ ਦੇ 23 ਖਿਡਾਰੀਆਂ ਨੇ ਭਾਗ ਲਿਆ। ਜਿਸ ਵਿੱਚੋਂ 19 ਖਿਡਾਰੀਆਂ ਨੇ ਤਮਗੇ ਜਿੱਤੇ। ਉਧਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਦਿੱਲੀ ਵਿੱਚ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਮਿਲੇ,ਜਿੰਨਾਂ ਨੇ ਕਾਮਨਵੈਲਥ ਖੇਡਾਂ ਵਿੱਚ ਭਾਰਤ ਨੂੰ ਤਗਮਾ ਜਿਤਾਇਆ ਸੀ।

8.  ਓਲੰਪੀਅਨ ਮੈਡਲ ਜੇਤੂ ਪੀਵੀ ਸਿੰਧੂ ਨੇ ਇੱਕ ਵਾਰ ਮੁੜ ਤੋਂ ਬੈਡਮਿੰਟਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਪੀਵੀ ਸਿੰਧੂ ਨੇ ਸਿੰਗਾਪੁਰ ਓਪਨ ਆਪਣੇ ਨਾਂ ਕਰ ਲਿਆ ਹੈ। ਫਾਇਨਲ ਵਿੱਚ ਉਨ੍ਹਾਂ ਨੂੰ ਚੀਨ ਦੀ ਖਿਡਾਰਣ ਜੀ ਯੀ ਤੋਂ ਕਰੜੀ ਟੱਕਰ ਮਿਲੀ। ਮੈਚ ਦਾ ਨਤੀਜਾ ਸਾਹ ਰੋਕ ਦੇਣ ਵਾਲਾ ਸੀ ।ਦੋਵੇਂ ਹੀ ਖਿਡਾਰੀਆਂ ਨੇ ਪਹਿਲਾਂ ਇੱਕ-ਇੱਕ ਸੈੱਟ ਜਿੱਤਿਆ, ਫਿਰ ਅਖੀਰਲੇ ਮੁਕਾਬਲੇ ਵਿੱਚ ਕਾਫੀ ਮਿਹਨਤ ਤੋਂ ਬਾਅਦ ਪੀਵੀ ਸਿੰਧੂ ਨੇ ਮੈਚ ਵਿੱਚ ਜਿੱਤ ਹਾਸਲ ਕੀਤੀ।

9.ਗੋਲਡਨ ਬੋਏ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚ ਦਿੱਤਾ ਹੈ। ਭਾਰਤ ਦੇ ਓਲੰਪਿਕ ਚੈਂਪੀਅਨ ਅਥਲੀਟ ਨੀਰਜ ਚੋਪੜਾ ਨੇ ਭਾਰਤੀ ਅਥਲੈਟਿਕਸ ਜਗਤ ਵਿੱਚ ਇਕ ਹੋਰ ਵੱਡੀ ਪ੍ਰਾਪਤੀ ਜੋੜਦਿਆਂ ਅਮਰੀਕਾ ਦੇ ਔਰੇਗਨ ਵਿਖੇ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ ਜੈਵਲਿਨ ਥਰੋਅ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਹਾਲਾਂਕਿ ਸੱਟ ਲੱਗਣ ਦੀ ਵਜ੍ਹਾ ਕਰਕੇ ਉਹ ਕਾਮਨਵੈਲਥ ਖੇਡਾਂ ਨਹੀਂ ਹਿੱਸਾ ਨਹੀਂ ਲੈ ਸਕੇ।

10. ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਲਈ 27 ਅਕਤੂਬਰ ਦਾ ਦਿਨ ਇਤਿਹਾਸ ਬਣ ਗਿਆ ਹੈ। BCCI ਨੇ ਫੈਸਲਾ ਕੀਤਾ ਕਿ ਹੁਣ ਭਾਰਤੀ ਮਹਿਲਾ ਕ੍ਰਿਕਟ ਨੂੰ ਪੁਰਸ਼ ਟੀਮ ਦੇ ਬਰਾਬਰ ਹੀ ਮੈਚ ਦੀ ਫੀਸ ਦਿੱਤੀ ਜਾਵੇਗੀ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਨੇ BCCI ਦੇ ਫੈਸਲੇ ਦਾ ਸੁਆਗਤ ਕਰਦੇ ਹੋਏ ਕਿਹਾ ਸੀ ਕਿ ਇਸ ਨਾਲ ਵੱਡੀ ਗਿਣਤੀ ਵਿੱਚ ਮਹਿਲਾਵਾਂ ਕ੍ਰਿਕਟ ਵਿੱਚ ਆਉਣਗੀਆਂ ।ਸੈਂਟਰਲ ਕਾਂਟਰੈਕਟ ਸਿਸਟਮ ਦੇ ਮੁਤਾਬਿਕ ਮਹਿਲਾ ਕ੍ਰਿਕਟ ਟੀਮ ਦੇ ਖਿਲਾਡੀਆਂ ਨੂੰ ਟੈਸਟ ਮੈਚ ਦੇ ਲਈ 4 ਲੱਖ ਰੁਪਏ ਮਿਲਦੇ ਹਨ। ਜਦਕਿ ਵੰਨਡੇ ਅਤੇ ਟੀ-20 ਦੇ ਲਈ 1 ਲੱਖ ਰੁਪਏ ਦੀ ਫੀਸ ਮਿਲ ਦੀ ਸੀ ।ਨਵੇਂ ਕਾਂਟਰੈਕਟ ਦੇ ਮੁਤਾਬਿਕ ਹੁਣ ਇੱਕ ਟੈਸਟ ਦੇ ਲਈ 15 ਲੱਖ ਰੁਪਏ ਮਿਲਣਗੇ ਜਦਕਿ ਵੰਨਡੇ ਲਈ 6 ਲੱਖ ਅਤੇ ਟੀ-20 ਲਈ 3 ਲੱਖ ਮਿਲਣਗੇ।

12. ਸ਼ਾਰਜਾਹ ਵਿੱਚ ਏਸ਼ੀਆ ਕੱਪ ਵੀ ਕਾਫੀ ਚਰਚਾ ਵਿੱਚ ਰਿਹਾ । ਭਾਰਤ ਦਾ ਲੀਗ ਮੈਚ ਵਿੱਚ ਖਰਾਬ ਪ੍ਰਦਰਸ਼ਨ ਰਿਹਾ,ਜਿਸ ਦੀ ਵਜ੍ਹਾ ਕਰਕੇ ਟੀਮ ਸੈਮੀਫਾਈਨਲ ਦੀ ਰੇਸ ਤੋਂ ਬਾਹਰ ਹੋ ਗਈ। ਫਾਈਨਲ ਸ਼੍ਰੀਲੰਕਾ ਤੇ ਪਾਕਿਸਤਾਨ ਵਿੱਚ ਹੋਇਆ,ਸ਼ੀਲੰਕਨ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਚੌਥੀ ਵਾਰ ਏਸ਼ੀਆ ਕੱਪ ਆਪਣੇ ਨਾਂ ਕੀਤਾ। ਭਾਰਤ ਲਈ ਚੰਗੀ ਗੱਲ ਇਹ ਰਹੀ ਕਿ 3 ਸਾਲ ਤੋਂ ਆਉਟ ਆਫ ਫਾਰਮ ਚੱਲ ਰਹੇ ਵਿਰਾਟ ਕੋਹਲੀ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਫਾਰਮ ਵਿੱਚ ਵਾਪਸੀ ਕੀਤੀ । ਪਰ ਏਸ਼ੀਆ ਕੱਪ ਦੇ ਇੱਕ ਅਹਿਮ ਮੈਚ ਦੌਰਾਨ ਪਾਕਿਸਤਾਨ ਦੇ ਖਿਲਾਫ਼ ਤੇਜ ਗੇਂਦਬਾਜ਼ ਅਰਸ਼ਦੀਪ ਸਿੰਘ ਕੋਲੋ ਇੱਕ ਕੈਚ ਛੁੱਟ ਗਿਆ,ਜਿਸ ਤੋਂ ਬਾਅਦ ਕੁਝ ਸਿਰਫਿਰਿਆਂ ਨੇ ਸੋਸ਼ਲ਼ ਮੀਡੀਆ ‘ਤੇ ਅਰਸ਼ਦੀਪ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ । ਅਰਸ਼ਦੀਪ ਸਿੰਘ ਨੂੰ ਲੈਕੇ ਮਾੜੀ ਸ਼ਬਦਾਵਲੀ ਦੀ ਵਰਤੋਂ ਹੋਈ,ਜਿਸ ਨੂੰ ਲੈਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਤੋਂ ਲੈਕੇ ਪੰਜਾਬ ਦੇ ਸਿਆਸਦਾਨਾਂ ਨੇ ਟਰੋਲਰ ਨੂੰ ਤਗੜਾ ਜਵਾਬ ਦਿੱਤਾ । ਹੋਲੀ-ਹੋਲੀ ਪੂਰੇ ਦੇਸ਼ ਅਰਸ਼ਦੀਪ ਦੇ ਨਾਲ ਖੜਾ ਹੋ ਗਿਆ ।

13. ਅਕਤੂਬਰ ਦਾ ਮਹੀਨਾ ਆਇਆ ਤਾਂ ਆਸਟ੍ਰੇਲੀਆ ਵਿੱਚ T-20 ਵਰਲਡ ਕੱਪ ਦੀ ਸ਼ੁਰੂਆਤ ਹੋਈ,ਪਹਿਲੇ ਮੈਚ ਵਿੱਚ ਭਾਰਤ ਦੀ ਪਾਕਿਸਤਾਨ ਦੇ ਖਿਲਾਫ਼ ਸ਼ਾਨਦਾਰ ਸ਼ੁਰੂਆਤ ਹੋਈ। ਮੈਚ ਦੇ 2 ਹੀਰੋ ਰਹੇ ਅਰਸ਼ਦੀਪ ਸਿੰਘ ਅਤੇ ਵਿਰਾਟ ਕੋਹਲੀ। ਅਰਸ਼ਦੀਪ ਸਿੰਘ ਨੇ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ਾਂ ਨੂੰ ਸਸਤੇ ਵਿੱਚ ਪਵੀਲਿਅਨ ਵਾਪਸ ਭੇਜਿਆ ਅਤੇ ਪਾਕਿਸਤਾਨ ਦੀ ਟੀਮ ਨੂੰ ਦਬਾਅ ਵਿੱਚ ਪਾ ਕੇ ਰੱਖਿਆ,ਜਵਾਬ ਵਿੱਚ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸਸਤੇ ਵਿੱਚ ਆਉਟ ਹੋ ਗਏ ਪਰ ਵਿਰਾਟ ਕੋਹਲੀ ਨੇ ਇਕੱਲੇ ਆਪਣੇ ਦਮ ‘ਤੇ ਪਾਕਿਸਤਾਨ ਦੇ ਹੱਥੋਂ ਮੈਚ ਖਿਚ ਲਿਆ । ਇਸ ਜਿੱਤ ਤੋਂ ਬਾਅਦ ਪੂਰੇ ਦੇਸ਼ ਵਿੱਚ ਜਸ਼ਨ ਮਨਾਇਆ ਗਿਆ। ਟੂਰਮੈਂਟ ਵਿੱਚ ਵਿਰਾਟ ਕੋਹਲੀ ਦਾ ਬੱਲਾ ਚਲਿਆ ਅਤੇ ਅਰਸ਼ਦੀਪ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਟੀਮ ਇੰਡੀਆ ਸੈਮੀਫਾਈਨਲ ਵਿੱਚ ਪਹੁੰਚੀ ਪਰ ਸੈਮੀਫਾਈਨਲ ਵਿੱਚ ਇੰਗਲੈਂਡ ਦੇ ਹੱਥੋਂ 10 ਵਿਕਟਾਂ ਨਾਲ ਮਿਲੀ ਬੁਰੀ ਹਾਰ ਨੇ ਪੂਰੇ ਦੇਸ਼ ਦੇ ਫੈਨਸ ਨੂੰ ਹਿੱਲਾ ਦਿੱਤਾ । ਫਾਈਨਲ ਇੰਗਲੈਂਡ ਅਤੇ ਪਾਕਿਸਤਾਨ ਦੇ ਵਿੱਚ ਹੋਇਆ ਅਤੇ ਦੂਜੀ ਵਾਰ ਇੰਗਲੈਂਡ T-20 ਦਾ ਵਰਲਡ ਚੈਂਪੀਅਨ ਬਣਿਆ ।

14. ਸੈਮੀਫਾਈਨਲ ਵਿੱਚ ਸ਼ਰਮਨਾਕ ਹਾਰ ਤੋਂ ਬਾਅਦ BCCI ਨੇ ਟੀਮ ਦੇ ਕਪਤਾਨ ਰਾਹੁਲ ਸ਼ਰਮਾ,ਵਿਰਾਟ ਕੋਹਲੀ ਅਤੇ ਕੋਚ ਰਾਹੁਲ ਦ੍ਰਵਿੜ ਨਾਲ ਮੀਟਿੰਗ ਕੀਤੀ । ਮੀਟਿੰਗ ਤੋਂ ਫੌਰਨ ਬਾਅਦ BCCI ਨੇ ਸਾਰੇ ਸਲੈਕਟਰਸ ਨੂੰ ਬਰਖਾਸਤ ਕਰ ਦਿੱਤਾ । ਹੁਣ BCCI ਨੇ ਟੀਮ ਇੰਡੀਆ ਵਿੱਚ ਵੀ ਵੱਡਾ ਬਦਲਾਅ ਕੀਤਾ ਹੈ, T-20 ਦੀ ਕਪਤਾਨੀ ਹਾਰਦਿਕ ਪਾਂਡਿਆ ਨੂੰ ਸੌਂਪ ਦਿੱਤੀ ਗਈ ਹੈ ਜਦਕਿ ਵੰਨ ਡੇ ਦੇ ਕਪਤਾਨ ਰੋਹਤ ਸ਼ਰਮਾ ਹੀ ਰਹਿਣਗੇ । ਟੀ-20 ਦੀ ਟੀਮ ਤੋਂ ਕੋਹਲੀ ਅਤੇ ਰੋਹਿਤ ਦੋਵਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ । ਜਦਕਿ ਜਨਵਰੀ ਵਿੱਚ ਸ੍ਰੀ ਲੰਕਾ ਦੇ ਭਾਰਤ ਦੌਰੇ ਦੌਰਾਨ ਅਰਸ਼ਦੀਪ ਸਿੰਘ ਨੂੰ ਵੰਨ ਡੇ ਅਤੇ T-20 ਦੋਵਾਂ ਵਿੱਚ ਥਾਂ ਮਿਲੀ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨਿਊਜ਼ੀਲੈਂਡ ਟੂਰ ‘ਤੇ ਗਈ ਸੀ,ਮੀਂਹ ਦੀ ਵਜ੍ਹਾ ਕਰਕੇ ਟੀ-20 ਅਤੇ ਵੰਡ ਡੇ ਦੇ ਜ਼ਿਆਦਾਤਰ ਮੈਚ ਬਾਰਿਸ਼ ਦੀ ਭੇਟ ਚੜ ਗਏ। ਹਾਲਾਂਕਿ ਟੀਮ ਇੰਡੀਆ ਨੇ T-20 ‘ਤੇ ਕਬਜ਼ਾ ਜ਼ਰੂਰ ਕੀਤਾ। ਉਧਰ ਬੰਗਲਾਦੇਸ਼ ਟੂਰ ‘ਤੇ ਭਾਰਤੀ ਟੀਮ ਦਾ ਵਨਡੇ ਵਿੱਚ ਸ਼ਰਮਨਾਕ ਪ੍ਰਦਰਸ਼ਨ ਰਿਹਾ,ਟੀਮ ਇੰਡੀਆ ਬੰਗਲਾਦੇਸ਼ ਤੋਂ ਵਨਡੇ ਸੀਰੀਜ਼ ਹਾਰ ਗਈ ਹਾਲਾਂਕਿ 3 ਟੈਸਟਾਂ ਦੀ ਸੀਰੀਜ਼ ਟੀਮ ਇੰਡੀਆ ਨੇ ਜਿੱਤ ਲਈ ਹੈ ।

15. BCCI ਨੂੰ ਇਸ ਸਾਲ ਬੋਰਡ ਦਾ ਨਵਾਂ ਪ੍ਰਧਾਨ ਮਿਲਿਆ,1983 ਵਰਲਡ ਕੱਪ ਦੇ ਹੀਰੋ ਰੋਜ਼ਰ ਬਿਨੀ ਨੇ ਸੌਰਵ ਗਾਂਗੁਲੀ ਦੀ ਥਾਂ ‘ਤੇ BCCI ਦੇ ਪ੍ਰਧਾਨ ਦੀ ਕੁਰਸੀ ਸੰਭਾਲੀ,ਚਰਚਾਵਾਂ ਸਨ ਕਿ ਸੌਰਵ ਗਾਂਗੁਲੀ ਮੁੜ ਤੋਂ BCCCI ਦੇ ਪ੍ਰਧਾਨ ਬਣਨਾ ਚਾਉਂਦੇ ਸਨ ਪਰ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ । ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ‘ਤੇ ਬੀਜੀਪੀ ਨੂੰ ਨਿਸ਼ਾਨਾਂ ਵੀ ਬਣਾਇਆ ਸੀ ।

16. ਪਾਕਿਸਤਾਨ ਬੋਰਡ ਇੱਕ ਵਾਰ ਮੁੜ ਤੋਂ ਸਿਆਸਤ ਦਾ ਸ਼ਿਕਾਰ ਹੋ ਗਈ ਹੈ । ਇਮਰਾਨ ਖਾਨ ਦੇ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ PCB ਦੇ ਚੇਅਰਮੈਨ ਰਮੀਜ਼ ਰਾਜਾ ਦੇ ਹੱਟਣ ਦੀਆਂ ਚਰਚਾਵਾਂ ਸਨ ਪਰ ਏਸ਼ੀਆ ਅਤੇ ਵਰਲਡ ਕੱਪ ਵਿੱਚ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵਜ੍ਹਾ ਕਰਕੇ ਰਮੀਜ਼ ਰਾਜਾ ਦੀ ਕੁਰਸੀ ਬਚੀ ਰਹੀ । ਘਰੇਲੂ ਮੈਦਾਨ ਵਿੱਚ ਇੰਗਲੈਂਡ ਨੇ ਜਿਸ ਤਰ੍ਹਾਂ ਟੈਸਟ ਸੀਰੀਜ਼ ਵਿੱਚ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਹੈ ਤਾਂ ਰਮੀਜ਼ ਰਾਜ਼ਾ ਦਾ ਪੱਤਾ ਸਾਫ ਕਰ ਦਿੱਤਾ ਗਿਆ ਹੈ ਉਨ੍ਹਾਂ ਦੀ ਥਾਂ ਨਜ਼ਮ ਸੇਠੀ ਨੂੰ PCB ਚੀਫ ਬਣਾਇਆ ਗਿਆ ਹੈ। ਚੀਫ ਸਲੈਕਟਰ ਨੂੰ ਵੀ ਬਰਖਾਸਤ ਕਰਕੇ ਸ਼ਾਹਿਦ ਅਫਰੀਦੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।

17 .ਭਾਰਤ ਵਿੱਚ 28 ਨਵੰਬਰ ਨੂੰ ਖੇਡੀ ਜਾਣ ਵਾਲੀ ਵਿਜੇ ਹਜ਼ਾਰੇ ਟਰਾਫੀ ਵਿੱਚ ਇਸ ਸਾਲ ਦੂਜਾ ਵਰਲਡ ਰਿਕਾਰਡ ਬਣਿਆ ਹੈ। ਨੌਜਵਾਨ ਬੱਲੇਬਾਜ਼ ਰਿਤੂਰਾਜ ਗਾਇਕਵਾਰਡ ਨੇ ਵਿਜੇ ਟਰਾਫੀ ਵਿੱਚ ਮਹਾਰਾਸ਼ਟਰ ਵੱਲੋਂ ਖੇਡ ਦੇ ਹੋਏ ਉੱਤਰ ਪ੍ਰਦੇਸ਼ ਦੇ ਖਿਲਾਫ਼ 1 ਓਵਰ ਵਿੱਚ 7 ਛਿੱਕੇ ਮਾਰ ਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ । 50 ਓਵਰਾਂ ਦੇ ਮੈਚ ਵਿੱਚ ਕਮਾਲ ਕਰਨ ਵਾਲੇ ਉਹ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ । ਗਾਇਕਵਾਰਡ ਨੇ ਇਹ ਕਾਰਨਾਮਾ ਮਹਾਰਾਸ਼ਟਰ ਵੱਲੋਂ ਬੱਲੇਬਾਜ਼ੀ ਕਰਦੇ ਹੋਏ 49ਵੇਂ ਓਵਰ ਵਿੱਚ ਕੀਤਾ ਸੀ । ਸ਼ਿਵਾ ਸਿੰਘ ਦੇ ਇਸ ਓਵਰ ਵਿੱਚ ਇੱਕ ਗੇਂਦ ਨੌ ਬਾਲ ਸੀ । ਇਸ ਦੀ ਵਜ੍ਹਾ ਕਰਕੇ ਇਹ ਓਵਰ 7 ਗੇਂਦਾਂ ਦਾ ਸੀ । ਓਵਰ ਵਿੱਚ ਕੁੱਲ 43 ਦੌੜਾਂ ਬਣਿਆ।

18. ਇਸ ਸਾਲ IPL ਦੇ ਇਤਿਹਾਸ ਵਿੱਚ ਕਿਸੇ ਵੀ ਖਿਡਾਰੀ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਬੋਲੀ ਲੱਗੀ। ‘ਪੰਜਾਬ ਕਿੰਗਸ’ਨੇ ਇੰਗਲੈਂਡ ਦੀ ਟੀਮ ਦੇ ਆਲ ਰਾਉਂਡ ਸੈਮ ਕਰਨ ਨੂੰ 18 ਕਰੋੜ 50 ਲੱਖ ਵਿੱਚ ਖਰੀਦੀਆ। ਸੈਮ ਕਰਨ ਦਾ ਬੇਸ ਪ੍ਰਾਈਜ਼ 2 ਕਰੋੜ ਸੀ ਯਾਨੀ 9 ਗੁਣਾ ਮਹਿੰਗਾ ਪੰਜਾਬ ਦੀ ਟੀਮ ਨੇ ਉਨ੍ਹਾਂ ਨੂੰ ਖਰੀਦਿਆ । ਇਸ ਤੋਂ ਪਹਿਲਾਂ ਇਹ ਰਿਕਾਰਡ ਦੱਖਣੀ ਅਫਰੀਕਾ ਦੇ ਖਿਡਾਰੀ ਕ੍ਰਿਸ ਮਾਰਿਸ ਦੇ ਨਾਂ ‘ਤੇ ਸੀ । ਉਨ੍ਹਾਂ ਨੂੰ 16.25 ਕਰੋੜ ਵਿੱਚ ਖਰੀਦਿਆ ਗਿਆ ਸੀ । ਦੂਜੇ ਨੰਬਰ ‘ਤੇ ਵੈਸਟ ਇੰਡੀਜ਼ ਦੇ ਵਿਕਟ ਕੀਪਰ ਨਕੋਲਸ ਪੂਰਨ ਰਹੇ ਹਨ ਉਨ੍ਹਾਂ ਨੂੰ ਹੈਦਰਾਬਾਦ ਦੀ ਟੀਮ ਨੇ 16 ਕਰੋੜ ਵਿੱਚ ਖਰੀਦਿਆ ਹੈ । ਪੰਜਾਬ ਦੇ ਇੱਕ ਹੋਰ ਖਿਡਾਰੀ ਦੀ IPL ਵਿੱਚ ਬੋਲੀ ਲੱਗੀ ਹੈਦਰਾਬਾਦ ਦੀ ਸਨਰਾਈਜ਼ਰ ਟੀਮ ਨੇ ਸਨਵੀਰ ਸਿੰਘ ਨੂੰ 20 ਲੱਖ ਰੁਪਏ ਵਿੱਚ ਖਰੀਦਿਆ। ਸਨਵੀਰ ਸਿੰਘ ਵਿੱਚ ਖਾਸੀਅਤ ਇਹ ਹੈ ਕਿ ਉਹ ਆਲ ਰਾਉਂਡਰ ਹਨ।

19 ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ਮੈਚ ਨੂੰ ਲੈ ਹਰ ਪਾਸੇ ਖੂਬ ਚਰਚਾ ਰਹੀ ।ਲੁਸੇਲ ਸਟੇਡੀਅਮ ਵਿੱਚ ਅਰਜਨਟੀਨਾ ਅਤੇ ਫਰਾਂਸ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਇਸ ਮੈਚ ਵਿੱਚ ਅਰਜਨਟੀਨਾ ਨੇ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਲਿਓਨੇਲ ਮੇਸੀ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਪੂਰਾ ਹੋ ਗਿਆ। ਫੀਫਾ ਵਰਲਡ ਕੱਪ ਵਿੱਚ ਇਸ ਵਾਰ ਜਿੰਨੇ ਉਲਟਫੇਰ ਹੋਏ ਉਹ ਸ਼ਾਇਦ ਕਦੇ ਵੀ ਨਹੀਂ ਹੋਏ ਸਨ। ਦਿੱਗਜ ਟੀਮਾਂ ਕਮਜ਼ੋਰ ਟੀਮਾਂ ਤੋਂ ਹਾਰ ਗਈਆਂ ।

20. ਦੇਸ਼ ਦੇ 2 ਸਰਵੋਤਮ ਪਹਿਲਵਾਨਾਂ,ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੇ ਵਿਸ਼ਵ ਚੈਂਪੀਅਨਸ਼ਿਪ 2022 ਵਿੱਚ ਕਾਂਸੀ ਦੇ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ । ਜਦੋਂ ਕਿ ਪਹਿਲਾਵਨ ਰਵੀ ਕੁਮਾਰ ਦਹੀਆ,ਨਿਸ਼ਾ ਦਹੀਆ,ਨਵੀਨ ਮਲਿਕ,ਸਾਗਰ ਜਗਲਾਨ ਆਪੋ ਆਪਣੇ ਵਰਗਾਂ ਵਿੱਚ ਅੱਗੇ ਤਾਂ ਵਧੇ ਪਰ ਕੋਈ ਵੀ ਤਗਮਾ ਜਿੱਤਣ ਵਿੱਚ ਕਾਮਯਾਬ ਨਹੀਂ ਰਹੇ ।ਜਦੋਂ ਕਿ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਦੀਪਕ ਪੂਨੀਆ ਅਤੇ ਅੰਸ਼ੂ ਮਲਿਕ ਕੂਹਣੀ ਦੀ ਸੱਟ ਕਾਰਨ ਟੂਰਨਾਮੈਂਟ ਤੋਂ ਹਟ ਗਏ।

21. ਭਾਰਤੀ ਮੁਕੇਬਾਜ਼ ਨਿਖਤ ਜ਼ਰੀਨ ਨੇ ਇਸਤਾਂਬੁਲ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਹੈ। ਉਸ ਨੇ ਥਾਈਲੈਂਡ ਦੀ ਜਿਤਪੋਂਗ ਜੁਟਾਮਾਸ ਨੂੰ 5-0 ਨਾਲ ਹਰਾਇਆ। ਇਸ ਮੈਡਲ ਨਾਲ ਉਹ ਵਿਸ਼ਵ ਖਿਤਾਬ ਜਿੱਤਣ ਵਾਲੀ ਪੰਜਵੀਂ ਭਾਰਤੀ ਬਣ ਗਈ ਹੈ। ਉਸ ਤੋਂ ਪਹਿਲਾਂ ਮੈਰੀਕਾਮ, ਸਰਿਤਾ ਦੇਵੀ, ਜੈਨੀ ਆਰਐਲ ਅਤੇ ਲੇਖਾ ਕੇਸੀ ਨੇ ਇਸ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ। ਉਧਰ ਵੇਟਲਿਫਟਰ ਮੀਰਾਬਾਈ ਚਾਨੂੰ ਨੇ ਗੁੱਟ ਦੀ ਪਰੇਸ਼ਾਨੀ ਦੇ ਬਾਵਜੂਦ ਕੋਲੰਬੀਆ ਵਿੱਚ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ 49 ਕਿਲੋ ਵਰਗ ਵਿੱਚ ਇਤਿਹਾਸਕ ਚਾਂਦੀ ਦਾ ਤਗ਼ਮਾ ਜਿੱਤਿਆ।

22.ਸੰਨ 2022 ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਨੌਜਵਾਨ ਨਿਸ਼ਾਨੇਬਾਜ਼ ਰੁਦਰੰਕਸ਼ ਪਾਟਿਲ ਨੇ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਆਈਐਸਐਸਐਫ ਸ਼ੂਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤ ਲਿਆ। ਉਸ ਨੇ ਇਸ ਸਾਲ ਮਿਸਰ ਵਿੱਚ ਹੋਏ ਇਸ ਖੇਡ ਮੁਕਾਬਲੇ ਦੇ ਦੌਰਾਨ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੀ ਸ਼ੁਰੂਆਤ ਵਿੱਚ ਹੀ ਸੋਨ ਤਮਗਾ ਜਿੱਤਿਆ

23 26 ਦਸੰਬਰ ਨੂੰ ਪੰਜਾਬ ਦੀ ਇੱਕ ਹੋਰ ਧੀ ਨੇ ਸਾਰੇ ਵਿਸ਼ਵ ਵਿੱਚ ਸੂਬੇ ਦਾ ਨਾਂ ਉੱਚਾ ਕੀਤਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਦੀ ਵਸਨੀਕ ਪ੍ਰੀਤ ਕੌਰ ਖੱਟੜਾ ਨੇ ਸ਼ਾਰਜਾਹ ਵਿਖੇ ਤੀਰਅੰਦਾਜ਼ੀ ਦੇ ਏਸ਼ੀਆ ਕੱਪ ਵਿੱਚ ਵਿਅਕਤੀਗਤ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਤਾਂ ਟੋਕਿਓ ਓਲੰਪਿਕ ਦੇ ਡਿਸਕਸ ਥ੍ਰੋ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਕਮਲਪ੍ਰੀਤ ਕੌਰ ਨੇ ਨਿਰਾਸ਼ ਕੀਤਾ। ਉਨ੍ਹਾਂ ਦੇ ਟੋਪ ਟੈਸਟ ਦੀ ਰਿਪੋਰਟ ਪੋਜ਼ੀਟਿਵ ਆਈ ।ਕਮਲਪ੍ਰੀਤ ਕੌਰ ਭਾਰਤ ਦੀ ਪਹਿਲੀ ਐਥਲੀਟ ਸੀ ਜਿਸ ਨੇ ਡਿਸਕਸ ਥ੍ਰੋ ਵਿੱਚ 65 ਮੀਟਰ ਦੇ ਟੀਚੇ ਨੂੰ ਪਾਰ ਕੀਤਾ ਸੀ। ਓਲੰਪਿਕ ਵਿੱਚ ਪੰਜਾਬ ਦੀ ਇਹ ਖਿਡਾਰਣ ਹਾਲਾਂਕਿ 6ਵੇਂ ਨੰਬਰ ‘ਤੇ ਰਹੀ ਪਰ ਸ਼ਾਨਦਾਰ ਖੇਡ ਦੀ ਵਜ੍ਹਾ ਖੇਡ ਜਗਤ ਵਿੱਚ ਉਸ ਦੀ ਕਾਫੀ ਤਰੀਫ ਹੋਈ ਸੀ। ੇੇ