Punjab

ਲੁਧਿਆਣਾ ਤੋਂ ਦਿੱਲੀ ਟਰੈਕ ਹੋਇਆ ਅਪਗ੍ਰੇਡ, 130 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣਗੀਆਂ ਰੇਲਗੱਡੀਆਂ

‘ਦ ਖ਼ਾਲਸ ਬਿਊਰੋ :- ਦਿੱਲੀ ਤੋਂ ਲੈ ਕੇ ਲੁਧਿਆਣਾ ਤੱਕ ਹੁਣ ਟਰੇਨਾਂ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਨਗੀਆਂ। ਇਸ ਦਾ ਅਸਰ ਇਹ ਹੋਵੇਗਾ ਕਿ ਤੁਹਾਡਾ ਸਫ਼ਰ 4 ਘੰਟੇ ਤੋਂ ਵੀ ਘੱਟ ਸਮੇਂ ਦੇ ਵਿੱਚ ਪੂਰਾ ਹੋ ਜਾਵੇਗਾ। ਉੱਤਰੀ ਰੇਲਵੇ ਦੇ ਸੀਨੀਅਰ ਡਿਵੀਜ਼ਨਲ ਇੰਜੀਨੀਅਰ ਨੇ ਇਸਦਾ ਖ਼ੁਲਾਸਾ ਕੀਤਾ ਹੈ ਕਿ ਪਹਿਲੇ ਗੇੜ੍ਹ ਦੇ ਤਹਿਤ ਸਾਹਨੇਵਾਲ ਤੋਂ ਲੈ ਕੇ ਲੁਧਿਆਣਾ ਤੱਕ ਦੀ ਟਰੈਕ ਨੂੰ ਅਪਗ੍ਰੇਡ ਕਰ ਲਿਆ ਗਿਆ ਹੈ ਅਤੇ ਹੁਣ ਫਗਵਾੜਾ ਤੱਕ ਵੀ ਤਕਰੀਬਨ ਕੰਮ ਪੂਰਾ ਹੋ ਗਿਆ ਹੈ। ਲਾਡੋਵਾਲ ਸਟੇਸ਼ਨ ‘ਤੇ ਵੀ ਅਪਗ੍ਰੇਡੇਸ਼ਨ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।

ਟਰੇਨਾਂ ਦੀ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਦਾ ਟਰਾਇਲ ਵੀ ਤਕਰੀਬਨ ਪੂਰਾ ਹੋ ਚੁੱਕਿਆ ਹੈ। ਇਸ ਸਾਲ ਦੇ ਅੰਤ ਤੱਕ ਜੰਮੂ ਕਸ਼ਮੀਰ ਤੋਂ ਲੈ ਕੇ ਦਿੱਲੀ ਤੱਕ ਦੇ ਟਰੈਕ ਨੂੰ ਪੂਰਾ ਅਪਗ੍ਰੇਡ ਕਰ ਲਿਆ ਜਾਵੇਗਾ, ਜਿਸ ਨਾਲ ਟ੍ਰੇਨ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਦਾ ਸਮਾਂ ਕਾਫ਼ੀ ਬਚੇਗਾ।