India

ਸਲਮਾਨ ਖਾਨ ਲੈਂਦਾ ਡਰੱਗਜ਼, ਆਮਿਰ ਦਾ ਪਤਾ ਨਹੀਂ ; ਬਾਬਾ ਰਾਮਦੇਵ ਨੇ ਲਾਏ ਸਨਸਨੀਖੇਜ਼ ਦੋਸ਼

Keyfocus-Baba Ramdev Drugs Statement for Bollywood

ਯੋਗ ਗੁਰੂ ਬਾਬਾ ਰਾਮਦੇਵ (Baba Ramdev)ਇੱਕ ਵਾਰ ਆਪਣੇ ਵਿਵਾਦਿਤ ਬਿਆਨ ਕਾਰਨ ਚਰਚਾ ਵਿੱਚ ਹੈ। ਸ਼ਨੀਵਾਰ ਨੂੰ ਆਰੀਆਵੀਰ ਅਤੇ ਵੀਰੰਗਾਨਾ ਸੰਮੇਲਨ ‘ਚ ਹਿੱਸਾ ਲੈਣ ਲਈ ਮੁਰਾਦਾਬਾਦ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਨਸ਼ਿਆਂ ‘ਤੇ ਹਮਲਾ ਕਰਦੇ ਹੋਏ ਬਾਲੀਵੁੱਡ ਨੂੰ ਨਿਸ਼ਾਨਾ ਬਣਾਇਆ। ਬਾਬਾ ਰਾਮਦੇਵ ਨੇ ਕਿਹਾ ਕਿ ਵੱਡੇ-ਵੱਡੇ ਫਿਲਮੀ ਸਿਤਾਰੇ ਨਸ਼ੇ ਕਰਦੇ ਹਨ ਅਤੇ ਪੂਰੀ ਫਿਲਮ ਇੰਡਸਟਰੀ ਇਸ ਦੀ ਲਪੇਟ ‘ਚ ਹੈ। ਬਾਬਾ ਰਾਮਦੇਵ ਨੇ ਦਾਅਵਾ ਕੀਤਾ ਕਿ ਸਲਮਾਨ ਖਾਨ ਵੀ ਡਰੱਗਜ਼ ਲੈਂਦੇ ਹਨ।

News 18 ਵੱਲੋਂ ਟਵਿੱਟਰ ‘ਤੇ ਸ਼ੇਅਰ ਕੀਤੀ Video ‘ਚ ਬਾਬਾ ਰਾਮਦੇਵ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਇਹ ਵੀ ਕਿਹਾ ਕਿ ‘ਸ਼ਾਹਰੁਖ ਖਾਨ (Shah Rukh Khan) ਦਾ ਬੇਟਾ ਡਰੱਗਜ਼ ਲੈਂਦੇ ਹੋਏ ਫੜਿਆ ਗਿਆ ਸੀ ਅਤੇ ਉਹ ਜੇਲ੍ਹ ਵੀ ਗਿਆ ਸੀ’। ਰਾਮਦੇਵ ਨੇ ਕਿਹਾ, ‘ਸਲਮਾਨ ਵੀ ਡਰੱਗਜ਼ ਲੈਂਦਾ ਹੈ। ਪਰ ਇਹ ਨਹੀਂ ਪਤਾ ਹੈ ਕਿ ਆਮਿਰ (Aamir Khan) ਡਰੱਗਜ਼ ਲੈਂਦੇ ਹਨ ਜਾਂ ਨਹੀਂ। ਅੱਜ ਪੂਰਾ ਬਾਲੀਵੁੱਡ ਨਸ਼ੇ ਦੀ ਲਪੇਟ ‘ਚ ਹੈ। ਰਾਮਦੇਵ ਨੇ ਅੱਗੇ ਕਿਹਾ ਕਿ ਅਭਿਨੇਤਰੀਆਂ ਦਾ ਤਾ ਭਗਵਾਨ ਹੀ ਮਾਲਕ ਹੈ।

ਉਨ੍ਹਾਂ ਕਿਹਾ, “ਕੌਣ ਜਾਣਦਾ ਹੈ ਕਿ ਕਿੰਨੇ ਫਿਲਮੀ ਸਿਤਾਰੇ ਨਸ਼ੇ ਕਰਦੇ ਹਨ। ਅਭਿਨੇਤਰੀਆਂ ਦੀ ਹਾਲਤ ਤਾਂ ਹੋਰ ਵੀ ਮਾੜੀ ਹੈ। ਫਿਲਮ ਇੰਡਸਟਰੀ ਵਿੱਚ ਹਰ ਪਾਸੇ ਨਸ਼ੇ ਹਨ। ਬਾਲੀਵੁੱਡ ਵਿੱਚ ਨਸ਼ੇ ਹਨ। ਰਾਜਨੀਤੀ ਵਿੱਚ ਨਸ਼ੇ ਹਨ।” ਹਾਲਾਂਕਿ ਰਾਮਦੇਵ ਦੇ ਦੋਸ਼ਾਂ ‘ਤੇ ਕਿਸੇ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਰਾਮਦੇਵ ਨੇ ਅੱਗੇ ਕਿਹਾ, “ਚੋਣਾਂ ਦੌਰਾਨ ਸ਼ਰਾਬ ਵੰਡੀ ਜਾਂਦੀ ਹੈ। ਸਾਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਭਾਰਤ ਹਰ ਨਸ਼ੇ ਤੋਂ ਮੁਕਤ ਹੋਵੇ। ਇਸ ਦੇ ਲਈ ਅਸੀਂ ਇੱਕ ਅੰਦੋਲਨ ਸ਼ੁਰੂ ਕਰਾਂਗੇ।”
ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ, ਜਿਸ ਨੂੰ ਪਿਛਲੇ ਸਾਲ “ਡਰੱਗਜ਼-ਆਨ-ਕ੍ਰੂਜ਼” ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਸਬੂਤਾਂ ਦੀ ਘਾਟ ਕਾਰਨ ਕਿਸੇ ਵੀ ਦੋਸ਼ ਤੋਂ ਮੁਕਤ ਕਰ ਦਿੱਤਾ ਗਿਆ ਸੀ। 20 ਦਿਨ ਜੇਲ੍ਹ ਵਿਚ ਰਹਿਣ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ।

ਇਸ ਤੋਂ ਪਹਿਲਾਂ 2020 ਵਿੱਚ, ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇੱਕ ਕਥਿਤ “ਬਾਲੀਵੁੱਡ-ਡਰੱਗਸ ਗਠਜੋੜ” ਦੀ ਜਾਂਚ ਵਿੱਚ ਕਈ ਫਿਲਮੀ ਹਸਤੀਆਂ ਤੋਂ ਪੁੱਛਗਿੱਛ ਕੀਤੀ ਗਈ ਸੀ।