Punjab

ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਨਜ਼ਦੀਕੀ ‘ਤੇ ਵਿਜੀਲੈਂਸ ਦੀ ਰੇਡ !ਪਟਿਆਲਾ ਤੇ ਸਰਹਿੰਦ ‘ਚ ਛਾਪੇਮਾਰੀ

bhart inder singh chahal raid

ਬਿਊਰੋ ਰਿਪੋਰਟ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਅਤੇ ਸਾਬਕਾ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਦੇ ਪੈਲਸ ਅਤੇ ਬਹੁ ਮੰਜ਼ਿਲਾ ਸ਼ਾਪਿੰਗ ਕੰਪਲੈਕਸ ‘ਤੇ ਵਿਜੀਲੈਂਸ ਵੱਲੋਂ ਰੇਡ ਮਾਰੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਵਿੱਚ ਭਰਤ ਇੰਦਰ ਸਿੰਘ ਚਾਹਲ ਦੀਆਂ ਕਈ ਜਾਇਦਾਦਾਂ ਸਨ ਜਿੰਨਾਂ ‘ਤੇ ਵਿਜੀਲੈਂਸ ਵਿਭਾਗ ਦੀ ਨਜ਼ਰ ਸੀ ਹੁਣ ਇੰਨਾਂ ਸਾਰੀਆਂ ‘ਤੇ ਵਿਭਾਗ ਵੱਲੋਂ ਸਕੈਨਿੰਗ ਯਾਨੀ ਗਿਣਤੀਆਂ ਮਿਣਤੀਆਂ ਚੱਲ ਰਹੀਆਂ ਹਨ । ਇਹ ਵੀ ਸਾਹਮਣੇ ਆਇਆ ਹੈ ਕਿ ਵਿਜੀਲੈਂਸ ਦੀ ਇੱਕ ਟੀਮ ਉਨ੍ਹਾਂ ਦੇ ਸਰਹਿੰਦ ਵਿੱਚ ਬਣੇ 5 ਸਟਾਰ ਪੈਲੇਸ ‘ਤੇ ਵੀ ਰੇਡ ਮਾਰਨ ਗਈ ਸੀ ਪਰ ਉੱਥੇ ਤਾਲਾ ਲੱਗਣ ਦੀ ਵਜ੍ਹਾ ਕਰਕੇ ਟੀਮ ਵਾਪਸ ਆ ਗਈ ਹੈ। ਇਸ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਵਿਜੀਲੈਂਸ ਦੀ ਇੱਕ ਟੀਮ ਭਰਤ ਇੰਦਰ ਚਹਿਰ ਦੇ ਘਰ ਵੀ ਪਹੁੰਚੀ ਸੀ । 2002 ਤੋਂ 2007 ਦੀ ਕੈਪਟਨ ਸਰਕਾਰ ਵੇਲੇ ਵੀ ਭਰਤ ਇੰਦਰ ਸਿੰਘ ਚਾਹਲ ਮੁੱਖ ਮੰਤਰੀ ਦੇ ਮੀਡੀਆ ਲਾਹਕਾਰ ਸਨ ਅਤੇ ਕਈ ਵਾਰ ਵਿਵਾਦਾਂ ਵਿੱਚ ਘਿਰੇ ਰਹੇ। ਜਦੋਂ ਕੈਪਟਨ ਦੀ ਸਰਕਾਰ ਚੱਲੀ ਗਈ ਸੀ ਤਾਂ ਅਕਾਲੀ ਦਲ-ਬੀਜੇਪੀ ਸਰਕਾਰ ਵਿੱਚ ਉਨ੍ਹਾਂ ਖਿਲਾਫ਼ ਕਈ ਕੇਸ ਚਲਾਏ ਗਏ । ਚਾਹਲ ਦੀ ਗ੍ਰਿਫਤਾਰੀ ਵੀ ਹੋਈ ਅਤੇ ਕਈ ਮਹੀਨੇ ਤੱਕ ਉਹ ਜੇਲ੍ਹ ਵਿੱਚ ਹੀ ਰਹੇ ਸਨ । 2017 ਤੋਂ 2021 ਤੱਕ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੜ ਤੋਂ ਵਜ਼ਾਰਤ ਵਿੱਚ ਆਏ ਸਨ ਤਾਂ ਇੱਕ ਵਾਰ ਮੁੜ ਤੋਂ ਭਰਤ ਇੰਦਰ ਸਿੰਘ ਚਾਹਲ ਨੂੰ ਕੈਪਟਨ ਨੇ ਸਲਾਹਕਾਰ ਦਾ ਅਹੁਦਾ ਦਿੱਤਾ ਗਿਆ ਸੀ । ਇਸ ਦੌਰਾਨ ਉਨ੍ਹਾਂ ‘ਤੇ ਇਲਜ਼ਾਮ ਲੱਗੇ ਸਨ ਕੈਪਟਨ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਜਾਇਦਾਦ ਵਿੱਚ ਕਾਫੀ ਵਾਧਾ ਹੋਇਆ ਸੀ । ਸਰਹਿੰਦ ਰੋਡ ‘ਤੇ ਬਣੇ ਜਿਹੜੇ ਪੈਲਸ ‘ਤੇ ਵਿਜੀਲੈਂਸ ਨੇ ਰੇਡ ਮਾਰੀ ਹੈ ਉਹ 2017 ਵਿੱਚ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਬਣਿਆ ਸੀ ।

ਇਸ ਤੋਂ ਪਹਿਲਾਂ ਵਿਜੀਲੈਂਸ ਦੀ ਰਡਾਰ ‘ਤੇ ਕੈਪਟਨ ਸਰਕਾਰ ਵਿੱਚ ਵਜ਼ੀਰ ਰਹੇ ਕਈ ਮੰਤਰੀ ਆ ਚੁੱਕੇ ਹਨ । ਉਨ੍ਹਾਂ ਵਿੱਚ ਸਾਧੂ ਸਿੰਘ ਧਰਮਸੋਤ,ਭਾਰਤ ਭੂਸ਼ਣ ਆਸ਼ੂ,ਸੁੰਦਰ ਸ਼ਾਮ ਅਰੋੜਾ,ਓ.ਪੀ ਸੋਨੀ ਦਾ ਨਾਂ ਸ਼ਾਮਲ ਹੈ । ਸਾਧੂ ਸਿੰਘ ਧਰਮਸੋਤ ਖਿਲਾਫ਼ ਜੰਗਲਾਤ ਮੰਤਰੀ ਰਹਿੰਦੇ ਹੋਏ ਦਰਖੱਤਾਂ ਦੀ ਕਟਾਈ ਵਿੱਚ ਕਮਿਸ਼ਨ ਲੈਣ ਦਾ ਇਲਜ਼ਾਮ ਲੱਗਿਆ ਸੀ,ਉਹ ਕਈ ਮਹੀਨੇ ਬਾਅਦ ਜੇਲ੍ਹ ਤੋਂ ਰਿਹਾ ਹੋਏ ਸਨ। ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦਾ ਮਾਮਲਾ ਦਬਾਉਣ ਲਈ ਰਿਸ਼ਤਵਤ ਦੇਣ ਦੇ ਇਲਜ਼ਾਮ ਵਿੱਚ ਗਿਰਫ਼ਤਾਰ ਕੀਤਾ ਸੀ ਉਹ ਹੁਣ ਵੀ ਜੇਲ੍ਹ ਵਿੱਚ ਸਨ। ਇਸ ਤੋਂ ਇਲਾਵਾ ਭਾਰਤ ਭੂਸ਼ਣ ਆਸ਼ੂ ਨੂੰ ਖੁਰਾਕ ਘੁਟਾਰੇ ਦੇ ਇਲਜ਼ਾਮਾਂ ਵਿੱਚ ਗਿਰਫ਼ਤਾਰ ਕੀਤਾ ਸੀ ਉਹ ਵੀ ਜੇਲ੍ਹ ਵਿੱਚ ਹਨ । 2 ਦਿਨ ਪਹਿਲਾਂ ਉਨ੍ਹਾਂ ਦੇ ਫਰਾਰ PA ਨੇ ਵੀ ਵਿਜੀਲੈਂਸ ਦੇ ਸਾਹਮਣੇ ਸਰੰਡਰ ਕੀਤਾ ਸੀ