Punjab

ਬੇ ਅਦਬੀਆਂ ਦੇ ਖਿਲਾਫ ਅਕਾਲੀ ਦਲ ਨੇ ਦੋ ਨੂੰ ਪੰਥਕ ਇਕੱਠ ਸੱਦਿਆ

‘ ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਿਰ ਬੇ ਅਦਬੀ ਦਾ ਭਾਂਡਾ ਭੰਨਦਿਆਂ ਅੰਮ੍ਰਿਤਸਰ ਦੇ ਮੰਜੀ ਦੀਵਾਨ ਹਾਲ ਵਿੱਚ 2 ਜਨਵਰੀ ਨੂੰ ਪੰਥਕ ਇਕੱਠ ਸੱਦ ਲਿਆ ਹੈ। ਬੇ ਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਦੀ ਸੂਰਤ ਵਿੱਚ ਦਲ ਵੱਲੋਂ ਸੰਘਰਸ਼ ਨੂੰ ਤੇਜ਼ ਕਰਨ ਲਈ ਅਗਲੀ ਮੀਟਿੰਗ ਇਕੱਠ ਤੋਂ ਬਾਅਦ ਸੱਦੀ ਜਾਵੇਗੀ। ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਬੇ ਅਦਬੀ ਦੀ ਦਰਬਾਰ ਸਾਹਿਬ ਵਿੱਚ ਵਾਪਰੀ ਘਟ ਨਾ ਨੂੰ 1984 ਦੇ ਸਾਕਾ ਨੀਲਾ ਤਾਰਾ ਤੋਂ ਬਾਅਦ ਦੂਜਾ ਵੱਡਾ ਹਮ ਲਾ ਦੱਸਿਆ ਹੈ। ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਗਠਿਤ ਸਿੱਟ ਨੂੰ ਰੱਦ ਕਰਦਿਆਂ ਬੇ ਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਿਟਿੰਗ ਜੱਜ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਗਠਨ ਕਰਨ ਦੀ ਮੰਗ ਕੀਤੀ ਹੈ।

ਸਿਆਸਤ ਦੇ ਬਾਬਾ ਬੋਹੜ ਵੱਡੇ ਬਾਦਲ ਜਿਹੜੇ ਲੰਮੇ ਅਰਸੇ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਦਿਸੇ ਨੇ ਕਿਹਾ ਕਿ ਬੇ ਅਦਬੀ ਦੀਆਂ ਵਾਪਰ ਰਹੀਆਂ ਘਟ ਨਾਵਾਂ ਤੋਂ ਖ਼ਲਸਾ ਪੰਥ ਦੁਖੀ ਹੈ। ਪੂਰੇ ਦੇਸ਼ ਵਾਸੀਆਂ ਦੇ ਮਨ ਨੂੰ ਸੱਟ ਲੱਗੀ ਹੈ। ਉਨ੍ਹਾਂ ਨੇ ਕਾਂਗਰਸ ਸਰਕਾਰ ਨੂੰ ਸਿੱਖਾਂ ਦੇ ਸਬਰ ਦਾ ਪਿਆਲਾ ਭਰਨ ਦੀ ਚਿਤਾਵਨੀ ਦਿੱਤੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਬੇ ਅਦਬੀਆਂ ਪਿੱਛੇ ਸ਼ਾਮਿਲ ਲੋਕਾਂ ਉੱਤੇ ਪੰਜਾਬ ਸਰਕਾਰ ਦਾ ਹੱਥ ਹੈ ਅਤੇ ਸਰਕਾਰ ਉਨ੍ਹਾਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਨੇ ਗ੍ਰਹਿ ਮੰਤਰੀ ਵੱਲੋਂ 19 ਦਸੰਬਰ ਨੂੰ ਗਠਿਤ ਸਿੱਟ ਵੱਲੋਂ ਹਾਲੇ ਤੱਕ ਰਿਪੋਰਟ ਨਾ ਦੇਣ ਨੂੰ ਹਾਸੋ-ਹੀਣੀ ਦੱਸਦਿਆਂ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਤਾਂ ਤਿੰਨ ਦਿਨਾਂ ਵਿੱਚ ਅਸਲੀਅਤ ਸਾਹਮਣੇ ਲਿਆਉਣ ਦਾ ਦਾਅਵਾ ਕੀਤਾ ਗਿਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਘਟ ਨਾ ਦੀ ਜਾਂਚ ਕਰਾਈ ਹੁੰਦੀ ਤਾਂ ਅੱਜ ਆਹ ਦਿਨ ਨਹੀਂ ਸੀ ਵੇਖਣੇ ਪੈਣੇ। ਉਨ੍ਹਾਂ ਨੇ ਹਾਈਕੋਰਟ ਦੇ ਸਿਟਿੰਗ ਜੱਜ ਦੀ ਅਗਵਾਈ ਹੇਠ ਜਾਂਚ ਟੀਮ ਬਣਾਉਣ ਦੀ ਮੰਗ ਵਾਰ-ਵਾਰ ਦੁਹਰਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਗਠਿਤ ਸਿੱਟ ਉੱਤੇ ਭਰੋਸਾ ਨਹੀਂ ਹੈ। ਸੁਖਬੀਰ ਬਾਦਲ ਨੇ ਆਪਣੇ ਰਿਸ਼ਤੇਦਾਰ ਅਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਏ ਬਗੈਰ ਕਿਹਾ ਕਿ ਅਯੋਗ ਡੀਜੀਪੀ ਸਿਧਾਰਥ ਚੱਟੋਪਧਿਆਏ ਨੂੰ ਸਿਆਸੀ ਬਦਲਾਖੋਰੀ ਲਈ ਵਰਤਿਆ ਜਾ ਰਿਹਾ ਹੈ।

ਬਾਅਦ ਵਿੱਚ ਮੀਡੀਆ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਵੱਡੇ ਬਾਦਲ ਨੇ ਕਿਹਾ ਕਿ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਜੇ ਪਾਰਟੀ ਹੁਕਮ ਕਰੇਗੀ ਤਾਂ ਉਹ ਚੋਣ ਜ਼ਰੂਰ ਲੜਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਪਾਰਟੀ ਕਹੇ ਤਾਂ ਉਹ ਜਾਨ ਨਿਛਾਵਰ ਕਰਨ ਲਈ ਵੀ ਤਿਆਰ ਹਨ।