‘ਦ ਖਾਲਸ ਬਿਉਰੋ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੇ ਮੀਡਿਆ ਅਦਾਰਿਆਂ ਦੇ ਨਾਂ ਇੱਕ ਖੁੱਲ੍ਹੀ ਚਿੱਠੀ ਜਾਰੀ ਕੀਤੀ ਹੈ। ਚਿੱਠੀ ਰਾਹੀਂ ਮੀਡੀਆ ਚੈਨਲਾਂ ਨੂੰ ਬੇ ਅਦਬੀ ਦੀ ਘਟ ਨਾ ਨਾਲ ਜੁੜੀ ਕੋਈ ਵੀ ਵੀਡਿਓ ਵਾਰ-ਵਾਰ ਨਾ ਚਲਾਏ ਜਾਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਇਸਦਾ ਤਰਕ ਦਿੰਦਿਆਂ ਕਿਹਾ ਕਿ ਇਸ ਸਭ ਦਾ ਸਬੰਧ ਸੰਗਤ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਪਿਛਲੇ ਕੁੱਝ ਦਿਨਾਂ ਵਿੱਚ ਬੇ ਅਦਬੀ ਵਾਲੀਆਂ ਘਟ ਨਾਵਾਂ ਦੀਆਂ ਬਹੁਤ ਸਾਰੀਆਂ ਵੀਡਿਓ ਵੱਖ-ਵੱਖ ਚੈਨਲਾਂ ‘ਤੇ ਚੱਲ ਰਹੀਆਂ ਹਨ।
ਸ਼੍ਰੋਮਣੀ ਕਮੇਟੀ ਨੇ ਚਿੱਠੀ ਵਿੱਚ ਲਿਖਿਆ ਕਿ ਸਾਰੇ ਘਟਨਾਕ੍ਰਮ ਦੀਆਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਅਸਥਾਨ ਵਾਲੀਆਂ ਕੁੱਝ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ, ਜਿਨ੍ਹਾਂ ਨੂੰ ਵੱਖ-ਵੱਖ ਟੀਵੀ ਚੈਨਲਾਂ ਦੁਆਰਾ ਆਪਣੇ ਚੈਨਲਾਂ ‘ਤੇ ਹੋ ਰਹੀਆਂ ਵਿਚਾਰ-ਚਰਚਾਵਾਂ ‘ਚ ਕੈਪਸ਼ਨ ਦੇ ਰੂਪ ਵਿੱਚ ਚਲਾਇਆ ਜਾ ਰਿਹਾ ਹੈ। ਵੱਖ-ਵੱਖ ਮੀਡੀਆ ਗਰੁੱਪਾਂ ਵੱਲੋਂ ਇਸ ਮਾਮਲੇ ਉੱਪਰ ਡਿਬੇਟ ਕਰਨ ਜਾਂ ਕਰਵਾਉਣ ‘ਤੇ ਸੰਸਥਾ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਤਰ੍ਹਾਂ ਦੀਆਂ ਵੀਡੀਓਜ਼ ਵਾਰ-ਵਾਰ ਨਾ ਚਲਾਈਆਂ ਜਾਣ।