ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਮੁਹਾਲੀ ਵਾਲੇ ਘਰ ਦੀ ਰੇਕੀ ਕਰਕੇ ਨਕਸ਼ਾ ਤਿਆਰ ਕੀਤਾ ਗਿਆ, ਪੁਲਿਸ ਕਰ ਰਹੀ ਹੈ ਜਾਂਚ
‘ਦ ਖ਼ਾਲਸ ਬਿਊਰੋ :- ਸਿੱਧੂ ਮੂਸੇਵਾਲਾ ਦੇ ਕਤਲ ਨਾਲ ਸੂਬੇ ਦੇ ਕਾਨੂੰਨੀ ਹਾਲਾਤਾਂ ‘ਤੇ ਕਈ ਸਵਾਲ ਖੜੇ ਕੀਤੇ ਨੇ,ਸਿਰਫ਼ ਇੰਨਾ ਹੀ ਨਹੀਂ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਬਿਊਰੋ ਦੀ ਬਿਲਡਿੰਗ ‘ਤੇ ਰਾਕੇਟ ਲਾਂਚਰ ਨਾਲ ਅਟੈਕ ਕੀਤਾ ਗਿਆ ਸੀ ਉਸ ਤੋਂ ਬਾਅਕ ਕਿਸੇ ਵੀ ਚੀਜ਼ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ, ਪੰਜਾਬ ਤੋਂ ਕੇਂਦਰ ਵਿੱਚ ਮੰਤਰੀ ਸੋਮ ਪ੍ਰਕਾਸ਼ ਦੇ ਘਰ ਦੇ ਬਾਹਰ ਤੋਂ ਇਕ ਨਕਸ਼ਾ ਮਿਲਿਆ ਜੋ ਵੱਡੀ ਸਾਜਿਸ਼ ਵੱਲ ਇਸ਼ਾਰਾ ਕਰ ਰਿਹਾ ਹੈ ਜਿਸ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ਹੈ,ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ
ਨਕਸ਼ਾ ਬਹੁਤ ਕੁੱਝ ਇਸ਼ਾਰਾ ਕਰ ਰਿਹਾ ਹੈ
ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਮੁਹਾਲੀ ਦੇ ਸੈਕਟਰ 71 ਵਿੱਚ ਘਰ ਹੈ, ਉਨ੍ਹਾਂ ਦੇ ਘਰ ਦੇ ਨਜ਼ਦੀਕ ਪਾਰਕ ਤੋਂ ਨਕਸ਼ਾ ਮਿਲਿਆ, ਮੰਨਿਆ ਜਾ ਰਿਹਾ ਹੈ ਕਿ ਘਰ ਦੇ ਆਲੇ-ਦੁਆਲੇ ਦੀ ਰੇਕੀ ਕਰਨ ਤੋਂ ਬਾਅਦ ਨਕਸ਼ਾ ਤਿਆਰ ਕੀਤਾ ਗਿਆ ਹੈ, ਬੇਅੰਤ ਕੌਰ ਨਾਂ ਦੀ ਮਹਿਲਾ ਨੂੰ ਇਹ ਨਕਸ਼ਾ ਘਰ ਦੇ ਨਜ਼ਦੀਕ ਇਕ ਪਾਰਕ ਤੋਂ ਮਿਲਿਆ ਹੈ, ਮਹਿਲਾ ਨੂੰ ਇਹ ਨਕਸ਼ਾ ਮੰਤਰੀ ਸੋਮ ਪ੍ਰਕਾਸ਼ ਦੇ ਘਰ ਦਾ ਲੱਗਿਆ ਉਸ ਤੋਂ ਬਾਅਦ ਬੇਅੰਤ ਕੌਰ ਨੇ ਮੰਤਰੀ ਦੇ ਗਾਰਡ ਨੂੰ ਇਹ ਨਕਸ਼ਾ ਸੌਂਪ ਦਿੱਤਾ ਹੈ,ਕੇਂਦਰੀ ਮੰਤਰੀ ਨੇ ਇਸ ਬਾਰੇ ਪੰਜਾਬ ਦੇ ਡੀਜੀਪੀ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ, ਜਿਸ ਮਹਿਲਾ ਨੂੰ ਇਹ ਕਾਗਜ਼ ਮਿਲਿਆ ਉਹ ਫਾਜ਼ਿਲਕਾ ਦੀ ਰਹਿਣ ਵਾਲੀ ਹੈ ਅਤੇ ਉਹ paying Guest ਦੇ ਤੌਰ ‘ਤੇ ਰਹਿੰਦੀ ਸੀ
ਜਾਂਚ ਵਿੱਚ ਲੱਗੀ ਪੁਲਿਸ
ਪੁਲਿਸ ਨੇ ਇਸ ਮਾਮਲੇ ਵਿੱਚ ਮਹਿਲਾ ਬੇਅੰਤ ਕੌਰ ਤੋਂ ਪੁੱਛ-ਗਿੱਛ ਕੀਤੀ ਹੈ, ਇਸ ਤੋਂ ਇਲਾਵਾ ਆਲੇ ਦੁਆਲੇ ਲੱਗੇ CCTV ਕੈਮਰਿਆਂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ, ਪੁਲਿਸ ਨੂੰ ਕਾਗਜ਼ ਸੁੱਟਣ ਵਾਲਾ ਨਜ਼ਰ ਆ ਰਿਹਾ ਹੈ, ਮੁਹਾਲੀ ਪੁਲਿਸ ਦੇ DSP ਸੁਖਨਾਜ ਸਿੰਘ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।