India International

ਵਿਦੇਸ਼ਾਂ ‘ਚ ਕੰਮ ਕਰਨਾ ਭਾਰਤੀ ਕਾਮਿਆਂ ਲਈ ਫ਼ਾਇਦੇ ਦਾ ਸੌਦਾ; ਰਿਪੋਰਟ ‘ਚ ਵਿਸ਼ਵ ਬੈਂਕ ਨੇ ਦੱਸੀ ਇਹ ਵਜ੍ਹਾ

World Development Report, Indians to move abroad, immigration

ਚੰਡੀਗੜ੍ਹ : ਭਾਰਤੀਆਂ ਲਈ ਵਿਦੇਸ਼ ਜਾਣਾ ਵਧੇਰੇ ਵਿਵਹਾਰਕ ਅਤੇ ਫਾਇਦੇ ਦਾ ਸੌਦਾ ਹੈ। ਇਸ ਗੱਲ ਦਾ ਖੁਲਾਸਾ ਵਿਸ਼ਵ ਬੈਂਕ ਦੀ ਤਾਜ਼ਾ ਵਿਸ਼ਵ ਵਿਕਾਸ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਦੇ ਮੁਤਾਬਕ ਜੇਕਰ ਭਾਰਤੀ ਕਾਮੇ ਵਿਦੇਸ਼ਾਂ ਵਿੱਚ ਕੰਮ ਕਰਦੇ ਹਨ ਤਾਂ ਉਨ੍ਹਾਂ ਦੀ ਆਮਦਨ ਵਿੱਚ 120 ਪ੍ਰਤੀਸ਼ਤ ਵਾਧਾ ਦੇਖਿਆ ਗਿਆ ਹੈ, ਜਦੋਂ ਕਿ ਇਸ ਦੇ ਉਲਟ ਦੇਸ਼ ਦੇ ਅੰਦਰ ਅੰਦਰੂਨੀ ਪਰਵਾਸ ਨਾਲ ਇਹ ਸਿਰਫ 40 ਪ੍ਰਤੀਸ਼ਤ ਵਾਧਾ ਹੀ ਨੋਟ ਕੀਤਾ ਗਿਆ ਹੈ।

ਰਿਪੋਰਟ ਦੱਸ਼ਦੀ ਹੈ ਕਿ “ਪ੍ਰਵਾਸ ਉਨ੍ਹਾਂ ਲੋਕਾਂ ਲਈ ਚੋਖੀ ਕਮਾਈ ਕਰਨ ਦਾ ਸਾਧਨ ਬਣਦਾ ਹੈ, ਜਿਨ੍ਹਾਂ ਦੇ ਹੁਨਰ ਅਤੇ ਗੁਣ ਸਮੇਂ ਦੇ ਹਿਸਾਬ ਨਾਲ ਸਮਾਜ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਸਮਰੱਥ ਹਨ। ਇਹ ਲਾਭ ਅੰਦਰੂਨੀ ਪ੍ਰਵਾਸ ਤੋਂ ਮੁਕਾਬਲਤਨ ਵਿਦੇਸ਼ਾਂ ਵਿੱਚ ਪ੍ਰਵਾਸ ਕਰਨ ਵਾਲਿਆਂ ਲਈ ਵਧੇਰਾ ਹੁੰਦਾ ਹੈ।”

ਇਸ ਤੋਂ ਖ਼ਾਸ ਗੱਲ ਇਹ ਹੈ ਕਿ ਭਾਰਤ ਵਰਗੇ ਘੱਟ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਤੋਂ ਘੱਟ ਹੁਨਰਮੰਦ ਕਾਮਿਆਂ ਲਈ ਵਿਦੇਸ਼ ਜਾਣਾ ਹੋਰ ਵੀ ਲਾਭਦਾਇਕ ਹੈ। ਇੱਕ ਘੱਟ ਕੁਸ਼ਲ ਭਾਰਤੀ ਕਾਮੇ ਦੀ ਸੰਯੁਕਤ ਰਾਜ ਵਿੱਚ ਆਮਦਨ ਵਿੱਚ 500 ਪ੍ਰਤੀਸ਼ਤ ਵਾਧਾ ਹੋਣ ਦੀ ਸੰਭਾਵਨਾ ਹੈ। ਸੰਯੁਕਤ ਅਰਬ ਅਮੀਰਾਤ ਘੱਟ ਹੁਨਰ ਵਾਲੇ ਕਾਮਿਆਂ ਲਈ ਅਗਲਾ ਪਸੰਦੀਦਾ ਸਥਾਨ ਹੈ, ਜੋ ਭਾਰਤ ਦੇ ਮੁਕਾਬਲੇ 300 ਪ੍ਰਤੀਸ਼ਤ ਵੱਧ ਕਮਾ ਸਕਦੇ ਹਨ।

ਵਿਦੇਸ਼ ਅਤੇ ਭਾਰਤ ਵਿੱਚ ਕਾਮੇ ਦੀ ਕਮਾਈ ਵਿੱਚ ਵੱਡਾ ਪਾੜਾ

ਰਿਪੋਰਟ ਵਿੱਚ ਨੋਟ ਕੀਤਾ ਗਿਆ ਹੈ ਕਿ ” ਲਾਭ ਦਾ ਇਹ ਪਾੜਾ ਇੰਨਾ ਵੱਡਾ ਹੈ ਕਿ ਆਰਥਿਕ ਵਿਕਾਸ ਦੀਆਂ ਮੌਜੂਦਾ ਦਰਾਂ ‘ਤੇ ਮੂਲ ਦੇ ਕੁਝ ਦੇਸ਼ਾਂ ਵਿੱਚ ਕੰਮ ਕਰਨ ਵਾਲੇ ਔਸਤ ਘੱਟ-ਹੁਨਰਮੰਦ ਵਿਅਕਤੀ ਨੂੰ ਉੱਚ-ਆਮਦਨ ਵਾਲੇ ਦੇਸ਼ ਵਿੱਚ ਪਰਵਾਸ ਕਰਕੇ ਪ੍ਰਾਪਤ ਕੀਤੀ ਆਮਦਨ ਕਮਾਉਣ ਵਿੱਚ ਦਹਾਕਿਆਂ ਦਾ ਸਮਾਂ ਲੱਗ ਜਾਵੇਗਾ”

ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੇ ਅਨੁਸਾਰ, ਘੱਟ-ਹੁਨਰਮੰਦ ਕੰਮ ਵਿੱਚ “ਸਧਾਰਨ ਅਤੇ ਰੁਟੀਨ ਕੰਮ ਸ਼ਾਮਲ ਹੁੰਦੇ ਹਨ, ਜਿਨ੍ਹਾਂ ਵਿੱਚ ਹੱਥਾਂ ਨਾਲ ਫੜੇ ਗਏ ਔਜ਼ਾਰਾਂ ਦੀ ਵਰਤੋਂ ਅਤੇ ਅਕਸਰ ਕੁਝ ਸਰੀਰਕ ਮਿਹਨਤ ਦੀ ਲੋੜ ਹੁੰਦੀ ਹੈ”।

ਗਿਆਨ ਦਾ ਤਬਾਦਲਾ ਬਣਿਆ ਵਰਦਾਨ?

ਪ੍ਰਤਿਭਾਸ਼ਾਲੀ ਭਾਰਤੀਆਂ ਦੇ ਵਿਕਸਤ ਸੰਸਾਰ ਵਿੱਚ ਪਰਵਾਸ ਨੂੰ ਅਕਸਰ ਮੀਡੀਆ ਵਿੱਚ “ਬ੍ਰੇਨ ਡਰੇਨ” ਕਿਹਾ ਜਾਂਦਾ ਹੈ। ਹਾਲਾਂਕਿ ਇਸ ਵਿੱਚ ਕੁਝ ਸੱਚਾਈ ਹੋ ਸਕਦੀ ਹੈ, ਵਿਸ਼ਵ ਬੈਂਕ ਦੀ ਰਿਪੋਰਟ ਵਿੱਚ ਦਲੀਲ ਦਿੱਤੀ ਗਈ ਹੈ ਕਿ ਭਾਰਤ ਦੀ ਸੂਚਨਾ ਤਕਨਾਲੋਜੀ ਕ੍ਰਾਂਤੀ ਵਿੱਚ “ਬ੍ਰੇਨ ਡਰੇਨ” ਨੇ ਭੂਮਿਕਾ ਨਿਭਾਈ ਹੈ।

ਭਾਰਤ ਦੇ ਬਹੁਤ ਸਾਰੇ ਟੈਕਨੀਸ਼ੀਅਨ ਨਾ ਸਿਰਫ਼ ਸਿਲੀਕਾਨ ਵੈਲੀ ਵਿੱਚ ਖੁਸ਼ਹਾਲ ਹੋਏ ਹਨ ਬਲਕਿ ਭਾਰਤੀ ਡਾਇਸਪੋਰਾ ਦਾ ਇੱਕ ਅਨਿੱਖੜਵਾਂ ਅੰਗ ਵੀ ਬਣ ਗਏ ਹਨ। ਵਿਸ਼ਵ ਵਿੱਚ ਚੋਟੀ ਉੱਤ ਪਹੁੰਚਣ ਵਾਲਿਆਂ ਵਿੱਚ ਸੁੰਦਰ ਪਿਚਾਈ, ਸੱਤਿਆ ਨਡੇਲਾ ਅਤੇ ਅਰਵਿੰਦ ਕ੍ਰਿਸ਼ਨਾ ਭਾਰਤੀ ਪ੍ਰਵਾਸੀਆਂ ਦੇ ਅਮਰੀਕਾ ਵਿੱਚ ਇਸ ਨੂੰ ਵੱਡਾ ਬਣਾਉਣ ਦੀਆਂ ਕੁਝ ਉੱਤਮ ਉਦਾਹਰਣਾਂ ਹਨ।

ਰਿਪੋਰਟ ਵਿੱਚ ਦਲੀਲ ਦਿੱਤੀ ਗਈ ਹੈ ਕਿ ਇਹਨਾਂ ਪ੍ਰਸਿੱਧ ਨਾਵਾਂ ਨੇ ਗਿਆਨ ਦਾ ਤਬਾਦਲਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਕੇ ਭਾਰਤ ਵਿੱਚ ਉਦਯੋਗਾਂ ਦੇ ਵਿਕਾਸ ਵਿੱਚ ਮਦਦ ਕੀਤੀ ਹੈ।

ਰਿਪੋਰਟ ਦੱਸ਼ਦੀ ਹੈ ਕਿ “ਕੈਲੀਫੋਰਨੀਆ ਦੀ ਸਿਲੀਕਾਨ ਵੈਲੀ ਵਿੱਚ ਭਾਰਤੀ ਪ੍ਰਵਾਸੀਆਂ ਨੇ ਭਾਰਤ ਵਿੱਚ ਸੂਚਨਾ ਤਕਨਾਲੋਜੀ ਨਾਲ ਸਬੰਧਤ ਵੱਡੀਆਂ ਫਰਮਾਂ ਸ਼ੁਰੂ ਕੀਤੀਆਂ ਹਨ। 2006 ਵਿੱਚ, ਵਾਪਸ ਆਉਣ ਵਾਲਿਆਂ ਦੁਆਰਾ ਸਥਾਪਿਤ ਕੀਤੀਆਂ ਗਈਆਂ ਫਰਮਾਂ ਬੰਗਲੌਰ ਵਿੱਚ ਸਾਫਟਵੇਅਰ ਟੈਕਨਾਲੋਜੀ ਪਾਰਕਾਂ ਵਿੱਚ ਲਗਭਗ 90 ਪ੍ਰਤੀਸ਼ਤ ਫਰਮਾਂ ਦਾ ਹਿੱਸਾ ਸਨ,”

ਆਰਥਿਕ ਪ੍ਰਵਾਸ – ਪੈਸੇ ਭੇਜਣ ਦਾ ਇੱਕ ਪ੍ਰਮੁੱਖ ਸਰੋਤ

ਬਹੁਤ ਸਾਰੇ ਮਾਮਲਿਆਂ ਵਿੱਚ, ਵਿਕਸਤ ਦੇਸ਼ਾਂ ਵਿੱਚ ਪਰਵਾਸ ਮੂਲ ਦੇਸ਼ ਦੀ ਆਰਥਿਕ ਤੌਰ ‘ਤੇ ਮਦਦ ਕਰ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ, “ਪ੍ਰਵਾਸੀਆਂ ਦੇ ਪਰਿਵਾਰਾਂ ਲਈ ਆਮਦਨੀ ਦਾ ਇੱਕ ਸਥਿਰ ਸਰੋਤ ਹੈ, ਜੋ ਬੱਚਿਆਂ ਦੀ ਸਿੱਖਿਆ, ਸਿਹਤ ਸੰਭਾਲ, ਰਿਹਾਇਸ਼ ਅਤੇ ਉਦਯੋਗਿਕ ਗਤੀਵਿਧੀਆਂ ਵਿੱਚ ਨਿਵੇਸ਼ ਦਾ ਸਮਰਥਨ ਕਰਦਾ ਹੈ।”

2022 ਵਿੱਚ 100 ਬਿਲੀਅਨ ਡਾਲਰ ਦਾ ਅੰਕੜਾ ਪਾਰ ਕਰ ਕੇ, ਭਾਰਤ ਦੁਨੀਆ ਵਿੱਚ ਪੈਸੇ ਭੇਜਣ ਦਾ ਸਭ ਤੋਂ ਵੱਡਾ ਲਾਭਪਾਤਰ ਹੈ।

ਆਪਣੀ ਕਮਾਈ ਦਾ ਲਗਭਗ 70 ਪ੍ਰਤੀਸ਼ਤ ਆਪਣੇ ਪਰਿਵਾਰਾਂ ਨੂੰ ਭੇਜਦੇ

ਭਾਰਤ ਨੂੰ ਭੇਜੇ ਜਾਣ ਵਾਲੇ ਪੈਸੇ ਦਾ ਵੱਡਾ ਹਿੱਸਾ ਖਾੜੀ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਤੋਂ ਆਉਂਦਾ ਹੈ। ਰਿਪੋਰਟ ਦੇ ਅਨੁਸਾਰ, ਖਾੜੀ ਦੇਸ਼ਾਂ ਵਿੱਚ ਘੱਟ ਹੁਨਰ ਵਾਲੇ ਭਾਰਤੀ ਪ੍ਰਵਾਸੀ ਔਸਤਨ, ਆਪਣੀ ਕਮਾਈ ਦਾ ਲਗਭਗ 70 ਪ੍ਰਤੀਸ਼ਤ ਆਪਣੇ ਪਰਿਵਾਰਾਂ ਨੂੰ ਭੇਜਦੇ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਭਾਰਤ ਦੀ ਲਗਭਗ 50 ਪ੍ਰਤੀਸ਼ਤ ਪ੍ਰਵਾਸੀ ਆਬਾਦੀ ਖਾੜੀ ਸਹਿਯੋਗ ਕੌਂਸਲ (ਜੀਸੀਸੀ) ਦੇ ਦੇਸ਼ਾਂ ਬਹਿਰੀਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਕੰਮ ਕਰਦੀ ਹੈ।