India

ਕਰੋੜਾਂ ਦੀ ਕਾਰ ਨੂੰ ਲਗਾਈ ਅੱਗ, ਪੁਲਿਸ ਵੱਲੋਂ ਮਾਮਲਾ ਦਰਜ

ਤੇਲੰਗਾਨਾ (Telangana) ਦੇ ਹੈਦਰਾਬਾਦ (Hyderabad) ‘ਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦੋ ਕਰੋੜ ਰੁਪਏ ਦੀ ਸਪੋਰਟਸ ਕਾਰ ਨੂੰ ਅੱਗ ਲਗਾ ਦਿੱਤੀ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਤਿੰਨ ਦਿਨ ਪਹਿਲਾਂ ਹੈਦਰਾਬਾਦ ਦੇ ਪਹਾੜਸ਼ਰੀਫ ਥਾਣਾ ਖੇਤਰ ਦੀ ਹੈ। ਨਰਸਿੰਘੀ ਕਾਰੋਬਾਰੀ ਨੀਰਜ ਕੋਲ 2 ਕਰੋੜ ਰੁਪਏ ਦੀ ਲੈਂਬੋਰਗਿਨੀ ਗੈਲਾਰਡੋ ਸਾਈਪਡਰ ਸਪੋਰਟਸ ਕਾਰ ਸੀ।

ਨੀਰਜ ਆਪਣੀ ਗੈਲਾਰਡੋ ਸਾਈਪਡਰ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲ‌ਿਸ ਨੇ ਸੈਕਿੰਡ ਹੈਂਡ ਕਾਰ ਵੇਚਣ ਵਾਲੇ ਨੀਰਜ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਪੁਲ‌ਿਸ ਨੇ ਦੋਸ਼ੀ ਦੀ ਪਛਾਣ ਅਹਿਮਦ ਵਜੋਂ ਕੀਤੀ ਹੈ। ਜਿਸ ਲੈਂਬੋਰਗਿਨੀ ਗੈਲਾਰਡੋ ਨੂੰ ਅੱਗ ਲਗਾਈ ਗਈ ਸੀ, ਉਹ ਪੀੜਤ ਦੇ ਨਾਮ ‘ਤੇ ਰਜਿਸਟਰਡ ਹੈ, ਜਿਸ ਨੇ ਅਸਲ ਮਾਲਕ ਤੋਂ ਗੱਡੀ ਖਰੀਦੀ ਸੀ।

ਪੀੜਤ ਅਤੇ ਦੋਸ਼ੀ ਨੇ ਆਪਣੇ ਝਗੜੇ ਨੂੰ ਲੈ ਕੇ ਬੀਤੇ ਸ਼ਨੀਵਾਰ ਆਪਸ ਵਿੱਚ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਬਹਿਸ ਹੋ ਗਈ। ਤਕਰਾਰ ਇੰਨੀ ਵਧ ਗਈ ਕਿ ਦੋਸ਼ੀ ਅਹਿਮਦ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨੀਰਜ ਦੀ ਲੈਂਬੋਰਗਿਨੀ ਗੈਲਾਰਡੋ ਨੂੰ ਅੱਗ ਲਗਾ ਦਿੱਤੀ। ਹਾਲਾਂਕਿ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾ ਲਿਆ ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ

ਭਾਰਤ ਵਿੱਚ ਇਸ ਕਾਰ ਦੀ ਵਿਕਰੀ ਬੰਦ ਹੈ

ਲੈਂਬੋਰਗਿਨੀ ਗੈਲਾਰਡੋ ਨੂੰ ਭਾਰਤੀ ਬਾਜ਼ਾਰ ਵਿੱਚ ਪਹਿਲੀ ਵਾਰ ਸਾਲ 2005 ਵਿੱਚ ਲਾਂਚ ਕੀਤਾ ਗਿਆ ਸੀ। ਕਰੀਬ 10 ਸਾਲ ਤੱਕ ਬਾਜ਼ਾਰ ‘ਚ ਰਹਿਣ ਤੋਂ ਬਾਅਦ ਸਾਲ 2014 ‘ਚ ਇਸ ਦੀ ਵਿਕਰੀ ਬੰਦ ਕਰ ਦਿੱਤੀ ਗਈ ਸੀ। ਜਿਸ ਸਮੇਂ ਇਹ ਕਾਰ ਭਾਰਤ ਵਿੱਚ ਵਿਕਰੀ ਲਈ ਉਪਲਬਧ ਸੀ, ਲੈਂਬੋਰਗਿਨੀ ਗੈਲਾਰਡੋ ਨੂੰ 2.11 ਕਰੋੜ ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਵੇਚਿਆ ਜਾ ਰਿਹਾ ਸੀ, ਜਦਕਿ ਇਸ ਦਾ ਟਾਪ ਸਪੈਕ ਵੇਰੀਐਂਟ 3.17 ਕਰੋੜ ਰੁਪਏ ਵਿੱਚ ਵੇਚਿਆ ਜਾ ਰਿਹਾ ਸੀ।

ਇਹ ਵੀ ਪੜ੍ਹੋ -ਅਬੋਹਰ ‘ਚ ਕਾਲਜ ਦੇ ਬਾਹਰ ਫਾਇਰਿੰਗ, ਪ੍ਰਧਾਨਗੀ ਨੂੰ ਲੈ ਕੇ ਹੋਈ ਗੁੰਡਾਗਰਦੀ