Punjab

ਬੀਜੇਪੀ ਦੇ ਵਿਧਾਇਕ ਦੀ ਵਿਧਾਨਸਭਾ ਵਿੱਚ ਮਾੜੀ ਹਰਕਤ !

Tripura mla seeing porn film in assembly

ਬਿਊਰੋ ਰਿਪੋਰਟ : ਬੀਜੇਪੀ ਦੇ ਇੱਕ ਵਿਧਾਇਕ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਵਿਧਾਇਕ ‘ਤੇ ਇਲਜ਼ਾਮ ਲਗਿਆ ਹੈ ਕਿ ਉਹ ਵਿਧਾਨਸਭਾ ਇਜਲਾਸ ਦੌਰਾਨ ਅਸ਼ਲੀਲ ਵੀਡੀਓ ਵੇਖ ਰਿਹਾ ਸੀ । ਮੀਡੀਆ ਰਿਪੋਰਟ ਦੇ ਮੁਤਾਬਿਕ ਇਹ ਵੀਡੀਓ 30 ਮਾਰਚ ਦਾ ਹੈ,ਕਿਸੇ ਨੇ ਪਿੱਛੋ ਵਿਧਾਇਕ ਦਾ ਵੀਡੀਓ ਬਣਾ ਲਿਆ ਅਤੇ ਇਸ ਨੂੰ ਸੋਸ਼ਲ ਮੀਡੀਆ ‘ਤੇ ਪਾ ਦਿੱਤਾ ਹੈ ।

ਵਿਧਾਇਕ ਨੂੰ ਨੋਟਿਸ ਜਾਰੀ

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਤ੍ਰਿਪੁਰਾ ਬੀਜੇਪੀ ਦੇ ਪ੍ਰਧਾਨ ਰਾਜੀਵ ਭਟਾਚਾਰਿਆ ਨੇ ਕਿਹਾ ਮੈਂ ਜਾਦਬ ਲਾਲ ਨਾਥ ਨਾਲ ਗੱਲ ਕੀਤੀ ਹੈ,ਪਾਰਟੀ ਵੱਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਸਪਸ਼ਟੀਕਰਨ ਮੰਗਿਆ ਗਿਆ ਹੈ। ਹਾਲਾਂਕਿ ਵਿਧਾਇਕ ਦਾ ਕਹਿਣਾ ਹੈ ਕਿ ਇਹ ਸਾਜਿਸ਼ ਦੇ ਤਹਿਤ ਕੀਤਾ ਗਿਆ ਹੈ,ਇਸ ਨੂੰ ਲੈਕੇ ਪਾਰਟੀ ਸਾਹਮਣੇ ਆਪਣੀ ਗੱਲ ਰਖਾਂਗਾ।

2018 ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਵਿੱਚ ਸ਼ਾਮਲ ਹੋਏ

ਤ੍ਰਿਪੁਰਾ ਦੇ ਬਾਗਬਾਸਾ ਵਿਧਾਨਸਭਾ ਖੇਤਰ ਤੋਂ ਜਾਦਬ ਲਾਲ ਨਾਥ ਵਿਧਾਇਕ ਹਨ । ਉਹ 2018 ਵਿੱਚ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਵਿੱਚ ਸ਼ਾਮਲ ਹੋ ਸਨ । ਉਨ੍ਹਾਂ ਨੂੰ ਬੀਜੇਪੀ ਨੇ ਉਮੀਦਵਾਰ ਬਣਾਇਆ ਸੀ ਪਰ ਉਹ CPM ਦੇ ਉਮੀਦਵਾਰ ਬਿਜਿਤਾ ਨਾਥ ਤੋਂ ਹਾਰ ਗਏ ਸਨ । 2023 ਦੀਆਂ ਵਿਧਾਨਸਭਾ ਚੋਣਾਂ ਵਿੱਚ ਬੀਜੇਪੀ ਨੇ ਮੁੜ ਤੋਂ ਜਾਦਬ ਲਾਲ ਨਾਥ ‘ਤੇ ਦਾਅ ਖੇਡਿਆ ਅਤੇ ਇਸ ਵਾਰ ਉਹ ਜਿੱਤ ਗਏ ।

2012 ਵਿੱਚ ਕਰਨਾਟਕਾ ਵਿਧਾਨਸਭਾ ਵਿੱਚ 2 ਮੰਤਰੀ ਪੋਰਨ ਵੇਖ ਦੇ ਹੋਏ ਫੜੇ ਗਏ

2012 ਵਿੱਚ ਕਰਨਾਟਕਾ ਵਿਧਾਨਸਭਾ ਦੇ ਅੰਦਰ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ । ਸਹਿਕਾਰਤਾ ਮੰਤਰੀ ਲਸ਼ਮਣ ਸਾਵਦੀ ਅਤੇ ਮਹਿਲਾ ਬਾਲ ਵਿਕਾਸ ਕਲਿਆਣ ਮੰਤਰੀ ਸੀਸੀ ਪਾਟਿਲ ਪੋਰਨ ਵੇਖ ਦੇ ਹੋਏ ਫੜੇ ਗਏ ਸਨ । ਮੰਤਰੀਆਂ ਦਾ ਇਹ ਹਰਕਤ ਵਿਧਾਨਸਭਾ ਦੇ ਅੰਦਰ ਕਵਰ ਕਰ ਰਹੇ ਕੁਝ ਸਥਾਨਕ ਚੈਨਲਾਂ ਨੇ ਫੜੀ । ਉਸ ਵਕਤ ਸਾਬਕਾ ਮੁੱਖ ਮੰਤਰੀ HD ਕੁਮਾਰ ਸੁਆਮੀ ਨੇ ਇਸ ਨੂੰ ਲੋਕਤੰਤਰ ਦਾ ਕਾਲਾ ਦਿਨ ਦੱਸਿਆ ਸੀ ।