India International

ਅਮਰੀਕਾ ‘ਚ ਭਾਰਤੀ ਸਾਫਟਵੇਅਰ ਇੰਜਨੀਅਰ ਦੀ ਗੋ ਲੀ ਮਾ ਰ ਕੇ ਹੱ ਤਿਆ

‘ਦ ਖ਼ਾਲਸ ਬਿਊਰੋ : ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਤਿਲੰਗਾਨਾ ਦੇ ਸਾਫਟਵੇਅਰ ਇੰਜਨੀਅਰ ਦੀ ਅਣਪਛਾਤੇ ਵਿਅਕਤੀ ਨੇ ਗੋ ਲੀ ਮਾ ਰ ਕੇ ਹੱ ਤਿਆ ਕਰ ਦਿੱਤੀ ਗਈ ਹੈ |  ਮ੍ਰਿ ਤ ਕ ਦੀ ਪਛਾਣ ਨੱਕਾ ਸਾਈ ਚਰਨ ਵਜੋਂ ਹੋਈ ਹੈ ਜੋ ਕਿ ਤਿਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ।ਨੱਕਾ ਚਰਨ ਦੀ ਐਤਵਾਰ ਸ਼ਾਮ ਨੂੰ ਉਸ ਸਮੇਂ ਮੌਤ ਹੋ ਗਈ ਜਦੋਂ ਅਣਪਛਾਤੇ ਵਿਅਕਤੀ ਨੇ ਉਸ ‘ਤੇ ਗੋ ਲੀ ਚਲਾ ਦਿੱਤੀਆਂ। ਅਮਰੀਕਾ ਵਿੱਚ ਰਹਿੰਦੇ ਉਸ ਦੇ ਦੋਸਤਾਂ ਨੇ ਪਰਿਵਾਰ ਨੂੰ ਘ ਟਨਾ ਦੀ ਜਾਣਕਾਰੀ ਦਿੱਤੀ। ਸਾਈ ਚਰਨ ਨੂੰ ਗੋ ਲੀ ਉਸ ਸਮੇਂ ਮਾ ਰੀ ਗਈ ਜਦੋਂ ਉਹ ਮੈਰੀਲੈਂਡ ਦੇ ਕੈਟੋਨਸਵਿਲੇ ਨੇੜੇ ਆਪਣੀ ਕਾਰ ਵਿੱਚ ਸਫ਼ਰ ਕਰ ਰਿਹਾ ਸੀ। ਉਹ ਆਪਣੇ ਇਕ ਦੋਸਤ ਨੂੰ ਏਅਰਪੋਰਟ ‘ਤੇ ਛੱਡ ਕੇ ਘਰ ਪਰਤ ਰਿਹਾ ਸੀ। ਉਸ ਦੇ ਸਿਰ ਵਿੱਚ ਗੋ ਲੀ ਲੱਗੀ ਸੀ। ਸਾਫਟਵੇਅਰ ਇੰਜਨੀਅਰ ਮੈਰੀਲੈਂਡ ਦੇ ਬਾਲਟੀਮੋਰ ਸ਼ਹਿਰ ‘ਚ ਕੰਪਨੀ ‘ਚ ਦੋ ਸਾਲਾਂ ਤੋਂ ਕੰਮ ਕਰ ਰਿਹਾ ਸੀ।