ਬਿਉਰੋ ਰਿਪੋਰਟ – ਪੰਜਾਬ ਦੀ ਸਿਆਸਤ ਵਿਚ ਤਿੰਨ ਸਾਲ ਬਾਅਦ ਐਕਟਿਵ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੇ ਹੁਣ ਇਕ ਬਿਆਨ ਦਿੱਤਾ ਹੈ, ਜਿਸ ਨਾਲ ਉਹ ਕਾਂਗਰਸ ਲੀਡਰਾਂ ਦੇ ਨਿਸ਼ਾਨੇ ‘ਤੇ ਹਨ। ਕੈਪਟਨ ਨੇ ਕਿਹਾ ਸੀ ਕਿ ਉਹ ਬਿਨਾਂ ਪੁੱਛੇ ਪੰਜਾਬ ਬਾਰੇ ਭਾਜਪਾ ਨੂੰ ਕੋਈ ਰਾਏ ਨਹੀਂ ਦੇਣਗੇ, ਉਹ 1967 ਤੋਂ ਪੰਜਾਬ ਦੀ ਰਾਜਨੀਤੀ ਵਿੱਚ ਹਨ। ਉਹ ਦੋ ਵਾਰ ਮੁੱਖ ਮੰਤਰੀ, ਇੱਕ ਵਾਰ ਮੰਤਰੀ, ਸੱਤ ਵਾਰ ਵਿਧਾਇਕ ਅਤੇ ਦੋ ਵਾਰ ਐਮ.ਪੀ. ਭਾਜਪਾ ਨੇ ਮੇਰੇ ਨਾਲ ਸੀਟਾਂ ਜਾਂ ਚੋਣ ਰਣਨੀਤੀ ਬਾਰੇ ਕੋਈ ਗੱਲ ਨਹੀਂ ਕੀਤੀ। ਅਸੀਂ ਮਜ਼ੇ ਲਈ ਭਾਜਪਾ ‘ਚ ਸ਼ਾਮਲ ਨਹੀਂ ਹੋਏ, ਅਸੀਂ ਗੰਭੀਰ ਸਿਆਸਤਦਾਨ ਹਾਂ।”
ਇਸ ਬਿਆਨ ਤੋਂ ਬਾਅਦ ਕਾਂਗਰਸ ਦੀ ਸੀਨੀਅਰ ਲੀਡਰ ਸੁਪ੍ਰਿਆ ਸ਼੍ਰੀਨੇਤ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਅਜਿਹੇ ਅਲਫਾਜ ਲਿਖੇ ਹਨ, ਜਿਸ ਨਾਲ ਇਸ ਨੂੰ ਇਕ ਵਿਅੰਗ ਦੇ ਤੌਰ ‘ਤੇ ਲਿਆ ਜਾ ਰਿਹਾ ਹੈ। ਦੱਸ ਦੇਈਏ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿਚ ਸ਼ਾਮਲ ਹੋਏ ਹਨ ਉਦੋਂ ਤੋਂ ਹੀ ਉਨ੍ਹਾਂ ਨੂੰ ਵਾਰ-ਵਾਰ ਅੱਖੋਂ ਪਰੋਖੇ ਕੀਤਾ ਗਿਆ ਹੈ, ਪਹਿਲਾਂ ਕਈ ਵਾਰ ਉਨ੍ਹਾਂ ਨੂੰ ਰਾਜਪਾਲ ਬਣਾਉਣ ਦੀਆਂ ਚਰਚਾਵਾਂ ਵੀ ਚੱਲੀਆਂ ਹਨ ਪਰ ਇਹ ਵੀ ਮਹਿਜ ਚਰਚਾ ਤੱਕ ਹੀ ਸੀਮਤ ਰਿਹਾ। ਦੇਸ਼ ਦੇ ਉੱਪ ਰਾਸ਼ਟਰਪਤੀ ਦੀ ਚੋਣ ਵੇਲੇ ਵੀ ਕੈਪਟਨ ਨੂੰ ਸਿੱਖ ਚਿਹਰੇ ਵਜੋਂ ਉੱਪ ਰਾਸ਼ਟਰਪਤੀ ਬਣਾਉਣ ਦੀ ਗੱਲ ਚੱਲੀ ਸੀ ਪਰ ਉਹ ਵੀ ਨਹੀਂ ਹੋ ਸਕਿਆ, ਜਿਸ ਤੋਂ ਬਾਅਦ ਕੈਪਟਨ ਦੀ ਪੁਰਾਣੀ ਪਾਰਟੀ ਕਾਂਗਰਸ ਉਨ੍ਹਾਂ ਨੂੰ ਲਗਾਤਾਰ ਘੇਰ ਰਹੀ ਹੈ।
ਇਹ ਵੀ ਪੜ੍ਹੋ – CM ਮਾਨ ਦਾ ਚੁਣਾਵੀ ਦੌਰਾ, ਇਸ਼ਾਂਕ ਚੱਬੇਵਾਲ ਦੇ ਹੱਕ ‘ਚ ਕੀਤਾ ਪ੍ਰਚਾਰ