Manoranjan

ਮਸ਼ਹੂਰ ਅਦਾਕਾਰਾ ਨੀਲੂ ਕੋਹਲੀ ‘ਤੇ ਟੁੱਟਿਆ ਦੁਖਾਂ ਦਾ ਪਹਾੜ…

Nilu Kohli Husband Death, -Veteran actress Nilu Kohli, NEWS

ਮੁੰਬਈ : ਮਸ਼ਹੂਰ ਟੀਵੀ ਅਤੇ ਫਿਲਮਾਂ ਦੀ ਅਦਾਕਾਰਾ ਨੀਲੂ ਕੋਹਲੀ ਦੇ ਪਤੀ ਹਰਮਿੰਦਰ ਸਿੰਘ ਕੋਹਲੀ ਦਾ ਦੇਹਾਂਤ (Nilu Kohli Husband Death) ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਉਹ ਬੀਤੇ ਸ਼ੁੱਕਰਵਾਰ ਦੀ ਦੁਪਹਿਰ ਨੂੰ ਗੁਰਦੁਆਰੇ ਤੋਂ ਵਾਪਸ ਆਉਣ ਤੋਂ ਬਾਅਦ ਬਾਥਰੂਮ ਵਿੱਚ ਮ੍ਰਿਤਕ ਮਿਲਿਆ। ਉਸ ਦੀ ਮੌਤ ਦੇ ਸਮੇਂ ਘਰ ਵਿੱਚ ਸਿਰਫ ਇੱਕ ਘਰੇਲੂ ਨੌਕਰ ਮੌਜੂਦ ਸੀ। ਇਸ ਘਟਨਾ ਤੋਂ ਪਹਿਲਾਂ ਉਹ ਚੰਗੇ ਭਲੇ ਸਨ।

ਮੀਡੀਆ ਰਿਪੋਰਟ ਮੁਤਾਬਿਕ ਹਰਮਿੰਦਰ ਸਿੰਘ ਗੁਰਦੁਆਰਾ ਸਾਹਿਬ ਤੋਂ ਆ ਕੇ ਬਾਥਰੂਮ ਗਿਆ ਸੀ, ਜਦੋਂ ਉਹ ਵਾਪਸ ਨਾ ਆਇਆ ਤਾਂ ਨੌਕਰ ਨੇ ਉਸ ਦੀ ਤਲਾਸ਼ ਕੀਤੀ ਤਾਂ ਉਸ ਨੂੰ ਬਾਥਰੂਮ ਦੇ ਫਰਸ਼ ‘ਤੇ ਪਿਆ ਮਿਲਿਆ। ਜਦੋਂ ਤੱਕ ਉਸਨੂੰ ਹਸਪਤਾਲ ਲਿਜਾਇਆ ਜਾਣਾ ਸੀ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਸ ਤੋਂ ਇਲਾਵਾ ਨੀਲੂ ਦੀ ਸਹੇਲੀ ਨੇ ਦੱਸਿਆ ਕਿ ਉਸ ਨੂੰ ਸ਼ੂਗਰ ਸੀ, ਪਰ ਉਹ ਗੰਭੀਰ ਬਿਮਾਰ ਨਹੀਂ ਸੀ।

 

View this post on Instagram

 

A post shared by Nilu Kohli (@nilukohli)

ਨੀਲੂ ਕੋਹਲੀ ਦੀ ਧੀ ਸਾਹਿਬਾ ਨੇ ETimes ਨੂੰ ਆਪਣੇ ਪਿਤਾ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਅਤੇ ਕਿਹਾ, “ਹਾਂ, ਇਹ ਸੱਚ ਹੈ। ਇਹ ਹਾਦਸਾ ਅੱਜ (24 ਮਾਰਚ) ਬਾਅਦ ਦੁਪਹਿਰ ਵਾਪਰਿਆ। ਪਾਪਾ ਦੀ ਅਚਾਨਕ ਮੌਤ ਹੋ ਗਈ। ਹੁਣ ਤੋਂ ਦੋ ਦਿਨ ਬਾਅਦ ਅੰਤਿਮ ਸੰਸਕਾਰ ਕੀਤੇ ਜਾਣਗੇ ਕਿਉਂਕਿ ਮੇਰਾ ਭਰਾ ਮਰਚੈਂਟ ਨੇਵੀ ਵਿੱਚ ਹੈ ਅਤੇ ਅਸੀਂ ਉਡੀਕ ਕਰ ਰਹੇ ਹਾਂ। ਮੇਰੀ ਮਾਂ ਦੀ ਹਾਲਤ ਠੀਕ ਨਹੀਂ ਹੈ। ਘਟਨਾ ਦੇ ਸਮੇਂ ਉਹ ਕਿਸੇ ਕੰਮ ਲਈ ਬਾਹਰ ਗਈ ਹੋਈ ਸੀ।’’

ਤੁਹਾਨੂੰ ਦੱਸ ਦੇਈਏ ਕਿ ਸਭ ਕੁਝ ਅਚਾਨਕ ਹੋਇਆ।  ਨੀਲੂ ਕੋਹਲੀ ਨੇ 1999 ‘ਚ ਆਈ ਫਿਲਮ ‘ਦਿਲ ਕੀ ਕਰੇ’ ‘ਚ ਸਹਾਇਕ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਸੀਰੀਅਲ ‘ਨਿੰਮੋ ਤੇ ਵਿੰਮੋ’ ‘ਚ ਵੀ ਕੰਮ ਕੀਤਾ। ਉਸਨੇ ਟੀਵੀ ਸੀਰੀਅਲ ‘ਜੈ ਹਨੂੰਮਾਨ’ ਵਿੱਚ ਵੀ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਹ ਸਾਲ 2022 ‘ਚ ਪੀਰੀਅਡ ਡਰਾਮਾ ਫਿਲਮ ‘ਜੋਗੀ’ ‘ਚ ਨਜ਼ਰ ਆਈ ਸੀ। ਅਦਾਕਾਰਾ ‘ਹਿੰਦੀ ਮੀਡੀਅਮ’, ‘ਹਾਊਸਫੁੱਲ 2’ ਅਤੇ ‘ਰਨ’ ਵਰਗੀਆਂ ਫਿਲਮਾਂ ‘ਚ ਕੰਮ ਕਰ ਚੁੱਕੀ ਹੈ।