‘ਦ ਖਾਲਸ ਬਿਊਰੋ:ਚਾਰ ਰਾਜਾਂ ਦੀਆਂ ਰਾਜ ਸਭਾ ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ ।ਚੋਣ ਕਮਿਸ਼ਨ ਨੇ ਇਨ੍ਹਾਂ ਸੀਟਾਂ ‘ਤੇ 10 ਜੂਨ ਨੂੰ ਵੋਟਾਂ ਪਾਉਣ ਦਾ ਐਲਾਨ ਕੀਤਾ ਗਿਆ ਸੀ ਕਿਉਂਕਿ ਰਾਜ ਸਭਾ ਦੇ 57 ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ ਅਤੇ । ਰਾਜ ਸਭਾ ਚੋਣਾਂ ਲਈ ਵੋਟਿੰਗ ਸਵੇਰੇ 9 ਵਜੇ ਸ਼ੁਰੂ ਹੋ ਚੁੱਕੀ ਹੈ ਤੇ ਇਹ ਸ਼ਾਮ 4 ਵਜੇ ਤੱਕ ਚਲੇਗੀ।ਰਾਜ ਦੇ ਵਿਧਾਇਕ ਆਪਣੀ ਵੋਟ ਪਾਉਣਗੇ,ਜਿਸ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ ਤੇ ਨਤੀਜੇ ਐਲਾਨੇ ਜਾਣਗੇ।

ਹਾਲਾਂਕਿ 15 ਰਾਜਾਂ ਦੀਆਂ 57 ਸੀਟਾਂ ‘ਚੋਂ 41 ਸੀਟਾਂ ‘ਤੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ। ਅਜਿਹੇ ‘ਚ ਅੱਜ ਹਰਿਆਣਾ, ਰਾਜਸਥਾਨ, ਮਹਾਰਾਸ਼ਟਰ ਅਤੇ ਕਰਨਾਟਕ ਦੀਆਂ 16 ਸੀਟਾਂ ਲਈ ਚੋਣਾਂ ਹੋਣਗੀਆਂ। ਇੱਥੇ ਉਮੀਦਵਾਰਾਂ ਦੀ ਗਿਣਤੀ ਸੀਟਾਂ ਨਾਲੋਂ ਵੱਧ ਹੈ।