India Punjab

ਕਾਰ ਦੀ ਲਪੇਟ ‘ਚ ਆਉਣ ਕਾਰਨ ਥ੍ਰੀ ਵ੍ਹੀਲਰ ਚਾਲਕ ਦੀ ਗਈ ਜਾਨ

Three wheeler driver died in a road accident

ਪੰਜਾਬ ‘ਚ ਆਏ ਦਿਨ ਸੜਕੀ ਹਾ ਦਸਿਆਂ ਦੀ ਗਿਣਤੀ ਲਗਾਤਾਰ(road accident) ਵਧਦੀ ਜਾ ਰਹੀ ਹੈ ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾ ਨਾਂ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ  ਚੰਡੀਗੜ੍ਹ (chandigarh)ਸੈਕਟਰ-34 ਮਾਰਕੀਟ ਤੋਂ ਸਾਹਮਣੇ ਆਇਆ ਹੈ ਜਿੱਥੇ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਥ੍ਰੀ ਵ੍ਹੀਲਰ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਿਵ ਪ੍ਰਕਾਸ਼ ਵਾਸੀ ਪ੍ਰਤਾਪਗੜ੍ਹ ਯੂਪੀ ਵਜੋਂ ਹੋਈ ਹੈ। ਸੈਕਟਰ-34 ਦੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਚਾਹ ਦੀ ਦੁਕਾਨ ਕਰਨ ਵਾਲੇ ਚੰਦਰ ਵਰਮਾ ਦੀ ਸ਼ਿਕਾਇਤ ’ਤੇ ਕਾਰ ਚਾਲਕ ਫੁੱਲ ਔਲਖ ਵਾਸੀ ਮੁਹਾਲੀ ਖ਼ਿਲਾਫ਼ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਥ੍ਰੀ ਵ੍ਹੀਲਰ ਚਾਲਕ ਸੈਕਟਰ-34 ਮਾਰਕੀਟ ਵਿੱਚ ਖੜ੍ਹਾ ਸੀ, ਇਸੇ ਦੌਰਾਨ ਕਾਰ ਨੇ ਥ੍ਰੀ ਵ੍ਹੀਲਰ ਵਿੱਚ ਟੱਕਰ ਮਾਰ ਦਿੱਤੀ ਹੈ। ਜਿਸ ਤੋਂ ਬਾਅਦ ਚਾਲਕ ਨੂੰ ਜ਼ਖ਼ਮੀ ਹਾਲਤ ਵਿੱਚ ਸੈਕਟਰ-32 ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਸ਼ਿਵ ਪ੍ਰਕਾਸ਼ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਕਾਰ ਚਾਲਕ ਫੂਲ ਔਲਖ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮੁੱਢਲੀ ਜਾਂਚ ਦੌਰਾਨ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।

ਦੂਜੇ ਪਾਸੇ ਬਨੂੜ ਸ਼ਹਿਰ ਦੀ ਹਦੂਦ ਵਿੱਚੋਂ ਲੰਘਦੇ ਕੌਮੀ ਮਾਰਗ ਦੇ ਓਵਰਬ੍ਰਿੱਜ ਉੱਤੇ ਇੱਕ ਹੋਰ ਸੜਕ ਹਾਦਸਾ ਵਿਪਰਿਆ ਹੈ।  ਅੱਜ ਸਵੇਰੇ ਐਨਡੈਵਰ ਕਾਰ ਡਿਵਾਈਡਰ ਅਤੇ ਟਰੈਕਟਰ-ਟਰਾਲੀ ਨਾਲ ਟਕਰਾ ਕੇ ਪਲਟ ਗਈ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਵਿੱਚ ਮੌਜੂਦ ਦੋ ਨੌਜਵਾਨ, ਜਿਹੜੇ ਚਿਤਕਾਰਾ ਯੂਨੀਵਰਸਿਟੀ ਦੇ ਐੱਮਬੀਏ ਦੇ ਵਿਦਿਆਰਥੀ ਹਨ, ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬਨੂੜ ਬੈਰੀਅਰ ਨੇੜੇ ਬਣੇ ਹਾਊਸਫੈੱਡ ਦੇ ਫਲੈਟਾਂ ਵਿੱਚ ਰਹਿਣ ਵਾਲੇ ਯਸ਼ ਕੁਮਾਰ ਵਾਸੀ ਹਰਿਦੁਆਰ ਤੇ ਯੋਗਰਾਜ ਵਾਸੀ ਪਟਿਆਲਾ ਆਪਣੀ ਐਨਡੈਵਰ ਕਾਰ ਵਿੱਚ ਜਾ ਰਹੇ ਸਨ। ਓਵਰ ਬਰਿੱਜ ਉੱਤੇ ਕਾਰ ਚਾਲਕ ਸੰਤੁਲਨ ਗੁਆ ਬੈਠਿਆ। ਕਾਰ ਡਿਵਾਈਡਰ ਨਾਲ ਟਕਰਾਉਣ ਮਗਰੋਂ ਆਪਣੇ ਅੱਗੇ ਜਾਂਦੀ ਟਰੈਕਟਰ-ਟਰਾਲੀ ਨਾਲ ਟਕਰਾਈ ਅਤੇ ਪਲਟੀਆਂ ਖਾਣ ਮਗਰੋਂ ਓਵਰਬ੍ਰਿੱਜ ਉੱਤੇ ਪਲਟ ਗਈ। ਮੌਕੇ ਉੱਤੋਂ ਲੰਘ ਰਹੇ ਪੰਜਾਬ ਪੁਲੀਸ ਦੇ ਇੰਸਪੈਕਟਰ ਸੁਖਦੇਵ ਸਿੰਘ ਨੇ ਜ਼ਖ਼ਮੀ ਨੌਜਵਾਨਾਂ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ।