India

ਇਕੱਲੇ ਇਸ ਗੱਡੀ ਨੇ ਬਦਲ ਦਿੱਤੀ ਕੰਪਨੀ ਦੀ ਕਿਸਮਤ !ਵਿਕਰੀ ‘ਚ 75 ਫੀਸਦੀ ਦਾ ਉਛਾਲ ! ਮਜ਼ਬੂਤੀ ‘ਚ ਇਸ ਦਾ ਕੋਈ ਮੁਕਾਬਲਾ ਨਹੀਂ

ਬਿਊਰੋ ਰਿਪੋਰਟ : ਭਾਰਤ ਵਿੱਚ SUV ਗੱਡੀਆਂ ਦੀ ਡਿਮਾਂਡ ਲਗਾਤਾਰ ਵੱਧ ਰਹੀ ਹੈ । ਲੋਕ ਹੁਣ ਛੋਟੀ ਅਤੇ ਕਿਫਾਇਤੀ ਕਾਰਾਂ ਨੂੰ ਛੱਡ ਕੇ ਦਮਦਾਰ ਲੁੱਕ ਵਾਲੀ SUV ਕਾਰਾਂ ਨੂੰ ਪਸੰਦ ਕਰ ਰਹੇ ਹਨ । ਕਈ ਕੰਪਨੀਆਂ ਦੇ ਲਈ ਤਾਂ SUV ਕਾਰਾਂ ਵਰਦਾਤ ਸਾਬਿਤ ਹੋ ਰਹੀਆਂ ਹਨ । ਅਜਿਹੀ ਹੀ ਕੰਪਨੀ ਟੋਇਟਾ ਅਤੇ ਹੁੰਡਾਈ ਹੈ । ਫਰਵਰੀ ਮਹੀਨੇ ਜਿੱਥੇ ਟੋਇਟਾ ਦੀ ਵਿਕਰੀ 75 ਫੀਸਦੀ ਵੱਧੀ ਹੈ । ਉਧਰ ਹੁੰਡਾਈ ਦੀ ਵਿਕਰੀ ਵਿੱਚ ਵੀ 9 ਫੀਸਦੀ ਦਾ ਉਛਾਲ ਆਇਆ ਹੈ । ਇੰਨਾਂ ਦੋਵਾਂ ਕੰਪਨੀਆਂ ਦੀ ਵਿਕਰੀ ਵਿੱਚ ਵੱਡਾ ਕਾਰਨ SUV ਹੈ ।

ਇਨੋਵਾ ਦੀ ਰਿਕਾਰਡ ਤੋੜ ਵਿਕਰੀ

ਟੋਇਟਾ ਕਿਲੋਸਕਰ ਮੋਟਰ (TKM) ਨੇ ਕਿਹਾ ਕਿ ਉਸ ਦੀ ਕਾਰਾਂ ਦੀ ਜ਼ਬਰਦਸਤ ਵਿਕਰੀ ਫਰਵਰੀ 2023 ਵਿੱਚ ਹੋਈ ਹੈ,ਸਾਲਾਨਾ ਦੇ ਮੁਕਾਬਲੇ 75 ਫੀਸਦੀ ਵੱਧ ਕਾਰਾਂ ਦੀ ਸੇਲ ਹੋਈ । ਕੰਪਨੀ ਨੇ ਫਰਵਰੀ ਵਿੱਚ 15,338 ਯੂਨਿਟ ਵੇਚੇ। ਕੰਪਨੀ ਨੇ ਪਿਛਲੇ ਸਾਲ ਫਰਵਰੀ ਵਿੱਚ ਘਰੇਲੂ ਬਾਜ਼ਾਰ ਵਿੱਚ 8,745 ਯੂਨਿਟਾਂ ਦੀ ਵਿਕਰੀ ਕੀਤੀ ਸੀ । ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਆਪਣੀ ਕਾਰਾਂ ਵਿੱਚ ਗਾਹਕਾਂ ਦੀ ਲਗਾਤਾਰ ਦਿਲਚਸਬੀ ਵੇਖ ਰਹੇ ਹਾਂ । ਇਸ ਦੀ ਵਜ੍ਹਾ ਕਰਕੇ ਫਰਵਰੀ 2023 ਵਿੱਚ ਸਾਡੀਆਂ ਕਾਰਾਂ ਦੀ ਚੰਗੀ ਸੇਲ ਹੋਈ । ਉਨ੍ਹਾਂ ਨੇ ਕਿਹਾ ਗਰੋਥ ਕ੍ਰੂਜਰ ਹਾਈਰਾਇਡਰ ਅਤੇ ਨਵੀਂ ਇਨੋਵਾ ਹਾਈਕਰਾਸ ਦੀ ਰਹੀ ।

Hyudai Sales

ਹੁੰਡਾਈ ਮੋਟਰ ਇੰਡੀਆ ਨੇ ਫਰਵਰੀ ਵਿੱਚ ਥੋਕ ਵਿਕਰੀ ਸਾਲਾਨਾ ਆਧਾਰ ‘ਤੇ 9 ਫੀਸਦੀ ਵੱਧ ਕੇ 57,851 ਯੂਨਿਟ ਹੋ ਗਈ । ਤੁਹਾਨੂੰ ਦੱਸ ਦੇਈਏ ਕਿ ਹੁੰਡਾਈ ਦੀ ਵਿਕਰੀ ਵਿੱਚ ਸਭ ਤੋਂ ਵੱਧ ਯੋਗਦਾਨ Hyundai Creta ਦਾ ਰਹਿੰਦਾ ਹੈ। ਕੰਪਨੀ ਨੇ ਬੁੱਧਵਾਰ ਨੂੰ ਫਰਵਰੀ 2023 ਨੂੰ ਵਿਕਰੀ ਦੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਇੱਕ ਸਾਲ ਪਹਿਲਾਂ ਵਾਲੇ ਇਸੇ ਮਹੀਨੇ ਦੇ ਅੰਕੜਿਆਂ ਨੂੰ ਜਾਰੀ ਕਰਦੇ ਹੋਏ ਕਿਹਾ ਕਿ ਪਿਛਲੇ ਸਾਲ ਫਰਵਰੀ ਵਿੱਚ ਹੁੰਡਾਈ ਦੀਆਂ 53,159 ਗੱਡੀਆਂ ਦੀ ਸੇਲ ਹੋਈ ਸੀ । ਕੰਪਨੀ ਨੇ ਦੱਸਿਆ ਕਿ ਫਰਵਰੀ 2023 ਵਿੱਚ ਉਸ ਨੇ ਭਾਰਤ ਤੋਂ 10,850 ਗੱਡੀਆਂ ਦਾ ਐਕਸਪੋਰਟ ਕੀਤਾ ਜੋ ਕਿ ਇੱਕ ਸਾਲ ਪਹਿਲਾਂ 9,109 ਸੀ । ਯਾਨੀ ਇਸ ਵਾਰ 19 ਫੀਸਦੀ ਵੱਧ।