Punjab

ਪੰਜਾਬ ‘ਚ ਪੈਟਰੋਲ-ਡੀਜ਼ਲ ਮਹਿੰਗਾ, ਪੰਜਾਬ ਕੈਬਨਿਟ ਦੇ 7 ਅਹਿਮ ਫ਼ੈਸਲੇ

Petrol-Diesel expensive in Punjab

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਪੈਟਰੋਲ-ਡੀਜ਼ਲ ਮਹਿੰਗਾ ਹੋਵੇਗਾ। ਪੰਜਾਬ ਸਰਕਾਰ ਨੇ 90 ਪੈਸੇ ਪ੍ਰਤੀ ਲੀਟਰ ਸੈੱਸ ਲਾ ਦਿੱਤਾ ਹੈ। ਪੰਜਾਬ ਕੈਬਨਿਟ ਦੀ ਅੱਜ ਹੋਈ ਮੀਟਿੰਗ ਵਿੱਚ ਇਸ ਫੈਸਲੇ ਉੱਤੇ ਮੋਹਰ ਲਗਾਈ ਗਈ ਹੈ। ਪੰਜਾਬ ਕੈਬਨਿਟ ਵਿੱਚ ਨਵੀਂ ਇਲੈੱਕਟ੍ਰੀਕਲ ਵਹੀਕਲ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਨਵੀਂ ਉਦਯੋਗ ਤੇ ਵਪਾਰਕ ਨੀਤੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਪਹਿਲੀ ਪਾਲਿਸੀ 16 ਅਕਤੂਬਰ 2022 ਨੂੰ ਖ਼ਤਮ ਹੋ ਚੁੱਕੀ ਸੀ, ਇਸ ਲਈ ਅੱਜ ਨਵੀਂ ਉਦਯੋਗਿਕ ਪਾਲਿਸੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ 25 ਕਰੋੜ ਤੱਕ ਦੇ ਉਦਯੋਗ ਲਈ ਜ਼ਿਲ੍ਹਾ ਪੱਧਰ ਉੱਤੇ ਮਨਜ਼ੂਰੀ ਦਿੱਤੀ ਗਈ ਹੈ।

ਸਰਕਾਰ ਨੇ ਦੱਸਿਆ ਕਿ ਰੇਤਾ ਸਸਤਾ ਕਰਨ ਲਈ ਵੀ ਸਰਕਾਰ ਕੰਮ ਕਰ ਰਹੀ ਹੈ। ਸਰਕਾਰ ਨੇ ਜਲਦ ਹੀ ਮਾਈਨਿੰਗ ਦੀਆਂ 50 ਸਾਈਟਾਂ ਖੋਲਣ ਦਾ ਦਾਅਵਾ ਕੀਤਾ ਹੈ। ਮਾਈਨਿੰਗ ਸਾਈਟ ਤੋਂ 5.30 ਰੁਪਏ ਪ੍ਰਤੀ ਕਿਊਬਿਕ ਫੁੱਟ ਮਿਲੇਗਾ।

ਪੰਜਾਬ ਫੌਰੈਂਸਿਕ ਸਾਇੰਸ ਸਰਵਿਸ ਰੂਲ ‘ਚ ਸੋਧ ਕੀਤੀ ਗਈ ਹੈ। ਲੈਬ ਟੈਕਨੀਸ਼ੀਅਨ ਦੀ ਭਰਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸ਼ਾਹਪੁਰ ਕੰਡੀ ਡੈਮ ਦੇ ਨਿਰਮਾਣ ਲਈ ਵੀ ਕੈਬਨਿਟ ਮੀਟਿੰਗ ਵਿੱਚ ਚਰਚਾ ਕੀਤੀ ਗਈ।

ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਨਵੇਂ ਇੰਡਸਟਰੀਅਲ ਪਾਰਕਾਂ ਲਈ ਪਲਾਂਟ ਅਤੇ ਮਸ਼ੀਨਰੀ ਉੱਤੇ ਜਿੰਨੀ ਵੀ ਲਾਗਤ ਆਵੇਗੀ, ਉਸਦੀ 125 ਸਬਸਿਡੀ ਸਰਕਾਰ ਵੱਲੋਂ ਦਿੱਤੀ ਜਾਵੇਗੀ। ਅਰੋੜਾ ਨੇ ਕਿਹਾ ਕਿ ਵੱਖ ਵੱਖ ਇੰਡਸਟਰੀਆਂ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਅੱਜ ਕਈ ਫੈਸਲੇ ਲਏ ਗਏ ਹਨ।