Technology

Jio 5G ਅਤੇ Airtel 5G ਦਾ ਇੰਤਜ਼ਾਰ ਖਤਮ, ਇਸ ਦਿਨ ਸ਼ੁਰੂ ਹੋਵੇਗੀ ਸੇਵਾ, ਜਾਣੋ

5G SERVICE Launch

ਨਵੀਂ ਦਿੱਲੀ : ਭਾਰਤ ‘ਚ ਜਲਦ ਹੀ 5ਜੀ ਸੇਵਾਵਾਂ(5G services) ਸ਼ੁਰੂ ਹੋਣ ਜਾ ਰਹੀਆਂ ਹਨ। 1 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਇੰਡੀਅਨ ਮੋਬਾਈਲ ਕਾਂਗਰਸ ‘ਚ 5ਜੀ ਨੈੱਟਵਰਕ ਲਾਂਚ ਕਰਨਗੇ। 1 ਅਕਤੂਬਰ ਤੋਂ ਸ਼ੁਰੂ ਹੋਇਆ ਇਹ ਸਮਾਗਮ 4 ਅਕਤੂਬਰ ਤੱਕ ਚੱਲੇਗਾ। ਖਬਰਾਂ ਮੁਤਾਬਕ ਇਸ ਈਵੈਂਟ ‘ਚ Jio 5G ਅਤੇ Airtel 5G ਨੂੰ ਵੀ ਲਾਂਚ ਕੀਤਾ ਜਾਵੇਗਾ। ਪੀਐਮ ਮੋਦੀ(PM Modi) ਇਨ੍ਹਾਂ ਦੋਵਾਂ ਕੰਪਨੀਆਂ ਦੀ 5ਜੀ ਸੇਵਾ ਲਾਂਚ ਕਰ ਸਕਦੇ ਹਨ।

ਹਾਲਾਂਕਿ ਇਸ ਮਾਮਲੇ ‘ਚ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਇੰਡੀਅਨ ਮੋਬਾਈਲ ਕਾਂਗਰਸ ਦੇ ਇਸ ਸਮਾਗਮ ਵਿੱਚ ਮੁਕੇਸ਼ ਅੰਬਾਨੀ, ਸੁਨੀਲ ਮਿੱਤਲ ਅਤੇ ਕੁਮਾਰ ਮੰਗਲਮ ਬਿਰਲਾ ਵੀ ਹਿੱਸਾ ਲੈਣਗੇ। ਜਿਓ ਅਤੇ ਏਅਰਟੈੱਲ ਪਹਿਲੀਆਂ ਕੰਪਨੀਆਂ ਹੋਣਗੀਆਂ ਜਿਨ੍ਹਾਂ ਦੀ 5ਜੀ ਸੇਵਾ ਭਾਰਤ ਵਿੱਚ ਸ਼ੁਰੂ ਹੋਵੇਗੀ।

ਸ਼ੁਰੂਆਤ ‘ਚ ਇਨ੍ਹਾਂ ਕੰਪਨੀਆਂ ਦੀਆਂ ਸੇਵਾਵਾਂ ਕੁਝ ਸ਼ਹਿਰਾਂ ‘ਚ ਉਪਲਬਧ ਹੋਣਗੀਆਂ, ਜਿਨ੍ਹਾਂ ਦਾ ਬਾਅਦ ‘ਚ ਹੋਰ ਸ਼ਹਿਰਾਂ ‘ਚ ਵਿਸਥਾਰ ਕੀਤਾ ਜਾਵੇਗਾ। ਹਾਲ ਹੀ ‘ਚ ਏਅਰਟੈੱਲ ਦੇ ਸੀਈਓ ਗੋਪਾਲ ਵਿੱਠਲ ਨੇ ਖਪਤਕਾਰਾਂ ਨੂੰ ਇੱਕ ਪੱਤਰ ਲਿਖਿਆ ਸੀ।

ਏਅਰਟੈੱਲ ਯੂਜ਼ਰਸ ਨੂੰ ਨਵੇਂ ਸਿਮ ਦੀ ਲੋੜ ਨਹੀਂ ਪਵੇਗੀ

ਇਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਅਗਲੇ ਕੁਝ ਹਫਤਿਆਂ ‘ਚ 5ਜੀ ਸੇਵਾ ਸ਼ੁਰੂ ਹੋ ਜਾਵੇਗੀ। ਇਸ ਦੇ ਸਿਮ ਕਾਰਡ ਪਹਿਲਾਂ ਹੀ 5ਜੀ ਤਿਆਰ ਹਨ। ਇਸੇ ਤਰ੍ਹਾਂ ਮੁਕੇਸ਼ ਅੰਬਾਨੀ ਨੇ ਵੀ ਇਸ ਸਾਲ ਆਯੋਜਿਤ ਰਿਲਾਇੰਸ ਏਜੀਐਮ ਵਿੱਚ ਦੱਸਿਆ ਸੀ ਕਿ ਜੀਓ 5ਜੀ ਸੇਵਾ ਦੀਵਾਲੀ ਤੱਕ ਸ਼ੁਰੂ ਹੋ ਜਾਵੇਗੀ। ਅਗਲੇ ਸਾਲ ਦਸੰਬਰ ਤੱਕ ਦੇਸ਼ ਭਰ ਵਿੱਚ ਇਸ ਦਾ ਰੋਲਆਊਟ ਕੀਤਾ ਜਾਵੇਗਾ।