International

Turkey Syria Earthquake: ਮਲਬੇ ਹੇਠ ਧੀ ਨੂੰ ਜਨਮ ਦੇਣ ਤੋਂ ਬਾਅਦ ਮਾਂ ਨੇ ਤੋੜਿਆ ਦਮ…ਵੀਡੀਓ ਹੋਈ ਵਾਇਰਲ

Turkey Syria Earthquake, Newborn , mother gives birth

Turkey Syria Earthquake : ਸੀਰੀਆ ਅਤੇ ਤੁਰਕੀ ‘ਚ ਆਏ ਭਿਆਨਕ ਭੂਚਾਲ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ(viral video) ਹਨ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਦੇ ਦਿਲ ਕੰਬ ਰਹੇ ਹਨ। ਸੋਸ਼ਲ ਮੀਡੀਆ ‘ਤੇ ਅਜਿਹੇ ਹੀ ਇੱਕ ਮਾਮਲਾ ਪੂਰੀ ਦੂਨੀਆ ਵਿੱਚ ਵਾਇਰਲ ਹੋ ਰਿਹਾ ਹੈ। ਦਰਅਸਲ ਸੀਰੀਆ ਦੇ ਅਲੇਪੋ ਵਿੱਚ ਇੱਕ ਇਮਾਰਤ ਦੇ ਹੇਠਾਂ ਮਲਬੇ ਵਿੱਚ ਫਸੀ ਇੱਕ ਗਰਭਵਤੀ ਮਾਂ (pregnant mother) ਨੇ ਬੱਚੇ ਨੂੰ ਜਨਮ (Newborn) ਦਿੱਤਾ। ਬਚਾਅ ਕਰਮਚਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਮਾਂ ਦੀ ਮੌਤ ਹੋ ਗਈ ਪਰ ਉਸ ਦੇ ਨਵਜੰਮੇ ਬੱਚੇ ਨੂੰ ਬਚਾ ਲਿਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਕ ਮਾਂ ਨੇ 5 ਮੰਜ਼ਿਲਾ ਇਮਾਰਤ ਦੇ ਮਲਬੇ ਹੇਠਾਂ ਧੀ ਨੂੰ ਜਨਮ ਦਿੱਤਾ ਅਤੇ ਫਿਰ ਉਸ ਦੀ ਮੌਤ ਹੋ ਗਈ। ਜਨਮ ਤੋਂ ਕਰੀਬ 10 ਘੰਟੇ ਬਾਅਦ ਜਦੋਂ ਬਚਾਅ ਟੀਮ ਨੇ ਉਸ ਦੀ ਚੀਕ ਸੁਣੀ ਤਾਂ ਉਸ ਨੂੰ ਬਾਹਰ ਕੱਢ ਲਿਆ ਗਿਆ। ਤੁਰਕੀ ਦੇ ਸ਼ਹਿਰ ਜਿੰਦਰਿਸ ਵਿੱਚ ਮਲਬੇ ਹੇਠ ਮਿਲੀ ਇਹ ਬੱਚੀ ਹੁਣ ਆਪਣੇ ਪਰਿਵਾਰ ਦੀ ਇੱਕੋ ਇੱਕ ਮੈਂਬਰ ਹੈ, ਜੋ ਜ਼ਿੰਦਾ ਹੈ।

ਇਹ ਦਿਲ ਦਹਿਲਾਉਣ ਵਾਲੇ ਦ੍ਰਿਸ਼ ਵਿੱਚ ਸਵੈਸੇਵੀ ਸੰਗਠਨ ਵੱਲੋਂ ਕਤਮਾ ਪਿੰਡ ਵਿੱਚ ਭੂਚਾਲ ਦੇ ਮਲਬੇ ਵਿੱਚੋਂ ਇੱਕ ਛੋਟੇ ਬੱਚੇ ਨੂੰ ਜ਼ਿੰਦਾ ਕੱਢਦੇ ਹੋਏ ਦਿਖਾਇਆ ਗਿਆ। ਇਹ ਵੀਡੀਓ ਸਾਂਝਾ ਕਰਨ ਤੋਂ ਕੁਝ ਘੰਟਿਆਂ ਬਾਅਦ ਵੀ ਦੁਨੀਆ ਵਿੱਚ ਵਾਇਰਲ ਹੋ ਗਿਆ। ਵੀਡੀਓ ‘ਚ ਇਕ ਵਿਅਕਤੀ ਮਲਬੇ ‘ਚੋਂ ਨਵਜੰਮੇ ਬੱਚੇ ਨੂੰ ਬਾਹਰ ਕੱਢਦਾ ਦਿਖਾਈ ਦੇ ਰਿਹਾ ਹੈ। ਸੀਰੀਆ ਦੇ ਅਲੈਪੋ ਸ਼ਹਿਰ ਵਿੱਚ ਅਜਿਹੇ ਗੰਭੀਰ ਹਾਲਾਤਾਂ ਵਿੱਚ ਇੱਕ ਨਵਜੰਮੇ ਬੱਚੇ ਦਾ ਬਚਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।

ਹਾਦਸੇ ਵਿੱਚ ਉਸਦੇ ਭੈਣ-ਭਰਾ ਦੀ ਮੌਤ

ਸੀਰੀਆਈ ਮੀਡੀਆ ਨੇ ਦੱਸਿਆ ਕਿ ਇੱਕ ਗਰਭਵਤੀ ਔਰਤ ਆਪਣੇ ਘਰ ਦੇ ਮਲਬੇ ਵਿੱਚ ਫਸ ਗਈ। ਮਹਿਲਾ ਨੇ ਮਲਬੇ ‘ਚ ਹੀ ਬੱਚੇ ਨੂੰ ਜਨਮ ਦਿੱਤਾ ਹੈ। ਡਾਕਟਰਾਂ ਦੀ ਮਦਦ ਨਾਲ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਉਸ ਦੀ ਮਾਂ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਦੇ ਪਰਿਵਾਰ ਵਿਚ ਉਹ ਨਵਜੰਮਿਆ ਇਕਲੌਤਾ ਬਚਿਆ ਹੋਇਆ ਹੈ। ਹਾਦਸੇ ਵਿੱਚ ਉਸਦੇ ਸਾਰੇ ਭੈਣ-ਭਰਾ ਦੀ ਮੌਤ ਹੋ ਗਈ ਹੈ। ਬੱਚੇ ਦੇ ਜਨਮ ਅਤੇ ਉਸਦੀ ਮਾਂ ਦੀ ਮੌਤ ਦੀ ਖਬਰ ਤੇਜ਼ੀ ਨਾਲ ਫੈਲ ਗਈ ਅਤੇ ਉਸਦੇ ਬਚਾਅ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।

ਮ੍ਰਿਤਕ ਔਰਤ ਦੀ ਭਰਜਾਈ ਨੇ ਦੱਸੀ ਇਹ ਸਟੋਰੀ

34 ਸਾਲਾ ਖਲੀਲ ਅਲ ਸ਼ਮੀ ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਸੋਮਵਾਰ ਨੂੰ ਸੀਰੀਆ ਦੇ ਜਿੰਦੇਰੇਸ ਸ਼ਹਿਰ ‘ਚ ਭੂਚਾਲ ਕਾਰਨ ਉਸ ਦੇ ਭਰਾ ਦਾ ਘਰ ਵੀ ਤਬਾਹ ਹੋ ਗਿਆ। ਪੂਰੀ ਇਮਾਰਤ ਮਲਬੇ ਦਾ ਢੇਰ ਬਣ ਗਈ। ਉਹ ਆਪਣੇ ਭਰਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਲੱਭਣ ਲਈ ਮਲਬੇ ਵਿੱਚੋਂ ਖੁਦਾਈ ਕਰ ਰਹੇ ਸਨ। ਇਸ ਦੌਰਾਨ ਉਸਨੇ ਆਪਣੀ ਭਰਜਾਈ ਦੀ ਨਾਭੀਨਾਲ ਨਾਲ ਜੁੜੀ ਇੱਕ ਸੁੰਦਰ ਬੱਚੀ ਦੇਖੀ ਅਤੇ ਤੁਰੰਤ ਉਨ੍ਹਾਂ ਨੇ ਨਾਭੀਨਾਲ ਨੂੰ ਕੱਟ ਦਿੱਤਾ। ਕੁੜੀ ਰੋਣ ਲੱਗ ਪਈ। ਉਸ ਨੂੰ ਬਾਹਰ ਕੱਢਿਆ ਗਿਆ, ਜਦੋਂ ਮਲਬਾ ਪੂਰੀ ਤਰ੍ਹਾਂ ਹਟਾਇਆ ਗਿਆ ਤਾਂ ਪਤਾ ਲੱਗਾ ਕਿ ਬੱਚੇ ਦੀ ਮਾਂ ਮਰ ਚੁੱਕੀ ਸੀ। ਬੱਚੀ ਅਜੇ ਵੀ ਹਸਪਤਾਲ ‘ਚ ਹੈ ਅਤੇ ਸੁਰੱਖਿਅਤ ਹੈ।

ਖਲੀਲ ਮੁਤਾਬਕ ਭਰਜਾਈ ਗਰਭਵਤੀ ਸੀ ਅਤੇ ਇਕ-ਦੋ ਦਿਨ ਬਾਅਦ ਬੱਚੇ ਨੂੰ ਜਨਮ ਦੇਣ ਵਾਲੀ ਸੀ ਪਰ ਭੂਚਾਲ ਤੋਂ ਬਾਅਦ ਝਟਕੇ ਕਾਰਨ ਉਸ ਨੇ ਮਲਬੇ ਦੇ ਅੰਦਰ ਬੱਚੀ ਨੂੰ ਜਨਮ ਦਿੱਤਾ। ਕਈ ਘੰਟਿਆਂ ਬਾਅਦ ਬੱਚੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਮਰਨ ਵਾਲਿਆਂ ਦੀ ਗਿਣਤੀ 8,000 ਨੂੰ ਪਾਰ

ਤੁਰਕੀ ਅਤੇ ਸੀਰੀਆ ਵਿੱਚ 7.8 ਦੀ ਤੀਬਰਤਾ ਵਾਲੇ ਭੂਚਾਲ ਅਤੇ ਝਟਕਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ 8,000 ਨੂੰ ਪਾਰ ਕਰ ਗਈ ਹੈ ਕਿਉਂਕਿ ਢਹਿ-ਢੇਰੀ ਇਮਾਰਤਾਂ ਵਿੱਚੋਂ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਬਚਾਅ ਕਰਮਚਾਰੀ ਹਜ਼ਾਰਾਂ ਇਮਾਰਤਾਂ ਦੇ ਮਲਬੇ ਵਿਚ ਬਚੇ ਲੋਕਾਂ ਨੂੰ ਲੱਭਣ ਲਈ ਕੰਮ ਕਰ ਰਹੇ ਹਨ।

ਬਚਾਅ ਅਤੇ ਰਾਹਤ ਕਾਰਜ ਜਾਰੀ ਹਨ

ਦੁਨੀਆ ਭਰ ਦੇ ਦੇਸ਼ਾਂ ਨੇ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਮਦਦ ਲਈ ਟੀਮਾਂ ਭੇਜੀਆਂ ਹਨ। ਤੁਰਕੀ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ 24,400 ਤੋਂ ਵੱਧ ਐਮਰਜੈਂਸੀ ਕਰਮਚਾਰੀ ਘਟਨਾ ਸਥਾਨ ‘ਤੇ ਸਨ। ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਬਹੁਤ ਘੱਟ ਸਾਬਤ ਹੋ ਰਹੀਆਂ ਹਨ, ਸੋਮਵਾਰ ਦੇ ਵੱਡੇ ਭੂਚਾਲ ਨੇ ਵੱਡੇ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਅਤੇ ਇਕੱਲੇ ਤੁਰਕੀ ਵਿੱਚ ਲਗਭਗ 6,000 ਇਮਾਰਤਾਂ ਦੇ ਢਹਿ ਜਾਣ ਦੀ ਪੁਸ਼ਟੀ ਕੀਤੀ ਗਈ। ਤੁਰਕੀ ਦੇ ਉਪ ਰਾਸ਼ਟਰਪਤੀ ਫੁਆਤ ਓਕਤੇ ਨੇ ਕਿਹਾ ਕਿ ਇਕੱਲੇ ਤੁਰਕੀ ਵਿੱਚ ਹੀ ਇਮਾਰਤਾਂ ਦੇ ਮਲਬੇ ਵਿੱਚੋਂ 8,000 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਜਦੋਂ ਕਿ ਕਰੀਬ 3,80,000 ਲੋਕਾਂ ਨੇ ਸਰਕਾਰੀ ਸ਼ੈਲਟਰਾਂ ਜਾਂ ਹੋਟਲਾਂ ਵਿੱਚ ਸ਼ਰਨ ਲਈ ਹੈ।