India

ਵਿਆਹੁਤਾ ਨੌਜਵਾਨ ਨੇ ਆਪਣੀ ਪ੍ਰੇਮਿਕਾ ਨੂੰ ਬੋਲੈਰੋ ਨਾਲ ਕੁਚਲਿਆ , ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ

Uttar Pradesh news

ਉੱਤਰ ਪ੍ਰਦੇਸ਼ ਦਾ ਆਗਰਾ ਸ਼ਹਿਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਆਗਰਾ ‘ਚ ਇਕ ਵਿਆਹੁਤਾ ਨੌਜਵਾਨ ਨੇ ਆਪਣੀ ਪ੍ਰੇਮਿਕਾ ਨੂੰ ਬੋਲੈਰੋ ਨਾਲ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇੰਨਾ ਹੀ ਨਹੀਂ ਉਹ ਆਪਣੀ ਪਤਨੀ ਦੱਸ ਕੇ ਪੁਲਿਸ ਤੋਂ ਮ੍ਰਿਤਕ ਦੇਹ ਲੈ ਕੇ ਆਇਆ ਅਤੇ ਅੰਤਿਮ ਸੰਸਕਾਰ ਵੀ ਕੀਤਾ। ਨੌਜਵਾਨ ਨੇ ਆਪਣੇ ਦੋਸਤ ਨਾਲ ਮਿਲ ਕੇ ਇਸ ਵਾਰਦਾਤ ਨੂੰ ਬੜੀ ਹੀ ਸੁਚੱਜੀ ਵਿਉਂਤਬੰਦੀ ਨਾਲ ਅੰਜਾਮ ਦਿੱਤਾ। ਹਾਲਾਂਕਿ ਜਦੋਂ ਲੜਕੀ ਦੇ ਪਿਤਾ ਦੇ ਕਹਿਣ ‘ਤੇ ਪੁਲਿਸ ਨੇ ਦੁਬਾਰਾ ਜਾਂਚ ਕੀਤੀ ਤਾਂ ਸੱਚਾਈ ਸਾਹਮਣੇ ਆ ਗਈ ਤਾਂ ਪੁਲਿਸ ਨੇ ਮੁਲਜ਼ਮ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ ਹੈ।

ਪੁਲਿਸ ਨੇ ਜਦੋਂ ਮੁਲਜ਼ਮ ਨੌਜਵਾਨ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਕਤਲ ਦੀ ਗੱਲ ਕਬੂਲ ਕਰ ਲਈ। ਨੌਜਵਾਨ ਨੇ ਦੱਸਿਆ, ”ਕੁੜੀ ਘੰਟਿਆਂ ਤੱਕ ਫੋਨ ‘ਤੇ ਦੂਜੇ ਲੜਕੇ ਨਾਲ ਗੱਲ ਕਰਦੀ ਸੀ। ਇਸੇ ਲਈ ਮੈਂ ਉਸ ਨੂੰ ਮਾਰਿਆ। ਮੁਲਜ਼ਮ ਨੇ ਦੱਸਿਆ ਕਿ ਇਸ ਕਰਕੇ ਉਸਨੇ ਆਪਣੀ ਪ੍ਰੇਮਿਕਾ ਨੂੰ ਗੱਡੀ ਨਾਲ ਕੁਚਲ ਦਿੱਤਾ ਤਾਂ ਜੋ ਉਸ ‘ਤੇ ਕੋਈ ਸ਼ੱਕ ਨਾ ਕਰੇ ਅਤੇ ਇਹ ਸਾਰੀ ਘਟਨਾ ਲੋਕਾਂ ਨੂੰ ਇੱਕ ਹਾਦਸਾ ਲੱਗੇ।

 ਡੇਢ ਸਾਲ ਪਹਿਲਾਂ ਸ਼ੁਰੂ ਹੋਇਆ ਸੀ affairs

ਵਿਨੀਤਾ ਫਿਰੋਜ਼ਾਬਾਦ ਦੇ ਸਿਰਸਾਗੰਜ ਵਿੱਚ ਰਹਿੰਦੀ ਸੀ। ਉਹ ਦਿੱਲੀ ਗੇਟ ਦੇ ਇੱਕ ਹਸਪਤਾਲ ਵਿੱਚ ਇੱਕ ਨਰਸ ਵਜੋਂ ਕੰਮ ਕਰਦੀ ਸੀ ਅਤੇ ਨੁਨੀਹਾਈ ਵਿੱਚ ਕਿਰਾਏ ‘ਤੇ ਰਹਿੰਦੀ ਸੀ। ਫ਼ਿਰੋਜ਼ਾਬਾਦ ਦਾ ਰਹਿਣ ਵਾਲਾ ਵਿਜੇ ਯਾਦਵ ਵੀ ਦਿੱਲੀ ਗੇਟ ਸਥਿਤ ਇੱਕ ਹੋਰ ਹਸਪਤਾਲ ਵਿੱਚ ਕੰਮ ਕਰਦਾ ਹੈ। ਰਾਹ ਵਿੱਚ ਆਉਂਦੇ ਜਾਂਦੇ ਉਨ੍ਹਾਂ ਦੀ ਮੁਲਾਕਾਤ ਹੋਈ ਅਤੇ ਕਰੀਬ ਡੇਢ ਸਾਲ ਪਹਿਲਾਂ ਉਨ੍ਹਾਂ ਦੀ ਗੱਲਬਾਤ ਅਤੇ ਦੋਸਤੀ ਅਫੇਅਰ ‘ਚ ਬਦਲ ਗਈ ਸੀ। ਇਸ ਤੋਂ ਬਾਅਦ ਦੋਵੇਂ ਨਿਡਰ ਹੋ ਕੇ ਇਕ ਦੂਜੇ ਨੂੰ ਮਿਲਣ ਲੱਗੇ। ਪਰ ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਦੀ ਖਬਰ ਨਹੀਂ ਮਿਲ ਸਕੀ।

ਐਸਪੀ ਵਿਕਾਸ ਕੁਮਾਰ ਨੇ ਦੱਸਿਆ ਕਿ ਨਰਸ ਦੇ ਪਿਤਾ ਨੇ ਵਿਜੇ ’ਤੇ ਸਾਜ਼ਿਸ਼ ਤਹਿਤ ਉਸ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਦੇ ਨਾਲ-ਨਾਲ ਵਿਨੀਤਾ ਅਤੇ ਵਿਜੇ ਦੀ ਕਾਲ ਡਿਟੇਲ ਵੀ ਚੈੱਕ ਕੀਤੀ।

ਕਾਲ ਡਿਟੇਲ ਤੋਂ ਬਾਅਦ ਪ੍ਰੇਮੀ ‘ਤੇ ਸ਼ੱਕ ਹੋਇਆ

ਸਬ-ਇੰਸਪੈਕਟਰ ਪ੍ਰਸ਼ਾਂਤ ਨੇ ਵਿਜੇ ਦੀ ਕਾਲ ਡਿਟੇਲ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਜਿਸ ਸਮੇਂ ਉਹ ਉਸ ਦੇ ਲਾਪਤਾ ਹੋਣ ਦੀ ਗੱਲ ਕਰ ਰਿਹਾ ਸੀ, ਉਸ ਸਮੇਂ ਉਸ ਨੇ ਵਨੀਤਾ ਨਾਲ ਮੋਬਾਈਲ ‘ਤੇ ਗੱਲ ਕੀਤੀ ਸੀ। ਦੋਵਾਂ ਦੀ ਫ਼ੋਨ ਲੋਕੇਸ਼ਨ ਵੀ ਇੱਕੋ ਜਿਹੀ ਪਾਈ ਗਈ। ਇੰਨਾ ਹੀ ਨਹੀਂ ਪੁਲਿਸ ਨੂੰ ਵਿਨੀਤਾ ਨੂੰ ਟੱਕਰ ਮਾਰਨ ਤੋਂ ਬਾਅਦ ਚੱਲ ਰਹੀ ਬੋਲੈਰੋ ਦੀ ਸੀਸੀਟੀਵੀ ਫੁਟੇਜ ਵੀ ਮਿਲੀ। ਪੁਲਸ ਨੂੰ ਬੋਲੈਰੋ ਦੇ ਨੰਬਰ ਅਤੇ ਮਾਲਕ ਦਾ ਪਤਾ ਲਗਾਉਣ ਤੋਂ ਬਾਅਦ ਅਸਲੀਅਤ ਦਾ ਪਤਾ ਲੱਗਾ।

ਐਸਓ ਇਤਮੌਦੌਲਾ ਵਿਨੋਦ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਪ੍ਰੇਮੀ ਵਿਜੇ ਨੂੰ ਸੋਮਵਾਰ ਨੂੰ ਝਰਨਾ ਨਾਲਾ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਦੇ ਸਾਥੀ ਅੰਸ਼ੁਲ ਦੀ ਭਾਲ ਜਾਰੀ ਹੈ। ਬੋਲੈਰੋ ਵੀ ਬਰਾਮਦ ਕੀਤੀ ਹੈ। ਉਸ ਨੇ ਦੱਸਿਆ ਕਿ ਵਿਜੇ ਨੇ ਆਪਣੇ ਦੋਸਤ ਅੰਸ਼ੁਲ ਨਾਲ ਮਿਲ ਕੇ ਵਿਨੀਤਾ ਦੀ ਕਾਰ ਨਾਲ ਟੱਕਰ ਮਾਰ ਕੇ ਹੱਤਿਆ ਕਰ ਦਿੱਤੀ ਸੀ।