Punjab

ਜ਼ੀਰਾ ਧਰਨੇ ਤੋਂ ਨੌਜਵਾਨ ਆਗੂ ਲੱਖਾ ਸਿਧਾਣਾ ਦੀ “ਭਾਵੁਕ” ਕਰ ਦੇਣ ਵਾਲੀ ਅਪੀਲ

Youth leader Lakha Sidhana's "emotional" appeal from Zira Dharna

ਫਿਰੋਜ਼ਪੁਰ :  ਨੌਜਵਾਨ ਕਿਸਾਨ ਆਗੂ ਲੱਖਾ ਸਿਧਾਣਾ ( Youth leader Lakha Sidhana ) ਵੀ ਇਸ ਵੇਲੇ ਜ਼ੀਰਾ ਮੋਰਚੇ ( Zira Dharna )  ਵਿੱਚ ਮੋਜੂਦ ਹਨ ਤੇ ਉਹਨਾਂ ਮੋਰਚੇ ਦੀ ਚੜਦੀ ਕਲਾ ਦਾ ਗੱਲ ਕਹੀ ਹੈ । ਪ੍ਰਸ਼ਾਸਨ ‘ਤੇ ਵਰਦਿਆਂ ਉਹਨਾਂ ਕਿਹਾ ਹੈ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਮੋਰਚੇ ਤੇ ਧਰਨਾਕਾਰੀ ਡੱਟੇ ਹੋਏਐ ਨੇ ਕਿਉਂਕਿ ਮਸਲਾ ਪੰਜਾਬ ਦੇ ਪਾਣੀਆਂ ਦਾ ਹੈ,ਪੰਜਾਬ ਦੀ ਹਵਾ ਦਾ ਹੈ। ਪ੍ਰਸ਼ਾਸਨ ਨੂੰ ਇੱਕ ਤਰਾਂ ਨਾਲ ਚੁਣੌਤੀ ਦਿੰਦੇ ਹੋਏ ਉਹਨਾਂ ਕਾਹ ਹੈ ਕਿ ਹੱਕ ਤੇ ਸੱਚ ਦੀ ਲੜਾਈ ਵਿੱਚ ਉਹ ਡੱਟ ਕੇ ਲੜਨਗੇ।

ਇਸ ਤੋਂ ਇਲਾਵਾ ਧਰਨੇ ਵਾਲੀ ਜਗਾ ਤੇ ਮੌਜੂਦਾ ਹਾਲਾਤ ਦਿਖਾਉਂਦੇ ਹੋਏ ਉਹਨਾਂ ਕਿਹਾ ਹੈ ਕਿ ਰਾਤ ਨੂੰ ਧੁੰਧ ਜਿਆਦਾ ਹੋਣ ਕਾਰਨ ਪ੍ਰਦਰਸ਼ਕਾਰੀਆਂ ਨੂੰ ਬਹੁਤ ਔਖ ਹੋਈ ਹੈ,ਸਾਰੀ ਰਾਤ ਸੰਗਤ ਨੇ ਬੈਠ ਕੇ ਕੱਟੀ ਹੈ ਕਿਉਂਕਿ ਪਾਣੀ ਚੋਣ ਕਾਰਨ ਸੋਣ ਵਾਲੀ ਜਗਾ ਗਿਲੀ ਹੋ ਗਈ ਸੀ। ਇਸ ਤੋਂ ਇਲਾਵਾ ਮੋਰਚੇ ਚ ਆਉਣ ਵਾਲੀ ਸੰਗਤ ਲਈ ਤੇ ਬੀਬੀਆਂ ਲਈ ਉਹਨਾਂ ਕਈ ਸਮਾਜਿਕ ਸੰਸਥਾਵਾਂ ਨੂੰ ਮਦਦ ਦੀ ਅਪੀਲ ਕੀਤੀ ਹੈ ।

ਲੱਖਾ ਸਿਧਾਣਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਨਾਲ ਮੱਥਾ ਆਪਣੇ ਲਈ ਨਹੀਂ ਸਗੋਂ ਸਾਰਿਆਂ ਦੇ ਲਈ ਲਾ ਰਹੇ ਹਾਂ।ਗੱਲ ਪੰਜਾਬ ਦੇ ਪਾਣੀਆਂ ਦੀ ਹੈ,ਹਵਾ ਦੀ ਹੈ,ਸਰਕਾਰਾਂ ਨੇ ਕੁੱਝ ਨਹੀਂ ਕਰਨਾ ਕਿਉਂਕਿ ਇਹ ਖੁੱਦ ਕੋਰਪੋਰੇਟਰਾਂ ਦੇ ਨਾਲ ਰਲੀ ਹੋਈ ਹੈ।

ਕੱਲ ਹੋਏ ਲਾਠਈਚਾਰਜ ਦੀ ਗੱਲ ਕਰਦਿਆਂ ਲੱਖੇ ਨੇ ਦਸਿਆ ਹੈ ਕਿ ਕੱਲ ਪੁਲਿਸ ਨੇ ਬਜ਼ੁਰਗਾਂ ਤੇ ਬੀਬੀਆਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਹੈ। ਪੰਜਾਬ ਦੀਆਂ ਨਹਿਰਾਂ ਦੀ ਵੀ ਗੱਲ ਲੱਖੇ ਨੇ ਕਿਹਾ ਹੈ ਕਿ ਨਹਿਰਾਂ ਪੱਕੀਆਂ ਹੋਣ ਕਾਰਨ ਪੰਜਾਬ ਦੀ ਧਰਤੀ ਵਿੱਚ ਪਾਣੀ ਰਿਚਾਰਜ ਨਹੀਂ ਹੋਵੇਗਾ ਤੇ ਧਰਤੀ ਬੰਜਰ ਹੋ ਜਾਵੇਗੀ।

ਲੱਖੇ ਨੇ ਜ਼ੀਰਾ ਫੈਕਟਰੀ ਦੇ ਮੈਨੇਜਰ ਦਾ ਹਵਾਲਾ ਦਿੰਦੇ ਹੋਏ ਦੱਸਿਆ ਹੈ ਕਿ ਇਹ ਫੈਕਟਰੀ ਰੋਜਾਨਾ 12 ਲੱਖ ਲੀਟਰ ਪਾਣੀ ਧਰਤੀ ਦਾ ਕੱਢ ਕੇ ਵਰਤ ਰਹੇ ਹਨ ਤੇ ਬਾਅਦ ਵਿੱਚ ਇਸ ਵਰਤੇ ਹੋਏ ਗੰਦੇ ਪਾਣੀ ਦਾ ਕਿਵੇਂ ਨਿਪਟਾਰਾ ਹੁੰਦਾ ਹੈ,ਇਸ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਹੈ।ਸੋ ਇਹ ਜੰਗ ਬਹੁਤ ਵੱਡੀ ਹੈ ਤੇ ਜੇਕਰ ਇਹ ਨਾ ਲੜੀ ਤਾਂ ਆਉਣ ਵਾਲੇ ਸਮੇਂ ਵਿੱਚ ਪਾਣੀ ਦੀ ਇੱਕ ਇੱਕ ਬੂੰਦ ਲਈ ਤਰਸਾਂਗੇ।

ਆਪਣੀ ਅਪੀਲ ਦੇ ਅਖੀਰ ਵਿੱਚ ਉਹਨਾਂ ਨੇ ਕਿਹਾ ਹੈ ਕਿ ਅੱਜ ਸੰਘਰਸ਼ ਦੀ ਲੋੜ ਹੈ,ਸੋ ਸਾਰੇ ਘਰਾਂ ਚੋਂ ਨਿਕਲੋ।ਜੇ ਅੱਜ ਇਥੇ ਖੜ ਗਏ ਤਾਂ ਬੱਚ ਜਾਵਾਂਗੇ ਨਹੀਂ ਤਾਂ ਜ਼ਹਿਰੀਲਾ ਪਾਣੀ ਪੀ ਕੇ ਕੈਂਸਰ ਨਾਲ ਉਦਾਂ ਵੀ ਮਰ ਹੀ ਜਾਣਾ ਹੈ।