India

ਪਹਿਲਵਾਨ ਸਾਕਸ਼ੀ ਮਲਿਕ ਨੇ ਮੁੜ ਕਰ ਦਿੱਤਾ ਐਲਾਨ, ਕਿਹਾ -‘ਅਸੀਂ ਪਿੱਛੇ ਨਹੀਂ ਹਟੇ , ਅੰਦੋਲਨ ਜਾਰੀ ਰਹੇਗਾ’

Wrestler Sakshi Malik repeated the announcement, said - 'We have not retreated, the movement will continue'

ਭਾਰਤੀ ਕੁਸ਼ਤੀ ਮਹਾਸੰਘ (WFI) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕਰਨ ਦੀ ਮੰਗ ਲਈ ਚੱਲ ਰਿਹਾ ਸੰਘਰਸ਼ ਜਾਰੀ ਰਹੇਗਾ। ਇਸ ਗੱਲ ਦਾ ਪ੍ਰਗਟਾਵਾ ਪ੍ਰਦਰਸ਼ਨਕਾਰੀ ਪਹਿਲਵਾਨਾਂ ਵਿੱਚ ਸ਼ਾਮਲ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਕੀਤਾ ਹੈ। ਉਨ੍ਹਾਂ ਨੇ ਦੁਹਰਾਇਆ ਹੈ ਕਿ ਉਸਦਾ ਅੰਦੋਲਨ ਜਾਰੀ ਰਹੇਗਾ।

ਸੋਮਵਾਰ (29 ਮਈ) ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਸਮਰਥਕਾਂ ਲਈ ਇੱਕ ਵੀਡੀਓ ਜਾਰੀ ਕਰਦਿਆਂ ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਸਮਰਥਨ ਬਣਾਏ ਰੱਖਣ ਦੀ ਅਪੀਲ ਕੀਤੀ। ਮਲਿਕ ਨੇ ਕਿਹਾ, ”ਅਸੀਂ ਪਿੱਛੇ ਨਹੀਂ ਹਟੇ ਹਾਂ।

ਇੱਕ ਵੀਡੀਓ, ਸਾਂਝੀ ਕਰਦਿਆਂ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ‘ਅਸੀਂ ਸ਼ਾਂਤੀਪੂਰਵਕ ਮਾਰਚ ਕਰ ਰਹੇ ਸੀ ਅਤੇ ਪੁਲਿਸ ਨੇ ਸਾਨੂੰ ਹਿਰਾਸਤ ‘ਚ ਲਿਆ, ਗ੍ਰਿਫ਼ਤਾਰ ਕੀਤਾ ਅਤੇ ਸਾਡੇ ਖਿਲਾਫ਼ ਐੱਫਆਈਆਰ ਦਰਜ ਕੀਤੀ, ਜਦਕਿ ਸਾਡੀ ਕਿਸੇ ਵੀ ਜਨਤਕ ਜਾਇਦਾਦ ਜਾਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਇਕ ਔਰਤ ‘ਤੇ 20-20 ਦਾ ਜ਼ੋਰ ਸੀ। ਤੁਸੀਂ ਖੁਦ ਸਮਝ ਸਕਦੇ ਹੋ ਕਿ ਉਨ੍ਹਾਂ ਨੇ ਸਾਡੇ ਨਾਲ ਕਿੰਨਾ ਅੱਤਿਆਚਾਰ ਕੀਤਾ ਹੈ, ਤੁਸੀਂ ਵੀ ਵੀਡੀਓ ਵਿੱਚ ਦੇਖ ਸਕਦੇ ਹੋ।‘

ਉਨ੍ਹਾਂ ਨੇ ਕਿਹਾ, “ਇਹ ਵੀਡੀਓ ਬਣਾਉਣ ਦਾ ਇੱਕੋ ਇੱਕ ਸਾਧਨ ਹੈ ਕਿ ਸਾਡੇ ਸਮਰਥਕ, ਜੋ ਅਜੇ ਵੀ ਕਿਤੇ ਨਾ ਕਿਤੇ ਗੁਰਦੁਆਰਾ ਸਾਹਿਬ ਵਿੱਚ ਸਾਡੀ ਉਡੀਕ ਕਰ ਰਹੇ ਹਨ, ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਸਾਰਾ ਦਿਨ ਅਸੀਂ ਇੱਕ ਰੂਪ-ਰੇਖਾ ਬਣਾਉਣ ਵਿੱਚ ਲੱਗੇ ਰਹੇ ਕਿ ਕਿਸ ਤਰ੍ਹਾਂ ਅੰਦੋਲਨ ਹੋਇਆ। ਸ਼ਾਕਸ਼ੀ ਨੇ ਕਿਹਾ ਕਿ ਉਹ ਅੱਗੇ ਵਧਣਗੇ, ਅਸੀਂ ਪਿੱਛੇ ਨਹੀਂ ਹਟੇ, ਅੰਦੋਲਨ ਜਾਰੀ ਰਹੇਗਾ ਅਤੇ ਜੋ ਵੀ ਹੋਵੇਗਾ ਅਸੀਂ ਤੁਹਾਨੂੰ ਜਲਦੀ ਹੀ ਸੂਚਿਤ ਕਰਾਂਗੇ। ਤੁਸੀਂ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੋ। ਤੁਹਾਡਾ ਧੰਨਵਾਦ।”

ਇਸ ਤੋਂ ਪਹਿਲਾਂ ਵੀ ਸਾਕਸ਼ੀ ਮਲਿਕ ਨੇ ਇੱਕ ਟਵੀਟ ਵਿੱਚ ਕਿਹਾ ਸੀ ਕਿ ਅੰਦੋਲਨ ਖਤਮ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਸੀ, ”ਅਸੀਂ ਜੰਤਰ-ਮੰਤਰ ‘ਤੇ ਸੱਤਿਆਗ੍ਰਹਿ ਕਰਾਂਗੇ। ਇਸ ਦੇਸ਼ ਵਿੱਚ ਤਾਨਾਸ਼ਾਹੀ ਨਹੀਂ ਚੱਲੇਗੀ। ਮਹਿਲਾ ਪਹਿਲਵਾਨਾਂ ਦਾ ਸੱਤਿਆਗ੍ਰਹਿ ਹੋਵੇਗਾ।” ਮਲਿਕ ਨੇ ਕਿਹਾ ਸੀ, ”ਜੇਕਰ ਅਸੀਂ ਵਿਦੇਸ਼ੀ ਧਰਤੀ ‘ਤੇ ਤਗਮੇ ਜਿੱਤ ਸਕਦੇ ਹਾਂ ਤਾਂ ਅਸੀਂ ਆਪਣੀ ਧਰਤੀ ‘ਤੇ

ਲੜਾਈ ਜਿੱਤੇ ਬਿਨਾਂ ਨਹੀਂ ਰੁਕਾਂਗੇ।

ਤੁਹਾਨੂੰ ਦੱਸ ਦੇਈਏ ਕਿ ਐਤਵਾਰ (28 ਮਈ) ਨੂੰ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸੰਗੀਤਾ ਫੋਗਾਟ, ਸਾਕਸ਼ੀ ਮਲਿਕ ਅਤੇ ਕਈ ਹੋਰਾਂ ਨੂੰ ਦਿੱਲੀ ਪੁਲਿਸ ਨੇ ਉਸ ਸਮੇਂ ਹਿਰਾਸਤ ਵਿੱਚ ਲੈ ਲਿਆ ਸੀ, ਜਦੋਂ ਉਹ ਮਹਿਲਾ ਮਹਾਪੰਚਾਇਤ ਲਈ ਨਵੇਂ ਸੰਸਦ ਭਵਨ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਬਾਅਦ ਜੰਤਰ-ਮੰਤਰ ਤੋਂ ਪ੍ਰਦਰਸ਼ਨਕਾਰੀਆਂ ਦਾ ਸਮਾਨ ਹਟਾ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ 23 ਅਪ੍ਰੈਲ ਨੂੰ ਚੋਟੀ ਦੇ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਆਪਣਾ ਅੰਦੋਲਨ ਮੁੜ ਸ਼ੁਰੂ ਕਰ ਦਿੱਤਾ ਸੀ। ਬ੍ਰਿਜ ਭੂਸ਼ਣ ‘ਤੇ ਇਕ ਨਾਬਾਲਗ ਸਮੇਤ ਕਈ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦਾ ਦੋਸ਼ ਹੈ। ਦਿੱਲੀ ਪੁਲਿਸ ਨੇ ਉਸ ਦੇ ਖਿਲਾਫ਼ ਦੋ ਐਫਆਈਆਰ ਦਰਜ ਕੀਤੀਆਂ ਹਨ।