Khetibadi

ਮੁੜ ਤੋਂ ਆਫ਼ਤ ਦਾ ਕਰਨਾ ਪੈ ਸਕਦਾ ਸਾਹਮਣਾ, ਇਹ ਤਿੰਨ ਦਿਨ ਲਈ ਮੀਂਹ ਤੇ ਗੜੇਮਾਰੀ ਦੀ ਚੇਤਾਵਨੀ

Weather Forecast Updates, Rain alert, Punjab news, agricultural

ਚੰਡੀਗੜ੍ਹ : ਦੇਸ਼ ਦੇ ਉੱਤਰ-ਪੱਛਮ ਦੇ ਰਾਜਾਂ ਨੂੰ ਫਿਲਹਾਲ ਬੇਮੌਸਮੀ ਮੀਂਹ, ਗਰਜ-ਚਮਕ ਅਤੇ ਗੜੇਮਾਰੀ ਤੋਂ ਰਾਹਤ ਮਿਲੀ ਹੈ, ਪਰ ਮਾਰਚ ਦੇ ਆਖਰੀ 2 ਦਿਨਾਂ ਵਿੱਚ ਫਿਰ ਤੋਂ ਮੀਂਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਰਤ ਮੌਸਮ ਵਿਭਾਗ (IMD) ਦੇ ਅਨੁਸਾਰ, 29 ਅਤੇ 30 ਮਾਰਚ ਨੂੰ ਉੱਤਰੀ ਪੱਛਮੀ ਭਾਰਤ ਅਤੇ ਮੱਧ ਭਾਰਤ ਦੇ ਕਈ ਰਾਜਾਂ ਵਿੱਚ ਗਰਜ ਨਾਲ ਹਲਕੀ ਤੋਂ ਦਰਮਿਆਨਾ ਮੀਂਹ ਅਤੇ ਗੜੇਮਾਰੀ ਹੋ ਸਕਦੀ ਹੈ।

ਇਸ ਤੋਂ ਇਲਾਵਾ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਮੌਸਮ ਵਿਭਾਗ ਵੱਲੋ ਜਾਰੀ ਜਾਣਕਾਰੀ ਮੁਤਾਬਿਕ 29 ਮਾਰਚ ਨੂੰ ਤਰਨਤਾਰਨ, ਫਿਰੋਜਪੁਰ, ਫਰੀਦਕੋਟ, ਮੁਕਤਸਰ ਅਤੇ ਫਾਜ਼ਿਲਾ ਵਿਖੇ ਗਰਜ ਚਮਕ ਨਾਲ ਮੀਂਹ ਦੱਸਿਆ ਗਿਆ ਹੈ। ਜਦਕਿ 30 ਮਾਰਚ ਨੂੰ ਸਾਰੇ ਪੰਜਾਬ ਵਿੱਚ ਹੀ ਗਰਜ ਚਮਕ ਨਾਲ ਮੀਂਹ ਦੱਸਿਆ ਗਿਆ ਹੈ। ਇਸ ਦੇ ਨਾਲ ਮਹੀਨੇ ਦੇ ਆਖਰੀ ਦਿਨ 31 ਮਾਰਚ ਨੂੰ ਵੀ ਪੂਰੇ ਪੰਜਾਬ ਵਿੱਚ ਗਰਜ ਚਮਕ ਨਾਲ ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ ਜਤਾਈ ਗਈ ਹੈ। ਇੰਨਾ ਹੀ ਨਹੀਂ ਕਈ ਜ਼ਿਲਿਆਂ ਵਿੱਚ ਤਾਂ ਭਾਰੀ ਮੀਂਹ ਵੀ ਪਵੇਗਾ।

Weather Forecast Updates, Rain alert, Punjab news, agricultural
ਚੰਡੀਗੜ੍ਹ ਮੌਸਮ ਵਿਭਾਗ ਵੱਲੋ ਜਾਰੀ ਪੇਸ਼ੀਨਗੋਈ ਵਿੱਚ ਸਾਫ ਤੌਰ ਉੱਤੇ ਮੌਸਮ ਬਾਰੇ ਜਾਣਿਆ ਜਾ ਸਕਦਾ ਹੈ।

ਮੌਸਮ ਵਿਭਾਗ ਮੁਤਾਬਿਕ ਇੱਕ ਪੱਛਮੀ ਗੜਬੜੀ ਵਰਤਮਾਨ ਵਿੱਚ ਉੱਤਰੀ ਪਾਕਿਸਤਾਨ ਅਤੇ ਇਸਦੇ ਗੁਆਂਢੀ ਖੇਤਰਾਂ ਵਿੱਚ ਇੱਕ ਚੱਕਰਵਾਤੀ ਚੱਕਰ ਦੇ ਰੂਪ ਵਿੱਚ ਮੱਧ-ਟ੍ਰੋਪੋਸਫੇਅਰਿਕ ਪੱਧਰਾਂ ਵਿੱਚ ਮੌਜੂਦ ਹੈ। ਜਦੋਂ ਕਿ ਹੇਠਲੇ ਟ੍ਰੌਪੋਸਫੇਅਰਿਕ ਪੱਧਰਾਂ ਵਿੱਚ, ਇੱਕ ਚੱਕਰਵਾਤ ਬਿਹਾਰ ਤੋਂ ਅੰਦਰੂਨੀ ਤਾਮਿਲਨਾਡੂ ਤੱਕ ਚੱਲ ਰਹੀ ਹੈ। ਇਸ ਕਾਰਨ 29 ਮਾਰਚ ਦੀ ਰਾਤ ਤੋਂ ਇੱਕ ਤਾਜ਼ਾ ਪੱਛਮੀ ਗੜਬੜੀ ਉੱਤਰ ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰ ਸਕਦੀ ਹੈ।