Punjab

ਭਗਤ ਸਿੰਘ ਨੂੰ ਗਾਲ੍ਹਾਂ ਕੱਢਣ ਵਾਲੇ ਸਿਮਰਨਜੀਤ ਸਿੰਘ ਮਾਨ ਦਾ ਹੋਇਆ ਪਰਦਾ ਫਾਸ਼:ਕੰਗ

ਆਪ ਸਰਕਾਰ ਆਮ ਲੋਕਾਂ ਲਈ ਵਚਨਬੱਧ

ਖਾਲਸ ਬਿਊਰੋ:ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਚਾਇਤੀ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਛੁਡਾਉਣ ਤੋਂ ਬਾਅਦ ਵਿਰੋਧੀ ਧਿਰਾਂ ਤੜਫ ਉਠੀਆਂ ਹਨ ।ਇਸੇ ਕਰਕੇ ਉਹਨਾਂ ਸਰਕਾਰ ਦੇ ਮੰਤਰੀਆਂ ਨੂੰ ਨਿਸ਼ਾਨੇ ‘ਤੇ ਲੈਣਾ ਸ਼ੁਰੂ ਕਰ ਦਿੱਤਾ ਹੈ। ਆਪ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਸਪਸ਼ਟ ਕੀਤਾ ਹੈ ਕਿ ਰਾਜਸੀ ਲੋਕਾਂ ਨੇ ਆਪਣੀ ਸ਼ਕਤੀ ਦੀ ਦੁਰਵਰਤੋਂ ਕਰਦੇ ਹੋਏ ਸਰਕਾਰੀ ਜ਼ਮੀਨਾਂ ਦੱਬੀਆਂ ਸਨ,ਜਿਸ ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ ਕੱਲ ਮੁਹਾਲੀ ਵਿੱਚ 2828 ਏਕੜ ਸਰਕਾਰੀ ਜ਼ਮੀਨ ਛੁਡਾਈ ਹੈ।ਉਹਨਾਂ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਕੱਲ ਦੀ ਕਾਰਵਾਈ ਕਰਕੇ ਇੱਕ ਵਧੀਆ ਉਦਾਹਰਣ ਪੇਸ਼ ਕੀਤੀ ਹੈ।

ਪੰਜਾਬ ਲਈ ਲੜਨ ਦਾ ਦਾਅਵਾ ਕਰਨ ਵਾਲੇ ਤੇ ਭਗਤ ਸਿੰਘ ਨੂੰ ਗਾਲਾਂ ਕੱਢਣ ਵਾਲੇ ਸਿਮਰਨਜੀਤ ਸਿੰਘ ਮਾਨ ਦਾ ਵੀ ਪਰਦਾ ਫਾਸ਼ ਹੋ ਗਿਆ ਹੈ,ਉਸ ਦੀ ਧੀ ਜਵਾਈ ਤੇ ਪੁੱਤਰ ਨੇ ਵੀ ਕਾਫੀ ਜ਼ਮੀਨ ਦੱਬੀ ਹੋਈ ਸੀ,ਜੋ ਕਿ ਛੁਡਾਈ ਗਈ ਹੈ। ਇਹ ਹੀ ਯੋਗ ਅਗਵਾਈ ਦਾ ਫਰਕ ਹੁੰਦਾ ਹੈ ਤੇ ਇਸ ਤੋਂ ਸਰਕਾਰ ਦੀ ਆਮ ਲੋਕਾਂ ਲਈ ਸੰਜੀਦਗੀ ਦਾ ਪਤਾ ਲੱਗਦਾ ਹੈ।ਮੁਹਾਲੀ ਵਿੱਚ ਵੱਡੇ ਘਰਾਣਿਆਂ ਨੇ ਪੰਚਾਇਤੀ ਜ਼ਮੀਨ ਦੱਬੀ ਹੋਈ ਸੀ ਤੇ ਪਿਛਲੀਆਂ ਸਰਕਾਰਾਂ ਨੇ ਇਸ ਪ੍ਰਤੀ ਲਗਾਤਾਰ ਲਾਪਰਵਾਹੀ ਦਿਖਾਈ ਸੀ।ਹੁਣ ਇਹ ਛੁਡਾਈ ਗਈ ਜ਼ਮੀਨ ਪੰਚਾਇਤ ਨੂੰ ਦਿੱਤੀ ਜਾਵੇਗੀ ਤੇ ਕੁੱਝ ਹਿੱਸੇ ਨੂੰ ਪੰਜਾਬ ਵਿੱਚ ਜੰਗਲਾਤ ਰਕਬੇ ਨੂੰ ਵਧਾਉਣ ਲਈ ਵਰਤਿਆ ਜਾਵੇਗਾ।