International

ਇਹਨਾਂ ਪੰਜ ਦੇਸ਼ਾਂ ਨੇ ਪ੍ਰਮਾਣੂ ਹਥਿ ਆਰਾਂ ਬਾਰੇ ਕਿਹੜੀ ਸਹਿਮਤੀ ਦਿੱਤੀ ਐ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕਾ, ਬ੍ਰਿਟੇਨ, ਚੀਨ, ਰੂਸ ਅਤੇ ਫਰਾਂਸ ਨੇ ਪ੍ਰਮਾਣੂ ਹਥਿ ਆਰਾਂ ਦੇ ਵਿਸਤਾਰ ਅਤੇ ਪ੍ਰਮਾਣੂ ਯੁੱਧ ਦੀਆਂ ਸੰਭਾਵਨਾਵਾਂ ਖ਼ਤਮ ਕਰਨ ‘ਤੇ ਸਹਿਮਤੀ ਜਤਾਈ ਹੈ। ਸੋਮਵਾਰ ਨੂੰ ਰੂਸ ਵੱਲੋਂ ਜਾਰੀ ਕੀਤੇ ਗਏ ਪੰਜ ਦੇਸ਼ਾਂ ਦੇ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਰਮਾਣੂ ਹਥਿ ਆਰਾਂ ਦੇ ਵਿਸਤਾਰ ਅਤੇ ਦੋ ਪ੍ਰਮਾਣੂ ਹਥਿਆ ਰਾਂ ਵਾਲੇ ਦੇਸ਼ਾਂ ਨੂੰ ਯੁੱਧ ਦੀ ਸਥਿਤੀ ਤੋਂ ਬਚਣਾ ਚਾਹੀਦਾ ਹੈ। ਇਹ ਪੰਜ ਦੇਸ਼ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਹਨ। ਇਨ੍ਹਾਂ ਦੇਸ਼ਾਂ ਨੇ ਮੰਨਿਆ ਹੈਕਿ ਪ੍ਰਮਾਣੂ ਸ਼ਕਤੀਆਂ ਵਿਚਕਾਰ ਯੁੱਧ ਤੋਂ ਬਚਣ ਅਤੇ ਰਣਨੀਤਕ ਖ਼ਤਰਿਆਂ ਨੂੰ ਘੱਟ ਕਰਨਾ ਉਨ੍ਹਾਂ ਦੀ ਪਹਿਲੀ ਜ਼ਿੰਮੇਦਾਰੀ ਹੈ।

ਇਸਦੇ ਨਾਲ ਹੀ ਸੁਰੱਖਿਆ ਦਾ ਮਾਹੌਲ ਬਣਾਉਣ ਦੇ ਲਈ ਸਾਰੇ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਡਾ ਯਕੀਨ ਹੈ ਕਿ ਪ੍ਰਮਾਣੂ ਯੁੱਧ ਜਿੱਤੇ ਨਹੀਂ ਜਾ ਸਕਦੇ ਅਤੇ ਇਹ ਯੁੱਧ ਨਹੀਂ ਲੜਨੇ ਚਾਹੀਦੇ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪ੍ਰਮਾਣੂ ਹਥਿ ਆਰਾਂ ਦੇ ਇਸਤੇਮਾਲ ਦੇ ਨਤੀਜੇ ਲੰਬੇ ਸਮੇਂ ਤੱਕ ਰਹਿੰਦੇ ਹਨ। ਇਸ ਲਈ ਸਾਡਾ ਮੰਨਣਾ ਹੈ ਕਿ ਇਸ ਨੂੰ ਆਤਮ-ਰੱਖਿਆ ਲਈ, ਤਣਾਅ ਘੱਟ ਕਰਨ ਅਤੇ ਯੁੱਧ ਰੋਕਣ ਦੇ ਉਦੇਸ਼ ਲਈ ਪ੍ਰਯੋਗ ਕਰਨਾ ਚਾਹੀਦਾ ਹੈ।