India Punjab

ਦਸਤਾਰ ਦੀ ਪਛਾਣ ਲਈ ਅਨੋਖਾ ਕਾਰਨਾਮਾ, ਇਹ ਕੰਮ ਕਰ ਬਣਿਆ ਦੁਨੀਆ ਦਾ ਪਹਿਲਾ ਸਿੱਖ

ਲੁਧਿਆਣਾ ਦੇ ਪ੍ਰਸਿੱਧ ਸੋਸ਼ਲ ਐਂਟਰਪ੍ਰੀਨਿਓਰ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਹਰਜਿੰਦਰ ਸਿੰਘ ਕੁਕਰੇਜਾ ਨੇ ਪੂਰੀ ਦੁਨੀਆ ਵਿੱਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਹਰਜਿੰਦਰ ਸਿੰਘ ਕੁਕਰੇਜਾ ਨੇ ਦਸਤਾਰ ਦੀ ਪਛਾਣ ਲਈ ਇੱਕ ਹੋਰ ਉਪਰਾਲਾ ਕੀਤਾ ਹੈ। ਕੁਕਰੇਜਾ ਨੇ ਉੱਤਰ ਮੱਧ ਹਿੰਦ ਮਹਾਸਾਗਰ ਵਿੱਚ ਪੱਗ ਬੰਨ੍ਹ ਕੇ ਸਨੋਰਕਿਲਿੰਗ ਕੀਤੀ ਹੈ।।

ਉਹ ਦਸਤਾਰ ਨਾਲ ਹਿੰਦ ਮਹਾਸਾਗਰ ਵਿੱਚ ਸਨੌਰਕਲ ਕਰਨ ਵਾਲਾ ਪਹਿਲਾ ਸਿੱਖ ਬਣ ਗਿਆ ਹੈ। ਉਹਨਾਂ ਨੇ ਉੱਤਰ-ਮੱਧ ਹਿੰਦ ਮਹਾਸਾਗਰ ਵਿੱਚ ਮਾਲਦੀਵ ਵਿੱਚ ਆਪਣੀ ਪੱਗ ਨਾਲ ਸਨੋਰਕਲ ਕੀਤਾ।

ਰਜਿੰਦਰ ਸਿੰਘ ਕੁਕਰੇਜਾ ਲਈ ਆਪਣੀ ਵਿਲੱਖਣ ਸ਼ੈਲੀ ’ਚ ਆਪਣੀ ਪੱਗ ਨੂੰ ਪ੍ਰਮੁੱਖਤਾ ਨਾਲ ਪੇਸ਼ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਉਹ 2014 ’ਚ ਸੇਂਟ ਕਿਲਡਾ, ਮੈਲਬੋਰਨ, ਆਸਟਰੇਲੀਆ ’ਚ ਪੱਗ ਬੰਨ੍ਹ ਕੇ ਸਕਾਈਡਾਈਵ ਅਤੇ ਅੰਤਾਲੀਆ, ਤੁਰਕੀ ’ਚ 2016 ’ਚ ਪੱਗ ਬੰਨ੍ਹ ਕੇ ਸਕੂਬਾ-ਡਾਈਵ ਕਰਨ ਵਾਲੇ ਪਹਿਲੇ ਸਿੱਖ ਹਨ।

ਹਰਜਿੰਦਰ ਸਿੰਘ ਕੁਕਰੇਜਾ, ਇਕ ਨਾਮਵਰ ਰੈਸਟੋਰੈਂਟ ਦੇ ਮਾਲਕ ਹਨ ਤੇ ਪੰਜਾਬੀਆਂ ਦੇ ਸਤਿਕਾਰ ਨੂੰ ਬਰਕਰਾਰ ਰੱਖਣ ਲਈ ਉਸ ਥਾਂ ਤੱਕ ਪਹੁੰਚਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ, ਜਿੱਥੇ ਪਹਿਲਾਂ ਕੋਈ ਨਹੀਂ ਗਿਆ।

ਹਰਜਿੰਦਰ ਦੀ ਪਤਨੀ ਹਰਕੀਰਤ ਕੌਰ ਕੁਕਰੇਜਾ, ਇੱਕ ਪੇਰੈਂਟਿੰਗ ਅਤੇ ਫੈਮਲੀ ਟਰੈਵਲ ਇਨਫਲੂਐਂਸਰ ਹੈ ਅਤੇ ਹਰਜਿੰਦਰ ਦੀ ਪਤਨੀ ਨੇ ਕਿਹਾ, “ਹਰਜਿੰਦਰ ਸਿੱਖ ਲੋਕਾਂ ਦਾ ਅਣਅਧਿਕਾਰਤ ਰਾਜਦੂਤ ਹੈ। ਉਸਦੀ ਅਗਲੀ ਮੰਜ਼ਿਲ ਉਸਦੀ ਅਸਮਾਨੀ ਨੀਲੀ ਪੱਗ ਨਾਲ ਚੰਦਰਮਾ ਦੀ ਯਾਤਰਾ ਹੋ ਸਕਦੀ ਹੈ ਅਤੇ ਨੀਲ ਆਰਮਸਟ੍ਰਾਂਗ ਵਾਂਗ ਅਸੀਂ ਸਾਰੇ ਖੁਸ਼ੀ ਨਾਲ ਕਹਿ ਰਹੇ ਹੋਵਾਂਗੇ, “ਕੁਕਰੇਜਾ ਲਈ ਇੱਕ ਹੋਰ ਛੋਟਾ ਕਦਮ, ਪਰ ਸਿੱਖਾਂ ਲਈ ਇੱਕ ਵੱਡੀ ਪੁਲਾਂਘ ਹੈ!”