India Sports

6 ਵਾਰ ਦੇ ਬੀਜੇਪੀ MP ‘ਤੇ ਕੌਮਾਂਤਰੀ ਰੈਸਲਰਾਂ ਨੇ ਲਗਾਏ ਗੰਭੀਰ ਇਲਜ਼ਾਮ ! MP ਨੇ ਦਿੱਤੀ ਇਹ ਚੁਣੌਤੀ

Wrestler protest against wfi president

ਬਿਉਰੋ ਰਿਪੋਰਟ : ਭਾਰਤੀ ਕੌਮਾਂਤਰੀ ਰੈਸਲਰ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਰੈਸਲਰ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਅਤੇ ਯੂਪੀ ਦੇ ਕੈਸਰਗੰਜ ਤੋਂ ਬੀਜੇਪੀ ਦੇ 6 ਵਾਰ ਦੇ MP ਬ੍ਰਿਜਭੂਸ਼ਣ ਸ਼ਰਣ ਸਿੰਘ ‘ਤੇ ਸ਼ਰੀਰਕ ਸੋਸ਼ਣ ਦੇ ਗੰਭੀਰ ਇਲਜ਼ਾਮ ਲਗਾਏ ਹਨ । ਵਿਨੇਸ਼ ਫੋਗਾਟ ਨੇ ਕਿਹਾ ‘ਨੈਸ਼ਨਲ ਕੈਪਸ ਵਿੱਚ ਮਹਿਲਾ ਰੈਸਲਰ ਨਾਲ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ ਅਤੇ ਕੋਚ ਸਰੀਰਕ ਸ਼ੋਸ਼ਣ ਕਰਦੇ ਹਨ। ਖਿਡਾਰੀਆਂ ਨੇ ਇਲਜ਼ਾਮ ਲਗਾਇਆ ਕਿ ਨੈਸ਼ਨਲ ਕੈਂਪਸ ਵਿੱਚ ਕੁਝ ਕੋਚ ਮਹਿਲਾਵਾਂ ਰੈਸਲਰਸ ਦੇ ਨਾਲ ਸਾਲਾ ਤੋਂ ਸ਼ਰੀਰਕ ਸੋਸ਼ਨ ਕਰਦੇ ਆ ਰਹੇ ਹਨ । ਕਈ ਮਹਿਲਾ ਪਹਿਲਵਾਨਾਂ ਨੇ ਸ਼ਿਕਾਇਤ ਵੀ ਕੀਤੀ’ ।

ਬਜ਼ਰੰਗ ਪੁਨਿਆ ਨੇ ਕਿਹਾ ਸਾਡਾ ਵਿਰੋਧ WFI ਨਾਲ ਹੈ ਜਿਸ ਤਰ੍ਹਾਂ ਨਾਲ ਉਹ ਪਹਿਲਵਾਨਾਂ ਦੇ ਹਿੱਤਾਂ ਦਾ ਧਿਆਨ ਨਹੀਂ ਰੱਖ ਰਹੇ ਹਨ । ਉਨ੍ਹਾਂ ਦੇ ਖਿਲਾਫ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਸਾਡਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ । WFI ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਨੂੰ ਅਸਤੀਫਾ ਦੇਣਾ ਚਾਹੀਦਾ ਹੈ । ਅਸੀਂ ਪ੍ਰਧਾਨ ਮੰਤਰੀ ਅਤੇ੍ ਗ੍ਰਹਿ ਮੰਤਰੀ ਨਾਲ ਸਿੱਧੀ ਗੱਲ ਕਰਾਂਗੇ । ਉਧਰ WFI ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ ਨੇ ਕਿਹਾ ਵਿਨੇਸ਼ ਫੋਗਾਟ ਦੇ ਇਲ਼ਜ਼ਾਮ ਬੇਬੁਨਿਆਦ ਹਨ । ਉਨ੍ਹਾਂ ਦੇ ਕੋਲ ਇਲਜ਼ਾਮਾਂ ਦਾ ਕੋਈ ਸਬੂਤ ਨਹੀਂ ਹੈ । ਜੇਕਰ ਕੋਈ ਪੀੜਤ ਹੈ ਤਾਂ ਮੇਰੇ ਕੋਲ ਸਬੂਤ ਦੇ ਨਾਲ ਪੇਸ਼ ਹੋਵੇ । ਜੇਕਰ ਇਲਜ਼ਾਮ ਸਹੀ ਸਾਬਿਤ ਹੋਏ ਤਾਂ ਫਾਂਸੀ ‘ਤੇ ਚੜ ਜਾਵਾਂਗਾ।

ਦਿੱਲੀ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਧਰਨੇ ‘ਤੇ ਬੈਠੇ ਖਿਡਾਰੀਆਂ ਨੂੰ ਮਿਲੀ ਅਤੇ ਉਨ੍ਹਾਂ ਨੇ ਖੇਡ ਮੰਤਰਾਲੇ ਅਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ । ਉਨ੍ਹਾਂ ਨੇ WFI ਦੇ ਪ੍ਰਧਾਨ ਬ੍ਰਿਜ ਸ਼ਰਣ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਹੋਏ ਕਿਹਾ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਲਈ ਮੈਡਲ ਲਿਆਉਣ ਵਾਲੀ ਸ਼ੇਰਨੀਆਂ ਨੂੰ ਸੜਕ ‘ਤੇ ਧਰਨਾ ਦੇਣਾ ਪੈ ਰਿਹਾ ਹੈ ।

ਵਿਨੇਸ਼ ਫੋਗਾਟ ਦਾ ਇਲਜ਼ਾਮ

ਵਿਨੇਸ਼ ਨੇ ਕਿਹਾ ਟੋਕਿਉ ਓਲੰਪਿਕਸ ਵਿੱਚ ਹਾਰ ਦੇ ਬਾਅਦ WFI ਦੇ ਪ੍ਰਧਾਨ ਨੇ ਮੈਨੂੰ ਕਿਹਾ ‘ਖੋਟਾ ਸਿੱਕਾ’। ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ । ਮੈਂ ਹਰ ਦਿਨ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਬਾਰੇ ਸੋਚ ਦੀ ਸੀ । ਜੇਕਰ ਕਿਸੇ ਪਹਿਲਵਾਨ ਨੂੰ ਕੁਝ ਹੋ ਗਿਆ ਤਾਂ ਉਸ ਦੀ ਜ਼ਿੰਮਵਾਰੀ WFI ਦੇ ਪ੍ਰਧਾਨ ‘ਤੇ ਹੋਵੇਗੀ । ਸਿਰਫ਼ ਇਨ੍ਹਾਂ ਹੀ ਨਹੀਂ ਵਿਨੇਸ਼ ਨੇ ਕਿਹਾ ਕੋਚ ਮਹਿਲਾਵਾਂ ਦਾ ਸੋਸ਼ਨ ਕਰ ਰਹੇ ਹਨ। ਸਾਡੀ ਇਹ ਹਾਲਤ ਹੈ ਕਿ ਜੇਕਰ ਪਾਣੀ ਵੀ ਬਿਨਾਂ ਇਜਾਜ਼ਤ ਪੀਣ ਦੀ ਕੋਸ਼ਿਸ਼ ਕਰੀਏ ਤਾਂ ਫੈਡਰੇਸ਼ਨ ਨਾਰਾਜ਼ ਹੋ ਜਾਂਦੀ ਹੈ । ਸਾਨੂੰ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ । ਸਾਡੇ ਨਾਲ ਕੁਝ ਵੀ ਹੁੰਦਾ ਹੈ ਤਾਂ ਉਸ ਦੇ ਲਈ WFI ਦਾ ਪ੍ਰਧਾਨ ਜ਼ਿੰਮੇਵਾਰ ਹੋਏਗਾ । ਸਾਨੂੰ ਆਪਣਾ ਕਰੀਅਰ ਦਾਅ ‘ਤੇ ਲੱਗਾ ਕੇ ਧਰਨਾ ਦੇਣਾ ਪੈ ਰਿਹਾ ਹੈ ।

ਸਾਡੀ ਨਿੱਜੀ ਜ਼ਿੰਦਗੀ ਵਿੱਚ ਦਖਲ ਦਿੱਤਾ ਜਾਂਦਾ ਹੈ

WFI ਸਾਡੀ ਨਿੱਜੀ ਜ਼ਿੰਦਗੀ ਵਿੱਚ ਦਖਲ ਦਿੰਦਾ ਹੈ ਸਾਨੂੰ ਪਰੇਸ਼ਾਨ ਕਰਦਾ ਹੈ । ਉਹ ਸਾਡਾ ਸ਼ੋਸ਼ਣ ਕਰਦਾ ਹੈ । ਜਦੋਂ ਅਸੀਂ ਓਲੰਪਿਕ ਵਿੱਚ ਗਏ ਤਾਂ ਸਾਡੇ ਕੋਲ ਫਿਜੀਓ ਕੋਚ ਨਹੀਂ ਸੀ ।ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨਾ ਦੇ ਰਹੇ ਪਹਿਲਵਾਨਾਂ ਨੇ ਕਿਹਾ ਸਾਨੂੰ ਧਮਕਾਇਆ ਜਾ ਰਿਹਾ ਹੈ । ਵਿਨੇਸ਼ ਨੇ ਕਿਹਾ ਫੈਡਰੇਸ਼ਨ ਖਿਡਾਰੀਆਂ ਨੂੰ ਜ਼ਬਰਦਸਤੀ ਬੈਨ ਲਗਾਉਂਦੀ ਹੈ । ਜਿਸ ਨਾਲ ਖੇਡ ਖਤਮ ਹੋ ਰਿਹਾ ਹੈ ।

ਭਾਰਤ ਦੇ ਸਾਰੇ ਟਾਪ ਦੇ ਪਹਿਲਵਾਨਾਂ ਨੇ ਫੈਸਲਾ ਲਿਆ ਹੈ ਕਿ ਉੱਦੋ ਤੱਕ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲੈਣਗੇ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹਨ । ਅਸੀਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਅਪੀਲ ਕਰਦੇ ਹਾਂ ਸਾਡੀ ਸੁਣੀ ਜਾਵੇਂ।

ਇਹ ਹੈ ਪੂਰਾ ਮਾਮਲਾ

ਸੂਤਰਾਂ ਦੇ ਮੁਤਾਬਿਕ ਵਿਸ਼ਾਖਾਪਟਨਮ ਵਿੱਚ ਸੀਨੀਅਰ ਰੈਸਲਿੰਗ ਚੈਂਪੀਅਨਸ਼ਿੱਪ ਵਿੱਚ ਫੈਡਰੇਸ਼ਨ ਨੇ ਨਵੇਂ ਰੈਫਰੀ ਬੁਲਾ ਲਏ ਸੀ । ਨਵੇਂ ਰੈਫਰੀਆਂ ਨੂੰ ਨਿਯਮਾਂ ਬਾਰੇ ਕੋਈ ਜਾਣਕਾਰੀ ਨਹੀਂ । ਉਨ੍ਹਾਂ ਨੇ ਗੱਲਤ ਫੈਸਲੇ ਲਏ । ਜਿਸ ਦੀ ਵਜ੍ਹਾ ਕਰਕੇ ਖਿਡਾਰੀ ਗੁੱਸੇ ਵਿੱਚ ਹਨ । ਬਜਰੰਗ ਪੁਨੀਆ ਦੇ ਕੋਚ ਨੇ ਸੁਜੀਤ ਮਾਨ ਨੇ ਵੀ ਇੱਕ ਮੈਚ ਦੇ ਫੈਸਲੇ ‘ਤੇ ਸਵਾਲ ਚੁੱਕੇ ਸਨ ਤਾਂ ਫੈਡਰੇਸ਼ਨ ਨੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਸੀ । ਸੋਨੀਪਤ ਵਿੱਚ ਲੱਗੇ ਕੈਂਪ ਵਿੱਚ ਸੁਜੀਤ ਮਾਨ ਦਾ ਨਾਂ ਹੀ ਨਹੀਂ ਹੈ