India Punjab Sports

2 ਵੱਡੇ ਕ੍ਰਿਕਟਰਾਂ ਨੇ ਆਪਣੀ ਸਿਆਸੀ ਇਨਿੰਗ ਬਾਰੇ ਕੀਤਾ ਅਹਿਮ ਐਲਾਨ ! ਬੀਜੇਪੀ ਦੀ ਟਿਕਟ ਤੋਂ ਚੋਣ ਲੜਨ ਦੀਆਂ ਚਰਚਾਵਾਂ ਸਨ !

ਬਿਉਰੋ ਰਿਪੋਰਟ : ਟੀਮ ਇੰਡੀਆ ਦੇ 2 ਦਿੱਗਜ ਕ੍ਰਿਕਟਰਾਂ ਨੇ ਆਪਣੇ ਸਿਆਸੀ ਭਵਿੱਖ ਨੂੰ ਲੈਕੇ ਵੱਡਾ ਐਲਾਨ ਕਰ ਦਿੱਤਾ ਹੈ। ਦੋਵੇ ਪੰਜਾਬੀ ਹਨ ਅਤੇ ਜਿਗਰੀ ਯਾਰ ਵੀ। ਆਲ ਰਾਊਂਡਰ ਕ੍ਰਿਕਟਰ ਯੁਵਰਾਜ ਸਿੰਘ ਨੇ ਸਿਆਸੀ ਇਨਿੰਗ ਸ਼ੁਰੂ ਕਰਨ ਤੋਂ ਪਹਿਲਾਂ ਹੀ ਹੱਥ ਜੋੜ ਦਿੱਤੇ ਹਨ ਜਦਕਿ ਗੌਤਮ ਗੰਭੀਰ ਨੇ ਇੱਕ ਸਿਆਸੀ ਪਾਰਟੀ ਖੇਡਣ ਤੋਂ ਬਾਅਦ ਸੰਨਿਆਸ ਲੈ ਲਿਆ ਹੈ । ਯੁਵਰਾਜ ਸਿੰਘ ਦੇ ਗੁਰਦਾਸਪੁਰ ਤੋਂ ਬੀਜੇਪੀ ਦੀ ਟਿਕਟ ‘ਤੇ ਚੋਣ ਲੜਨ ਦੀਆਂ ਚਰਚਾਵਾਂ ਸਨ । ਪਰ ਉਨ੍ਹਾਂ ਨੇ ਸਾਫ ਕਰ ਦਿੱਤਾ ਕਿ ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜਨ ਜਾ ਰਿਹਾ ਹਾਂ,ਮੇਰਾ ਜੁਨੂਨ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕਾਂ ਦੀ ਹਮਾਇਤ ਅਤੇ ਮਦਦ ਕਰਨਾ ਹੈ। ਮੈਂ ਆਪਣੀ ਫਾਉਂਡੇਸ਼ਨ ਦੇ ਜ਼ਰੀਏ ਇਹ ਕੰਮ ਜਾਰੀ ਰਖਾਂਗਾ। ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਆਓ ਆਪੋ-ਆਪਣੀ ਤਾਕਤ ਦੇ ਨਾਲ ਮਿਲ ਦੇ ਬਦਲਾਅ ਲਿਆਉਣ ਦੀ ਕੋਸ਼ਿਸ਼ ਜਾਰੀ ਰੱਖੀਏ । ਯੁਵਰਾਜ ਸਿੰਘ ਦੀ ਨਿਤਿਨ ਗਡਕਰੀ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਤੇਜ਼ ਸਨ । ਹਾਲਾਂਕਿ ਜਾਣਕਾਰ ਕਹਿੰਦੇ ਹਨ ਯੁਵਰਾਜ ਦੇ ਨਾਂ ਦੀ ਚਰਚਾ ਚੰਡੀਗੜ੍ਹ ਲੋਕਸਭਾ ਸੀਟ ਤੋਂ ਵੀ ਸੀ ਉਨ੍ਹਾਂ ਨੇ ਉਸ ਸੀਟ ਦਾ ਜ਼ਿਕਰ ਨਹੀਂ ਕੀਤਾ ਹੈ ।

2019 ਵਿੱਚ ਪੂਰਵੀ ਦਿੱਲੀ ਦੀ ਲੋਕਸਭਾ ਸੀਟ ਤੋਂ ਚੋਣ ਲੜਨ ਵਾਲੇ ਕ੍ਰਿਕਟਰ ਗੌਤਮ ਗੰਭੀਰ ਨੇ ਵੀ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ ਹੈ । ਉਨ੍ਹਾਂ ਨੇ ਸ਼ਨਿੱਚਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਲਿਖਿਆ ‘ਮੈਂ ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਡਾ ਨੂੰ ਅਪੀਲ ਕਰਦਾ ਹਾਂ ਕਿ ਮੈਨੂੰ ਸਿਆਸੀ ਜ਼ਿੰਮੇਵਾਰੀ ਤੋਂ ਰਿਲੀਵ ਕਰ ਦੇਣ ਤਾਂਕੀ ਮੈਂ ਕ੍ਰਿਕਟ ‘ਤੇ ਫੋਕਰ ਕਰ ਸਕਾ । ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ ਜਿੰਨਾਂ ਨੇ ਮੈਨੂੰ ਮੌਕਾ ਦਿੱਤਾ’ ।

ਗੌਤਮ ਗੰਭੀਰ ਨੂੰ ਲਗਾਤਾਰ IPL ਅਤੇ ਹੋਰ ਟੂਰਨਾਮੈਂਟ ਵਿੱਚ ਕਮੈਂਟਰੀ ਕਰਦੇ ਹੋਏ ਵੇਖਿਆ ਜਾਂਦਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ ਜਾਂਦਾ ਸੀ ਕਿ ਉਹ ਮੈਂਬਰ ਪਾਰਲੀਮੈਂਟ ਦੇ ਤੌਰ ‘ਤੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਹਨ । 2 ਸਾਲ ਤੋਂ ਗੌਤਮ ਗੰਭੀਰ IPL ਵਿੱਚ ਲਖਨਊ ਟੀਮ ਦੇ ਕੋਚ ਸਨ ਇਸ ਵਾਰ ਉਨ੍ਹਾਂ ਕੋਲਕਾਤਾ ਨਾਇਟ ਰਾਇਡਰ ਦੇ ਚੀਫ ਕੋਚ ਬਣੇ ਹਨ । ਜਦੋਂ ਉਨ੍ਹਾਂ ਨੇ ਨਵੀਂ ਜ਼ਿੰਮੇਵਾਰੀ ਸੰਭਾਲੀ ਸੀ ਤਾਂ ਹੀ ਸਾਫ ਹੋ ਗਿਆ ਸੀ ਕਿ ਉਹ ਹੁਣ ਸਿਆਸਤ ਨੂੰ ਅਲਵਿਦਾ ਕਹਿ ਦੇਣਗੇ।