Punjab

ਮੁਹਾਲੀ ਜ਼ਿਲ੍ਹੇ ਦੇ ਸੀਆਈਏ ਸਟਾਫ਼ ਨੂੰ ਮਿੱਲੀ ਵੱਡੀ ਸਫਲਤਾ

ਗੈਂ ਗਸਟਰ ਅਸ਼ਵਨੀ ਕੁਮਾਰ ਤੇ ਸਾਥੀ ਪ੍ਰਸ਼ਾਂਤ ਗ੍ਰਿਫ਼ਤਾਰ

ਖਾਲਸ ਬਿਊਰੋ:ਮੁਹਾਲੀ ਜ਼ਿਲ੍ਹੇ ਦੇ ਸੀਆਈਏ ਸਟਾਫ਼ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ।ਪੁਲਿਸ ਨੇ ਗੈਂ ਗਸਟਰ ਅਸ਼ਵਨੀ ਕੁਮਾਰ ਤੇ ਉਸ ਦੇ ਸਾਥੀ ਪ੍ਰਸ਼ਾਂਤ ਨੂੰ ਗ੍ਰਿ ਫ਼ਤਾਰ ਕੀਤਾ ਹੈ,ਇਹਨਾਂ ਦੋਨਾਂ ਦਾ ਸਬੰਧ ਕੁਰੂਕਸ਼ੇਤਰ ਤੇ ਯੂਪੀ ਨਾਲ ਹੈ ਤੇ ਇਹ ਦੋਵੇਂ ਜ਼ੀਰਕਪੁਰ ਵਿੱਚ ਵੱਡੇ ਹੋਟਲ ਮਾਲਕਾਂ ਤੋਂ ਫਿ ਰੌਤੀ ਵਸੂਲਣ ਲਈ ਉਹਨਾਂ ਨੂੰ ਧਮਕੀਆਂ ਦਿੰਦੇ ਸਨ। ਪਿਛਲੇ ਦਿਨੀਂ ਜ਼ੀਰਕਪੁਰ ਦੇ ਹੋਟਲ ਰੀਜੈਂਸੀ ਅਤੇ ਹੋਟਲ ਬਰੂ ਬ੍ਰੋਜ਼ ‘ਤੇ ਹੋਈ ਗੋ ਲੀਬਾਰੀ ਅਤੇ ਡ ਰਾ ਧ ਮਕਾ ਕੇ ਫਿਰੌਤੀ ਦੀ ਮੰਗ ਕਰਨ ਦੇ ਮਾਮਲੇ ਵਿੱਚ ਇਹਨਾਂ ਦੋਹਾਂ ਦਾ ਨਾਂ ਨਾਮਜ਼ਦ ਹੈ।
ਇਨ੍ਹਾਂ ਪਾਸੋਂ ਵੱਡੀ ਮਾਤਰਾ ਵਿੱਚ ਹ ਥਿਆਰ ਬਰਾਮਦ ਹੋਏ ਹਨ, ਬਰਾਮਦ ਹੋਏ ਸਾਰੇ ਹ ਥਿਆਰ ਬਿਨਾਂ ਲਾਇਸੈਂਸ ਤੋਂ ਹਨ ਤੇ ਸਾਰੇ ਦੇਸੀ ਹਨ।ਇਹਨਾਂ ਤੋਂ ਇੱਕ ਪਿ ਸਤੌਲ 30 ਬੋਰ ਸਮੇਤ ਪੰਜ ਜਿੰਦਾ ਕਾ ਰਤੂਸਾਂ ਤੋਂ ਇਲਾਵਾ ਚਾਰ ਪਿ ਸਤੌਲ 32 ਬੋ ਰ ਸਮੇਤ 7 ਜਿੰਦਾ ਕਾ ਰਤੂਸ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਇੱਕ ਰਿ ਵਾਲਵਰ 22 ਬੋਰ ਸਮੇਤ 10 ਜਿੰਦਾ ਕਾਰਤੂਸ ਬਰਾਮਦ ਹੋਏ ਹਨ।
ਇਸ ਸਬੰਧ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਉੱਚ ਪੁਲਿਸ ਅਧਿਕਾਰੀ ਸ਼੍ਰੀ ਵਿਵੇਕਸ਼ੀਲ ਸੋਨੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਹਨਾਂ ਵਿੱਚੋ 2 ਮੁਲਜ਼ਮਾਂ ਅਸ਼ਵਨੀ ਕੁਮਾਰ ਤੇ ਪ੍ਰਸ਼ਾਂਤ ਨੂੰ ਦਿੱਲੀ ਪੁਲਿਸ ਨੇ ਪਹਿਲੀ ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਸੀ ਪਰ ਉਥੋਂ ਇਹਨਾਂ ਨੂੰ ਰਿਮਾਂਡ ‘ਤੇ ਲਿਆਂਦਾ ਗਿਆ ਤੇ ਇਹਨਾਂ ਨੂੰ ਸੋਹਾਣਾ ਵਿੱਖੇ ਇੱਕ ਸੁਨਿਆਰੇ ਦੀ ਦੁਕਾਨ ਲੁੱਟਣ ਦੇ ਕੇਸ ਵਿੱਚ ਪੁੱਛਗਿੱਛ ਲਈ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹਨਾਂ ਨੇ ਜ਼ੀਰਕਪੁਰ ਵਿੱਚ ਇੱਕ ਰਿਜ਼ੋਰਟ ਦੇ ਬਾਹਰ ਫਿਰੋਤੀ ਦੀ ਰਕਮ ਵਸੂਲਣ ਲਈ ਫਾਇਰਿੰਗ ਕੀਤੀ ਸੀ। ਐਸਐਸਪੀ ਮੁਹਾਲੀ ਵਿਵੇਕ ਸ਼ੀਲ ਸੋਨੀ ਨੇ ਇਹ ਵੀ ਦੱਸਿਆ ਹੈ ਕਿ ਇਹਨਾਂ ਦਾ ਸਬੰਧ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਨਾਲ ਵੀ ਜੁੜ ਰਿਹਾ ਹੈ।


ਵਾਰਦਾਤ ਵੇਲੇ ਵਰਤੇ ਗਏ ਸਕੂਟਰ ਤੇ ਵਾਰਦਾਤ ਵੇਲੇ ਪਾਏ ਕਪੜਿਆਂ ਤੋਂ ਇਹਨਾਂ ਦੀ ਪਛਾਣ ਹੋਈ ਸੀ ਤੇ ਗ੍ਰਿਫਤਾਰੀ ਵਿੱਚ ਮਦਦ ਮਿਲੀ ਸੀ ।ਇਹਨਾਂ ਦੇ ਘਰੋਂ ਇਹ ਕਪੜੇ ਬਰਾਮਦ ਵੀ ਹੋਏ ਹਨ।ਅਸ਼ਵਨੀ ਕੁਮਾਰ ‘ਤੇ ਇਸ ਤੋਂ ਪਹਿਲਾਂ ਵੀ ਇੱਕ ਕੇਸ ਗੜਸ਼ੰਕਰ ਤੇ ਦੂਸਰਾ ਸਪੈਸ਼ਲ ਸੈਲ ਦਿੱਲੀ ਵਿੱਚ ਦਰਜ ਹੈ। ਇਹ ਦੋਨੋਂ ਜ਼ੀਰਕਪੁਰ ਇਲਾਕੇ ਵਿੱਚ ਖੁਸ਼ਹਾਲ ਇੰਨਕਲੇਵ ਵਿੱਚ ਵੀ ਕਿਰਾਏ ਤੇ ਰਹੇ ਹਨ ਤੇ ਉਥੋਂ ਹੀ ਗੁਆਂਢ ਵਿੱਚ ਰਹਿੰਦੇ ਵਿਅਕਤੀ ਦਾ ਸਕੂਟਰ ਮੰਗ ਕੇ ਸੋਹਾਣਾ ਵਿੱਖੇ ਹੋਈ ਲੁੱ ਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।