Punjab

ਲੁਧਿਆਣਾ ਵਿਖੇ ਟਿੱਪਰ ਡਰਾਈਵਰ ਨੇ ਦਰ ੜਿਆ ਨੌਜਵਾਨ, ਲੋਕਾਂ ਨੇ ਆਵਾਜਾਈ ਕੀਤੀ ਬੰਦ

‘ਦ ਖ਼ਾਲਸ ਬਿਊਰੋ : ਲੁਧਿਆਣਾ ਸ਼ਹਿਰ ‘ਚ ਭਿਆਨਕ ਸੜਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿੱਤੇ ਰਾਹੋਂ ਰੋਡ ‘ਤੇ ਇੱਕ ਤੇਜ਼ ਰਫ਼ਤਾਰ ਟਰੱਕ ਵੱਲੋਂ ਇੱਕ ਵਿਅਕਤੀ ਨੂੰ ਦਰ ੜ ਜਾਣ ਕਾਰਨ ਉਸ ਦੀ ਮੌ ਤ ਹੋ ਗਈ ਹੈ। ਘ ਟਨਾ ਕਾਰਨ ਆਸ-ਪਾਸ ਦੇ ਲੋਕਾਂ ਵਿੱਚ ਰੋਹ ਦੀ ਲਹਿਰ ਫੈਲ ਗਈ, ਜਿਸ ਕਾਰਨ ਲੋਕਾਂ ਨੇ ਸੜਕ ਜਾਮ ਕਰ ਦਿੱਤੀ। ਮ੍ਰਿਤਕ ਦੀ ਪਛਾਣ ਰਾਮ ਤੀਰਥ ਵਜੋਂ ਹੋਈ ਹੈ, ਜੋਕਿ ਫੈਕਟਰੀ ਵਿੱਚ ਸੁਪਰਵਾਈਜ਼ਰ ਦਾ ਕੰਮ ਕਰਦਾ ਸੀ।

ਇਸ ਘਟ ਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਸਥਿਤੀ ਨੂੰ ਸੰਭਾਲਿਆ। ਪੁਲਿਸ ਨੇ ਘਟ ਨਾ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕਥਿਤ ਦੋ ਸ਼ੀ ਚਾਲਕ ਟਰੱਕ ਲੈ ਕੇ ਮੌਕੇ ਤੋਂ ਫ਼ਰਾ ਰ ਹੋ ਗਿਆ। ਇਸ ਮਗਰੋਂ ਗੁੱਸੇ ਵਿਚ ਆਏ ਲੋਕਾਂ ਨੇ ਸੜਕ ਬੰਦ ਕਰ ਦਿਤੀ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।

ਮੌਕੇ ‘ਤੇ ਇਕੱਠੇ ਲੋਕਾਂ ਨੇ ਦੋ ਸ਼ ਲਾਇਆ ਕਿ ਟਿੱਪਰ ਵਾਲੇ ਨੂੰ ਜਾਣ ਬੁੱਝ ਕੇ ਜਾਣ ਦਿਤਾ ਗਿਆ ਹੈ, ਲੋਕਾਂ ਨੇ ਕਿਹਾ ਕਿ ਹਾ ਦਸੇ ਮਗਰੋਂ ਵੀ ਟਿੱਪਰ ਡਰਾਈਵਰ 15 ਮਿੰਟ ਮੌਕੇ ਉਤੇ ਮੌਜੂਦ ਸੀ ਪਰ ਕਿਸੇ ਨੇ ਕੋਈ ਕਾਰਵਾਈ ਨਾ ਕੀਤੀ। ਹੁਣ ਮ੍ਰਿ ਤਕ ਦੇ ਵਾਰਸਾਂ ਅਤੇ ਪਿੰਡ ਵਾਸੀਆਂ ਨੇ ਲਾ ਸ਼ ਨੂੰ ਸੜਕ ਉਤੇ ਰੱਖ ਦਿਤਾ ਹੈ ਅਤੇ ਆਵਾਜਾਈ ਵੀ ਬੰਦ ਕਰ ਦਿਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਨਸਾਫ਼ ਮਿਲਣ ਤਕ ਅਸੀ ਇਥੇ ਹੀ ਰਹਾਂਗੇ।