India

ਕੌਣ ਹੈ ਪ੍ਰੋ. ਵਰਵਰਾ ਰਾਓ ਜਿਸਦੀ ਰਿਹਾਈ ਲਈ ਪੰਜਾਬ, ਹਰਿਆਣਾ ਸਮੇਤ ਦੇਸ਼ ਭਰ ‘ਚ ਰੋਸ ਮੁਜ਼ਾਹਰੇ ਹੋ ਰਹੇ ਨੇ, ਕੋਰੋਨਾ ਦਾ ਇਲਾਜ ਚੱਲ ਰਿਹਾ ਹੈ

‘ਦ ਖ਼ਾਲਸ ਬਿਊਰੋ:- ਪ੍ਰੋ.ਵਰਵਰਾ ਰਾਓ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਦੇਰ ਰਾਤ 1.30 ਵਜੇ ਦੇ ਕਰੀਬ ਨੂੰ ਸੈਂਟ ਜੌਰਜ ਹਸਪਤਾਲ ਤੋਂ ਨਾਨਾਵਤੀ ਹਸਪਤਾਲ ਵਿਚ ਸ਼ਿਫ਼ਟ ਕੀਤਾ ਗਿਆ। ਕਿਉਕਿ ਪ੍ਰੋ. ਰਾਓ ਦੀ ਹਾਲਤ ਲਗਾਤਾਰ ਵਿਗੜਦੀ ਦੱਸੀ ਜਾ ਰਹੀ ਹੈ। ਮੌਜੂਦਾਂ ਸਮੇਂ ਵਿੱਚ ਪ੍ਰੋ. ਰਾਓ ਦਾ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਚ ਇਲਾਜ ਜਾਰੀ ਹੈ। 81 ਸਾਲਾ ਪ੍ਰੋ. ਵਰਵਰਾ ਰਾਓ ਦੀ ਰਿਹਾਈ ਨੂੰ ਲੈ ਕੇ ਅੱਜ ਦੇਸ਼ ਭਰ ਚ ਵੱਖ-ਵੱਖ ਸੰਗਠਨਾਂ ਵੱਲੋਂ ‘ਸਿਆਸੀ ਕੈਦੀ ਰਿਹਾਅ ਕਰੋ’ ਅਤੇ ‘ਲੋਕ ਪੱਖੀ ਬੁੱਧੀ ਜੀਵੀ ਰਿਹਾਅ ਕਰੋ’ ਦੇ ਪੋਸਟਰ ਹੱਥਾਂ ਵਿੱਚ ਫੜ੍ਹ ਕੇ ਰੋਸ ਮੁਜ਼ਹਾਰੇ ਕੀਤੇ ਗਏ।

 

16 ਜੁਲਾਈ ਨੂੰ ਪ੍ਰੋ.ਰਾਓ ਦਾ Covid-19 ਦਾ ਟੈਸਟ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਰਿਪੋਰਟ ਪਜ਼ੀਟਿਵ ਪਾਈ ਗਈ ਸੀ।

ਮਹਾਰਸ਼ਟਰ ਦੇ ਪੁਣੇ ਨੇੜੇ ਸਥਿੱਤ ਭੀਮਾ-ਕੋਰੇਗਾਓ ‘ਚ 1 ਜਨਵਰੀ 2018 ਨੂੰ ਪੇਸ਼ਵਾ ‘ਤੇ ਦਲਿਤਾਂ ਦੀ ਜਿੱਤ ਦੇ 200 ਸਾਲ ਪੂਰੇ ਹੋਣ ਦੇ ਜਸ਼ਨ ਦੌਰਾਨ ਹਿੰਸਾ ਹੋਈ ਸੀ। ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ ਕੁਝ ਲੋਕ ਜ਼ਖਮੀ ਵੀ ਹੋ ਗਏ ਸਨ,  ਜ਼ਖਮੀਆਂ ਵਿੱਚ ਕੁਝ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਸਨ।

 

ਇਸੇ ਹਿੰਸਾਂ ਨੂੰ ਲੈ ਕੇ ਪ੍ਰੋ. ਰਾਓ ਖਿਲਾਫ ਕੇਸ ਦਰਜ ਕੀਤਾ ਗਿਆ ਸੀ, 28 ਮਈ 2020 ਨੂੰ ਵਰਵਰਾ ਰਾਓ ਨੂੰ ਭੀਮਾ-ਕੋਰੇਗਾਓ ‘ਚ ਹਿੰਸਾਂ ਦਾ ਅਹਿਮ ਦੋਸ਼ੀ ਕਰਾਰ ਦਿੰਦੇ ਹੋਏ ਜ਼ਮਾਨਤ ਨਾ ਦੇਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਕੋਰਟ ਨੇ ਰਾਓ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

 

ਜਾਣਕਾਰੀ ਮੁਤਾਬਿਕ ਪ੍ਰੋ. ਰਾਓ ਤੇਲੰਗਾਨਾ ਦੇ ਰਹਿਣ ਵਾਲੇ ਖੱਬੇ ਪੱਖੀਆਂ ਦੇ ਸਮਰਥਕ, ਲੇਖਕ, ਕਵੀ ਅਤੇ ਲੇਖਕਾਂ ਦੀ ਕ੍ਰਾਂਤੀਕਾਰੀ ‘ਐਸੋਸ਼ੀਏਸ਼ਨ ਵਿਪਲਵ ਰਚਯਤਾਲਾ ਸੰਘਮ’ ਦੇ ਸੰਸਥਾਪਕ ਹਨ, ਇਸ ਨੂੰ ਵਿਰਾਸਮ ਵੀ ਕਿਹਾ ਜਾਂਦਾ ਹੈ। ਹਾਲਾਂਕਿ ਇਸ ਤੋਂ ਐਮਰਜੈਂਸੀ ਦੌਰਾਨ ਉਨ੍ਹਾਂ ਨੂੰ ਸਾਜਿਸ਼ ਰਚਣ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਗਿਆ ਪਰ ਬਾਅਦ ਵਿੱਚ ਉਹ ਬਰੀ ਕਰ ਦਿੱਤਾ ਗਿਆ ਸੀ। ਰਾਮ ਨਗਰ ਸਾਜਿਸ਼ ਅਤੇ ਸਿਕੰਦਰਾਬਾਦ ਸਾਜਿਸ਼ ਕੇਸ ਸਣੇ 20 ਮਾਮਲਿਆਂ ਵਿੱਚ ਵਰਵਰਾ ਰਾਓ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ।

 

ਮੌਜੂਦਾ ਸਮੇਂ ਦੌਰਾਨ ਪ੍ਰੋ. ਰਾਓ ਦਾ ਇਲਾਜ਼ ਕਰ ਰਹੇ ਡਾਕਟਰਾਂ ਮੁਤਾਬਿਕ,  ਉਨ੍ਹਾਂ ਨੂੰ ਡਿਲੀਰੀਅਸ ਦੀ ਸਮੱਸਿਆ ਹੈ। ਇਹ ਮਰੀਜ਼ ਦੀ ਸੋਚ ਅਤੇ ਸਮਝ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਬੇਚੈਨੀ ਅਤੇ ਭਰਮ ਪੈਦਾ ਹੁੰਦੇ ਹਨ।