‘ਦ ਖ਼ਾਲਸ ਬਿਊਰੋ : ਅੱਜ ਦੁਸਹਿਰੇ ਦੇ ਮੌਕੇ ‘ਤੇ ਮੁੰਬਈ ਤੋਂ ਵੱਡੀ ਖਬਰ ਸਾਹਮਣੇ ਆਈ ਮੁੰਬਈ ਦੇ ਬਾਂਦਰਾ ਵਰਲੀ ਸੀ ਲਿੰਕ ‘ਤੇ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਰ ਹੈ। ਜਿੱਥੇ ਬਾਂਦਰਾ ਵਰਲੀ ਸੀ ਲਿੰਕ ‘ਤੇ ਚਾਰ ਕਾਰਾਂ ਅਤੇ ਇੱਕ ਐਂਬੂਲੈਂਸ ਦੀ ਆਪਸ ਵਿੱਚ ਟੱਕਰ ਹੋ ਗਈ ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 12 ਤੋਂ ਵੱਧ ਜ਼ਖਮੀ ਹੋ ਗਏ। ਜਿਸ ਸਥਾਨ ‘ਤੇ ਇਹ ਹਾਦਸਾ ਹੋਇਆ ਉਥੇ ਪਹਿਲਾਂ ਹੀ ਹਾਦਸਾ ਹੋ ਗਿਆ ਸੀ ਅਤੇ ਜ਼ਖਮੀਆਂ ਨੂੰ ਲੈ ਕੇ ਜਾਣ ਲਈ ਐਂਬੂਲੈਂਸ ਵਿਚ ਬਿਠਾਇਆ ਜਾ ਰਿਹਾ ਸੀ। ਇਸ ਸਮੇਂ ਦੌਰਾਨ ਹੀ ਕਾਰ ਨੇ ਟੱਕਰ ਮਾਰ ਦਿੱਤੀ।
ਜਾਣਕਾਰੀ ਮੁਤਾਬਿਕ ਇਹ ਹਾਦਸਾ ਬਾਂਦਰਾ ਤੋਂ ਵਰਲੀ ਜਾ ਰਹੀ ਲੇਨ ‘ਤੇ ਵਾਪਰਿਆ। ਇਸ ਤੋਂ ਪਹਿਲਾਂ ਵੀ ਇਕ ਹਾਦਸਾ ਹੋਇਆ ਸੀ, ਜਿਸ ਵਿਚ ਜ਼ਖਮੀ ਲੋਕਾਂ ਨੂੰ ਹਸਪਤਾਲ ਲਿਜਾਣ ਲਈ ਐਂਬੂਲੈਂਸ ਬੁਲਾਈ ਗਈ ਸੀ। ਜਦੋਂ ਐਂਬੂਲੈਂਸ ਅਤੇ ਹੋਰ ਵਾਹਨ ਉਥੇ ਸੜਕ ’ਤੇ ਹੀ ਖੜ੍ਹੇ ਕਰ ਦਿੱਤੇ ਗਏ। ਫਿਰ ਇੱਕ ਤੇਜ਼ ਰਫ਼ਤਾਰ ਕਾਰ ਉੱਥੇ ਪਹੁੰਚਦੀ ਹੈ ਅਤੇ ਉੱਥੇ ਪਹਿਲਾਂ ਤੋਂ ਖੜ੍ਹੇ ਵਾਹਨਾਂ ਨੂੰ ਟੱਕਰ ਮਾਰ ਦਿੰਦੀ ਹੈ। ਜਿਸ ਦੀ ਲਪੇਟ ‘ਚ ਉਥੇ ਖੜ੍ਹੇ ਲੋਕ ਆ ਜਾਂਦੇ ਹਨ।
Maharashtra | 10 people got injured in a collision between four cars and an ambulance on Mumbai's Bandra Worli Sea Link pic.twitter.com/7ihc7xnZv5
— ANI (@ANI) October 5, 2022
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ। ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਕਈ ਜ਼ਖਮੀਆਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਬਾਂਦਰਾ ਤੋਂ ਵਰਲੀ ਤੱਕ ਦਾ ਇਹ ਰਸਤਾ ਬੰਦ ਕਰ ਦਿੱਤਾ ਗਿਆ ਹੈ।
ਮਹਾਰਾਸ਼ਟਰ ਦੀ ਮੁੰਬਈ ਪੁਲਸ ਨੇ ਇਸ ਬਾਰੇ ‘ਚ ਦੱਸਿਆ, ”ਮੁੰਬਈ ਦੇ ਬਾਂਦਰਾ ਵਰਲੀ ਸੀ ਲਿੰਕ ‘ਤੇ ਚਾਰ ਕਾਰਾਂ ਅਤੇ ਇਕ ਐਂਬੂਲੈਂਸ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ 12 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ 5 ਲੋਕਾਂ ਦੀ ਮੌਤ ਹੋ ਗਈ ਹੈ, 8 ਲੋਕਾਂ ਦਾ ਇਲਾਜ ਚੱਲ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਦਫਤਰ ਦੀ ਤਰਫੋਂ ਟਵੀਟ ਕੀਤਾ ਗਿਆ ਹੈ, ‘ਮੁੰਬਈ ਦੇ ਬਾਂਦਰਾ-ਵਰਲੀ ਸੀ ਲਿੰਕ ‘ਤੇ ਹੋਏ ਹਾਦਸੇ ‘ਚ ਲੋਕਾਂ ਦੀ ਮੌਤ ਤੋਂ ਸਦਮੇ ‘ਚ ਹਾਂ। ਦੁਖੀ ਪਰਿਵਾਰਾਂ ਨਾਲ ਹਮਦਰਦੀ। ਮੈਨੂੰ ਉਮੀਦ ਹੈ ਕਿ ਜੋ ਜ਼ਖਮੀ ਹੋਏ ਹਨ, ਉਹ ਜਲਦੀ ਠੀਕ ਹੋ ਜਾਣਗੇ।
Pained by the loss of lives due to an accident on the Bandra-Worli Sea Link in Mumbai. Condolences to the bereaved families. I hope that those who have been injured have a speedy recovery: PM @narendramodi
— PMO India (@PMOIndia) October 5, 2022