Punjab

ਮੇਲੇ ਤੋਂ ਪਹਿਲਾਂ ਹੀ ਸ਼ਰਾਰਤੀ ਅਨਸਰਾਂ ਨੇ ਫੁਕਿਆ ਮੇਘਨਾਥ ਦਾ ਪੁਤਲਾ,ਲੋਕਾਂ ਵਿੱਚ ਰੋਸ

Outrage among the people

ਚੰਡੀਗੜ੍ਹ : ਬੁਰਿਆਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਅੱਜ ਹਰ ਪਾਸੇ ਬੜੇ ਧੁਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਿਟੀ ਬਿਉਟੀਫੂਲ ਚੰਡੀਗੜ੍ਹ ਦੇ ਸੈਕਟਰ 46 ਵਿੱਚ ਵੀ ਇਸ ਸਾਲ ਰਾਵਣ,ਮੇਘਨਾਥ ਤੇ ਕੁੰਭਕਰਨ ਦੇ ਕਾਫ਼ੀ ਉੱਚੇ ਪੁਤਲੇ ਬਣਾਏ ਗਏ ਪਰ ਇਥੇ ਉਸ ਵੇਲੇ ਇੱਕ ਹੈਰਾਨੀਜਨਕ ਘਟਨਾ ਵਾਪਰੀ ਜਦੋਂ ਮੇਘਨਾਥ ਦਾ 82 ਫੁੱਟ ਉੱਚੇ ਪੁਤਲੇ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਰਾਤ ਹੀ ਅਗਨ ਭੇਂਟ ਕਰ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰਾਤ ਦੇ ਕਰੀਬ ਦੋ ਵਜੇ ਫੋਰਚੁਨਰ ਗੱਡੀ ਵਿੱਚ ਆਏ ਕੁੱਝ ਅਣਪਛਾਤੇ ਲੋਕ ਇਥੇ ਆਏ ਸੀ,ਜਿਹਨਾਂ ਦੀ ਗਿਣਤੀ 4-5 ਸੀ ਤੇ ਉਹਨਾਂ ਨੇ ਹੀ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਦੇ ਇਥੋਂ ਫਰਾਰ ਹੋ ਗਏ।

ਇਸ ਘਟਨਾ ਨੂੰ ਲੈ ਕੇ ਆਮ ਲੋਕਾਂ ਤੇ ਰਾਮਲੀਲਾ ਕਮੇਟੀ ਮੈਂਬਰਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਕਿਉਂਕਿ ਇਸ ਜਗਾ ਤੇ ਕਾਫੀ ਸਮੇਂ ਤੋਂ ਦੁਸ਼ਹਿਰਾ ਮੇਲਾ ਲੱਗਦਾ ਆ ਰਿਹਾ ਹੈ । ਇਸ ਜਗਾ ਤੇ ਮੇਲਾ ਕਾਫੀ ਭਰਦਾ ਹੈ ਤੇ ਧੂਮਧਾਮ ਨਾਲ ਇਹ ਤਿਊਹਾਰ ਮਨਾਇਆ ਜਾਂਦਾ ਹੈ। ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਰਾਤ ਕਰੀਬ ਪੋਣੇ ਇੱਕ ਵਜੇ ਦੇ ਕਰੀਬ ਇਹ ਘਟਨਾ ਵਾਪਰੀ ਹੈ। ਇਸੇ ਦੋਰਾਨ ਸਾਡੀ ਮੋਜੂਦਗੀ ਵਿੱਚ ਹੀ 3 ਵਜੇ ਦੇ ਕਰੀਬ ਇਸ ਘਟਨਾ ਨੂੰ ਕਿਸੇ ਨੇ ਦੁਬਾਰਾ ਦੁਹਰਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੱਸਿਆ ਕਿ ਸਰਕਾਰੀ ਕੁਆਰਟਰਾਂ ਦੇ ਕੋਲ ਇੱਕ ਫਾਰਚੁਨਰ ਗੱਡੀ ਦੇਖੀ ਗਈ ਸੀ,ਜਿਸ ਕੋਲ 4 ਵਿਅਕਤੀ ਖੜੇ ਸਨ ਤੇ ਉਹਨਾਂ ਆਤਿਸ਼ਬਾਜੀ ਰਾਹੀਂ ਦੁਬਾਰਾ ਪੁਤਲਿਆਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ ਤੇ ਫਰਾਰ ਹੋ ਗਏ।

ਲੋਕਾਂ ਵਿੱਚ ਰੋਸ ਹੈ ਕਿ ਤਿਉਹਾਰਾਂ ਦੇ ਮੌਕੇ ਮਾਹੋਲ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਇਹ ਸਿਰਫ ਸੈਕਟਰ 46 ਵਿੱਚ ਹੀ ਨਹੀਂ,ਸਗੋਂ ਡੇਰਾ ਬੱਸੀ ਸ਼ਹਿਰ ਵਿੱਚ ਵੀ ਇਸੇ ਤਰਾਂ ਦੀ ਘਟਨਾ ਵਾਪਰੀ ਹੈ । ਉਥੇ ਕਿਸੇ ਨੇ ਪਹਿਲਾਂ ਹੀ ਰਾਵਣ ਦਾ ਪੁਤਲਾ ਫੁਕ ਦਿੱਤਾ ਹੈ।