India

14 ਸਾਲ ਕਾਂਸਟੇਬਲ ਰਿਹਾ ਹੁਣ ‘SDM’ ਬਣ ਗਿਆ ਪੁਲਿਸ ਦਾ ਇਹ ਜਵਾਨ ! ਮਿਹਨਤ ਤੇ ਸੁਪਨਿਆਂ ਨੂੰ ਹਕੀਕਤ ‘ਚ ਬਦਲਣ ਵਾਲੀ ਕਹਾਣੀ

up police Constable become sdm

ਬਿਊਰੋ ਰਿਪੋਰਟ : ਕਹਿੰਦੇ ਹਨ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੇ ਲਈ ਕਿਸੇ ਕਰਿਸ਼ਮੇ ਦੀ ਜ਼ਰੂਰਤ ਨਹੀਂ ਹੁੰਦੀ। ਜ਼ਰੂਰਤ ਹੈ ਤਾਂ ਉਸ ਵਿਸ਼ਵਾਸ ਨੂੰ ਤਲਾਸ਼ਨ ਦੀ ਅਤੇ ਤਰਾਸ਼ਨ ਦੀ ਜੋ ਤੁਹਾਡੇ ਅੰਦਰ ਹੀ ਹੁੰਦਾ ਹੈ । ਬਸ ਉਸ ਦੀ ਪਛਾਣ ਕਰਨੀ ਹੁੰਦੀ ਹੈ । ਪੁਲਿਸ ਦੇ ਅਜਿਹੇ ਕਾਂਸਟੇਬਲ ਬਾਰੇ ਤੁਹਾਨੂੰ ਦੱਸ ਦੇ ਹਾਂ ਜਿਸ ਨੇ SDM ਬਣਨ ਦਾ ਜਿਹੜਾ ਸੁਪਨਾ 14 ਸਾਲ ਪਹਿਲਾਂ ਵੇਖਿਆ ਸੀ ਉਸ ਨੂੰ ਹੁਣ ਹਕੀਕਤ ਕਰ ਵਿਖਾਇਆ ਹੈ ।

2005 ਵਿੱਚ ਸ਼ਾਮ ਬਾਬੂ ਯੂਪੀ ਪੁਲਿਸ ਵਿੱਚ ਕਾਂਸਟੇਬਲ ਭਰਤੀ ਹੋਇਆ ਸੀ । ਛੋਟੀ ਉਮਰ ਵਿੱਚ ਹੀ ਉਸ ਨੇ ਸਰਕਾਰੀ ਨੌਕਰੀ ਹਾਸਲ ਕਰ ਲਈ । ਪਰ ਸ਼ੁਰੂ ਤੋਂ ਹੀ ਉਸ ਦੇ ਦਿਮਾਗ ਵਿੱਚ SDM ਬਣਨ ਦਾ ਸੁਪਨਾ ਸੀ । ਉਸ ਨੇ ਕੋਸ਼ਿਸ਼ ਨਹੀਂ ਛੱਡੀ,ਨੌਕਰੀ ਦੇ ਨਾਲ ਉਹ ਪੜ ਦਾ ਰਿਹਾ। ਫਿਰ ਉਸ ਨੇ UPPSC ਯਾਨੀ ਉੱਤਰ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ (Uttar Pradesh Public Service Commission) ਦਾ ਮੁਸ਼ਕਿਲ ਇਮਤਿਹਾਨ ਦਿੱਤਾ ਜਦੋਂ ਨਤੀਜਾ ਆਇਆ ਤਾਂ ਕਾਂਸਟੇਬਲ ਸ਼ਾਮ ਬਾਬੂ ਦੀ ਕਿਸਮਤ ਪਲਟ ਗਈ । ਉਸ ਦੀ ਸਾਲਾਂ ਤੋਂ ਕੀਤੀ ਗਈ ਮਿਹਨਤ ਰੰਗ ਲਿਆਈ ਅਤੇ ਉਸ ਨੇ UPPSC ਵਿੱਚ 52ਵੀਂ ਰੈਂਕ ਹਾਸਲ ਕਰ ਕਰਕੇ ਅਫਸਰ ਬਣ ਗਿਆ । ਸ਼ਾਮ ਬਾਬੂ ਨੂੰ SDM ਬਣਨ ਲਈ 14 ਸਾਲ ਤੱਕ ਇੰਤਜ਼ਾਰ ਕਰਨਾ ਪਿਆ ।

ਸ਼ਾਮ ਬਾਬੂ ਦਾ ਪੁਲਿਸ ਵਿੱਚ ਸਿਲੈਕਸ਼ਨ 12ਵੀਂ ਦੇ ਬਾਅਦ ਹੀ ਹੋ ਗਿਆ ਸੀ । ਨੌਕਰੀ ਮਿਲਣ ਤੋਂ ਬਾਅਦ ਉਸ ਨੇ ਪੜਾਈ ਨਹੀਂ ਛੱਡੀ। ਨੌਕਰੀ ਦੌਰਾਨ ਹੀ ਉਸ ਨੇ 2008 ਵਿੱਚ ਗਰੈਜੂਏਸ਼ਨ ਦੀ ਪੜਾਈ ਪੂਰੀ ਕੀਤੀ । ਉਹ ਇੱਥੇ ਹੀ ਨਹੀਂ ਰੁਕਿਆ ਫਿਰ ਉਸ ਨੇ ਪੋਸਟ ਗਰੈਜੂਏਸ਼ਨ ਲਈ ਅੱਗੇ ਪੜਾਈ ਸ਼ੁਰੂ ਕੀਤੀ । 2012 ਵਿੱਚ ਸ਼ਾਮ ਬਾਬੂ ਨੇ ਪੋਸਟ ਗਰੈਜੂਏਸ਼ਨ ਵੀ ਪੂਰੀ ਕਰ ਲਈ । ਪੋਸਟ ਗਰੈਜੂਏਸ਼ਨ ਤੋਂ ਬਾਅਦ ਉਸ ਨੇ ਨੈੱਟ ਕੁਆਲੀਫਾਈ ਕਰ ਲਿਆ । ਪਰ ਉਸ ਦਾ ਸੁਪਣਾ SDM ਦਾ ਸੀ । ਸ਼ਾਮ ਬਾਬੂ ਹੁਣ ਯੂਪੀ ਦੇ ਬਲਿਆ ਜ਼ਿਲ੍ਹੇ ਦੇ SDM ਨਿਯੁਕਤ ਹੋਇਆ ਹੈ ।