BKU shrill split, Bharatiya Kisan Union Ekta Dakaunda

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੁਫਾੜ ਹੋ ਗਈ ਹੈ। ਅੱਜ ਤਾਜ਼ਾ ਕਾਰਵਾਈ ਵਿੱਚ ਜਥੇਬੰਦੀ ਸੂਬਾ ਕਮੇਟੀ ਨੇ ਵੱਡੀ ਕਾਰਵਾਈ ਕਰਦਿਆਂ 5 ਆਗੂਆਂ ਨੂੰ ਜਥੇਬੰਦੀ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ, ਜਿਨ੍ਹਾਂ ਵਿਚ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਦਾ ਅਹੁਦਾ ਖਾਰਜ ਕਰ ਦਿੱਤਾ ਹੈ ਅਤੇ 1 ਮਹੀਨੇ ਦੀ ਵਾਰਨਿੰਗ ਦਿੱਤੀ ਕਿ ਜੇਕਰ ਕੋਈ ਗੈਰ ਜਥੇਬੰਦਕ ਕਰੇਗਾ ਤਾਂ ਮੁਢਲੀ ਮੈਂਬਰਸ਼ਿਪ ਵੀ ਖਾਰਜ ਕਰ ਦਿੱਤਾ ਜਾਵੇਗੀ। ਬਲਵਿੰਦਰ ਸਿੰਘ ਜੇਠੁਕੇ, ਸਾਹਿਬ ਸਿੰਘ ਬਡਵਰ ਅਤੇ ਬਾਬੂ ਸਿੰਘ ਖੁੰਡੀ ਕਲਾਂ ਇਨ੍ਹਾਂ ਤਿੰਨਾਂ ਦੀ ਮਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ ਹੈ।

ਆਗੂਆਂ ਨੂੰ ਬਾਹਰ ਦਾ ਰਸਤ ਦਿਖਾਉਣ ਦੀ ਦੱਸੀ ਇਹ ਵਜ੍ਹਾ

ਉਪਰੋਕਤ ਆਗੂ ਪਿਛਲੇ ਲੰਮੇ ਸਮੇਂਤੋਂ ਗੁੱਟ ਬੰਧਕ ਗੈਰ ਜਥੇਬੰਦਕ ਅਤੇ ਫੁੱਟ ਪਾਊ ਕਾਰਵਾਈਆਂ ਕਰਨ ਵਿਚ ਸਰਗਰਮ ਭੂਮਿਕਾ ਨਿਭਾਅ ਰਹੇ ਸੀ ਅਤੇ ਜਥੇਬੰਦੀ ਪ੍ਰਤੀ ਵਿਵਾਦਤ ਪੋਸਟਾਂ ਸੋਸ਼ਲ ਮੀਡੀਏ ’ਤੇ ਨਸ਼ਰ ਕਰ ਰਹੇ ਸੀ। ਇਸ ਕਰਕੇ ਇਹ ਕਾਰਵਾਈ ਕੀਤੀ ਗਈ। ਅੱਗੇ ਤੋਂ ਜੇ ਕੋਈ ਹੋਰ ਸੂਬਾ ਆਗੂ ਜਾਂ ਜ਼ਿਲ੍ਹਾ ਆਗੂ ਅਜਿਹੀ ਕਾਰਵਾਈ ਕਰੇਗਾ ਤਾਂ ਉਸ ਦਾ ਵੀ ਅਜਿਹਾ ਹੀ ਹਸ਼ਰ ਹੋਵੇਗਾ। ਫੁੱਟ ਪਾਉ ਕਾਰਵਾਈ ਦੀ ਜਥੇਬੰਦੀ ਵਿਚ ਕੋਈ ਥਾਂ ਨਹੀਂ। ਦੂਜੇ ਫੈਸਲੇ ਰਾਹੀਂ ਮੋਹਾਲੀ ਵਿਚ ਚਲ ਰਹੇ ਕੌਮੀ ਇਨਸਾਫ਼ ਮੋਰਚੇ ਵਿਚ ਜਥੇ ਭੇਜਣ ਦੀਆਂ ਤਾਰੀਕਾਂ ਦਾ ਐਲਾਨ ਛੇਤੀ ਹੀ ਕਰ ਦਿੱਤਾ ਜਾਵੇ। 9 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਕੁਰੂਕਸ਼ੇਤਰ ਵਿਖੇ ਹੋ ਰਹੀ ਮੀਟਿੰਗ ਵਿਚ 32 ਕਿਸਾਨ ਜਥੇਬੰਦੀਆਂ ਵਲੋਂਕੀਤਾ ਫੈਸਲਾ ਬਜਟ ਸੈਸ਼ਨ ਦੌਰਾਨ ਵੱਡਾ ਪ੍ਰਦਰਸ਼ਨ ਕਰਨ ਲਈ ਸੰਯੁਕਤ ਮੋਰਚੇ ਵਿਚ ਪਾਸ ਕਰਾਇਆ ਜਾਵੇਗਾ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਜਿਸ ਵਿਚ 16 ਜ਼ਿਲ੍ਹਿਆਂ ਦੇ ਨੁਮਾਇੰਦੇ ਸ਼ਾਮਲ ਹੋਏ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਜਿਸ ਵਿਚ 16 ਜ਼ਿਲ੍ਹਿਆਂ ਦੇ ਨੁਮਾਇੰਦੇ ਸ਼ਾਮਲ ਹੋਏ।

ਸੂਬਾ ਲੀਡਰਸ਼ਿਪ ‘ਤੇ ਲਾਏ ਸਨ ਇਹ ਗੰਭੀਰ ਇਲਜ਼ਾਮ

ਇਸ ਤੋਂ ਪਹਿਲਾਂ ਦੂਜੇ ਪਾਸੇ ਜਥੇਬੰਦੀ ਦੇ ਦੂਜੇ ਗੁੱਟ ਨੇ ਬੀਤੇ ਦਿਨ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਪ੍ਰੈਸ ਸਕੱਤਰ ਬਲਵੰਤ ਸਿੰਘ ਉੱਪਰੀ ਅਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਸੂਬਾ ਪ੍ਰਧਾਨ ਬੁਰਜਗਿੱਲ ਲੰਬੇ ਸਮੇਂ ਤੋਂ ਫੁੱਟ ਪਾਊ , ਗੈਰਸੰਵਿਧਾਨਕ, ਗੈਰ ਜਥੇਬੰਦਕ, ਗੁੱਟਬੰਦਕ ਅਮਲ ਚਲਾ ਰਿਹਾ ਸੀ। ਜਥੇਬੰਦੀ ਦੇ ਅੰਦਰ ਵੱਡੀ ਗਿਣਤੀ ਵਿੱਚ ਆਗੂ ਇਨ੍ਹਾਂ ਬੁਨਿਆਦੀ ਮਸਲਿਆਂ ਦੇ ਹੱਲ ਲਈ ਜਥੇਬੰਦਕ ਮਰਿਆਦਾ ਅਨੁਸਾਰ ਵਿਚਾਰਨ ਦੀ ਮੰਗ ਕਰਦੇ ਆਏ ਹਾਂ। ਪਰ ਬੂਟਾ ਸਿੰਘ ਬੁਰਜਗਿੱਲ ਅਤੇ ਇਸ ਦੇ ਗੁੱਟ ਦੇ ਮੈਂਬਰ ਜਗਮੋਹਨ ਸਿੰਘ ਪਟਿਆਲਾ ਅਤੇ ਗੁਰਮੀਤ ਸਿੰਘ ਭੱਟੀਵਾਲ ਲਗਾਤਾਰ ਇਸ ਮਸਲੇ ਨੂੰ ਵਿਚਾਰਨ ਤੋਂ ਟਾਲਾ ਵੱਟਦੇ ਆ ਰਹੇ ਸਨ। ਇਹਨਾਂ ਆਗੂਆਂ ਖ਼ਿਲਾਫ਼ ਕਾਰਵਾਈ ਕਰਨ ਦਾ ਮਕਸਦ ਸਰਕਾਰ ਅਤੇ ਏਜੰਸੀਆਂ ਰਾਹੀਂ ਧੋਖੇ ਭਰੀ ਸਾਜ਼ਿਸ਼ ਰਾਹੀਂ ਸਾਡੀ ਜਥੇਬੰਦੀ ਅਤੇ ਸਾਂਝੀ ਕਿਸਾਨ ਲਹਿਰ ਨੂੰ ਹਰਜਾ ਪਹੁੰਚਾਉਣ ਵਾਲੀ ਸੂਬਾ ਪ੍ਰਧਾਨ ਦੇ ਗੁੱਟ ਵੱਲੋਂ ਕੀਤੀ ਕਾਰਵਾਈ ਹੈ। ਅਸੀਂ ਇਸ ਇਸ ਧੱਕੇ ਸ਼ਾਹੀ ਨੂੰ ਲੋਕ ਸੱਥਾਂ ਵਿੱਚ ਲੈਕੇ ਜਾਵਾਂਗੇ। ਦਸ ਦਿਨਾਂ ਦੇ ਅੰਦਰ ਅੰਦਰ ਜਥੇਬੰਦੀ ਦੇ ਸੁਪਰੀਮ ਅਦਾਰੇ ਜਨਰਲ ਕੌਂਸਲ ਬੁਲਾਕੇ ਅਗਲੇ ਕਦਮ ਦਾ ਐਲਾਨ ਕੀਤਾ ਜਾਵੇਗਾ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਬਾਗੀ ਗੁੱਟ ਮੀਟਿੰਗ ਦੌਰਾਨ।

ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਬੀਤੇ ਦਿਨ ਤਰਕਸ਼ੀਲ ਭਵਨ ਬਰਨਾਲਾ ਵਿਖੇ ਐਸਕੇਐਮ ਵੱਲੋਂ ਬੂਟਾ ਸਿੰਘ ਬੁਰਜਗਿੱਲ ਨੂੰ ਕੇਂਦਰੀ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਨਾਲ ਮਿਲਕੇ ਗੈਰ ਅਸੂਲੀ ਸਮਝੌਤਾ ਕਰਨ ਅਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਫੁੱਟ ਪਾਉਣ ਲਈ ਜਾਰੀ ਕੀਤੀ ਹੋਈ ਚਿੱਠੀ ਸਬੰਧੀ ਵਿਚਾਰ ਚਰਚਾ ਕਰਨੀ ਸੀ। ਪਰ ਉਨ੍ਹਾਂ ਨੇ ਚਿੱਠੀ ਉੱਪਰ ਵਿਚਾਰ ਚਰਚਾ ਦੀ ਥਾਂ ਮੀਟਿੰਗ ਵਿੱਚ ਸੂਬਾ ਲੀਡਰਸ਼ਿਪ ਦੇ ਇੱਕ ਗੁੱਟ ਵੱਲੋਂ ਫੁੱਟ ਪਾਊ , ਗੈਰਸੰਵਿਧਾਨਕ, ਗੈਰ ਜਥੇਬੰਦਕ,ਗੁੱਟਬੰਦਕ ਅਮਲ ਰਾਹੀਂ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ।

BKU ਏਕਤਾ ਡਕੌਂਦਾ ਦੀ ਵੱਡੀ ਕਾਰਵਾਈ, 5 ਆਗੂਆਂ ਨੂੰ ਜਥੇਬੰਦੀ ‘ਚੋਂ ਬਾਹਰ ਕੱਢਿਆ, ਦੱਸੀ ਇਹ ਵਜ੍ਹਾ…

ਇਸੇ ਹੀ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਜੇਠੂਕੇ, ਬਰਨਾਲਾ ਜ਼ਿਲ੍ਹੇ ਦੇ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ, ਬਲਾਕ ਬਰਨਾਲਾ ਦੇ ਜਨਰਲ ਸਕੱਤਰ ਬਾਬੂ ਸਿੰਘ ਖੁੱਡੀ ਕਲਾਂ ਨੂੰ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ। ਤਿੰਨ ਖੇਤੀ ਬਾੜੀ ਵਿਰੋਧੀ ਕਾਨੂੰਨਾਂ ਖਿਲਾਫ਼ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਜਗਮੋਹਨ ਸਿੰਘ ਪਟਿਆਲਾ ਅਤੇ ਗੁਰਮੀਤ ਸਿੰਘ ਭੱਟੀਵਾਲ ਵੱਲੋਂ ਕੇਂਦਰੀ ਏਜੰਸੀਆਂ ਅਤੇ ਸਰਕਾਰ ਨਾਲ ਮਿਲ ਕੇ ਘੋਲ ਨੂੰ ਹਰਜਾ ਪਹੁੰਚਾਉਣ ਲਈ ਕੀਤੀਆਂ ਕਾਰਵਾਈਆਂ ਖ਼ਿਲਾਫ਼ 6 ਦਸੰਬਰ,2022 ਨੂੰ ਜਾਰੀ ਕੀਤੇ ਨੋਟਿਸ ਉੱਪਰ ਵਿਚਾਰ ਕਰਨ ਤੋਂ ਭਗੌੜੀ ਹੋ ਗਈ ਅਤੇ ਮੀਟਿੰਗ ਨੂੰ ਅਧਵਾਟੇ ਹੀ ਬਰਖ਼ਾਸਤ ਕਰ ਦਿੱਤਾ।