India Khetibadi

200 ਰੁਪਏ ਦੇ ਨੇੜੇ ਪਹੁੰਚਿਆ ਟਮਾਟਰ, ਅਦਰਕ ਵੀ 320 ਰੁਪਏ ਪ੍ਰਤੀ ਕਿੱਲੋ ਮਿਲਣ ਲੱਗਾ…

Uttar Pradesh, tomato price hike, Vegetable Price hike

ਉੱਤਰ ਪ੍ਰਦੇਸ਼ ਦੇ ਗੋਰਖਪੁਰ ‘ਚ ਮੰਗਲਵਾਰ ਨੂੰ ਪ੍ਰਚੂਨ ਬਾਜ਼ਾਰ ‘ਚ ਟਮਾਟਰ ਦੀ ਕੀਮਤ 160 ਤੋਂ 180 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ। ਇੰਨਾ ਹੀ ਨਹੀਂ ਇਸ ਮੰਡੀ ਵਿੱਚ ਅਦਰਕ ਵੀ 320 ਰੁਪਏ ਕਿੱਲੋ ਤੱਕ ਪਹੁੰਚ ਗਿਆ ਹੈ। ਇਸਦੇ ਨਾਲ ਹੀ ਹੋਰਨਾਂ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਜੇਕਰ ਟਮਾਟਰ ਦੀ ਗੱਲ ਕਰੀਏ ਤਾਂ ਆਲਮ ਇਹ ਹੈ ਕਿ ਜਿਹੜੇ ਲੋਕ ਟਮਾਟਰ ਖਰੀਦਣ ਲਈ ਆਉਂਦੇ ਹਨ, ਉਹ ਕੀਮਤ ਸੁਣ ਕੇ ਹੀ ਵਾਪਸ ਚਲੇ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਸਿਰਫ਼ ਟਮਾਟਰ ਚਾਹੀਦਾ ਹੈ, ਉਹ ਸਿਰਫ਼ 100 ਤੋਂ 200 ਗ੍ਰਾਮ ਟਮਾਟਰ ਖਰੀਦਣ ਲਈ ਮਜਬੂਰ ਹਨ।

15 ਦਿਨਾਂ ‘ਚ ਟਮਾਟਰ ਦੀ ਕੀਮਤ ਹੇਠਾਂ ਆਉਣੀ ਸ਼ੁਰੂ ਹੋ ਜਾਵੇਗੀ

ਇਸ ਦੌਰਾਨ ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਇਸ ਸੰਦਰਭ ਵਿੱਚ ਕਿਹਾ ਕਿ ਟਮਾਟਰ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਇੱਕ ਆਰਜ਼ੀ ਸਮੱਸਿਆ ਹੈ। ਉਸ ਨੇ ਕਿਹਾ, ‘ਹਰ ਸਾਲ ਇਸ ਸਮੇਂ ਅਜਿਹਾ ਹੁੰਦਾ ਹੈ। ਦਰਅਸਲ, ਟਮਾਟਰ ਇੱਕ ਬਹੁਤ ਖਰਾਬ ਹੋਣ ਵਾਲਾ ਭੋਜਨ ਉਤਪਾਦ ਹੈ ਅਤੇ ਅਚਾਨਕ ਬਾਰਸ਼ ਇਸ ਦੀ ਢਆ-ਢੁਆਈ ਨੂੰ ਪ੍ਰਭਾਵਿਤ ਕਰਦੀ ਹੈ।

NDTV ਨਾਲ ਗੱਲ ਕਰਦੇ ਹੋਏ, ਉਨ੍ਹਾਂ ਨੇ ਕਿਹਾ, ‘ਮੈਂ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਗਲੇ ਕੁਝ ਦਿਨਾਂ ਵਿੱਚ ਕੀਮਤਾਂ ਹੇਠਾਂ ਆਉਣ ਵਾਲੀਆਂ ਹਨ… ਦਿੱਲੀ ਦੇ ਸੋਲਨ ਅਤੇ ਹਿਮਾਚਲ ਪ੍ਰਦੇਸ਼ ਦੇ ਹੋਰ ਕੇਂਦਰਾਂ ਤੋਂ ਤਾਜ਼ਾ ਸਪਲਾਈ ਦੀ ਉਮੀਦ ਹੈ, ਜਿਸ ਨਾਲ ਟਮਾਟਰ ਦੀ ਕੀਮਤ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲੇਗੀ।’ ਅਧਿਕਾਰੀ ਨੇ ਅੱਗੇ ਕਿਹਾ, ‘ਮੈਨੂੰ ਲੱਗਦਾ ਹੈ ਕਿ 10 ਤੋਂ 15 ਦਿਨਾਂ ‘ਚ ਟਮਾਟਰ ਦੀ ਕੀਮਤ ਹੇਠਾਂ ਆਉਣੀ ਸ਼ੁਰੂ ਹੋ ਜਾਵੇਗੀ।’

 

ਟਮਾਟਰ ਵੇਚਣ ਵਾਲੇ ਦੀਪਕ ਨੇ ਕਿਹਾ, ” ਦਿੱਲੀ ਵਿੱਚ ਥੋਕ ‘ਚ ਸਾਨੂੰ ਟਮਾਟਰ 60-80 ਰੁਪਏ ਕਿਲੋ ਮਿਲ ਰਹੇ ਹਨ। ਪਰਚੂਨ ‘ਚ ਲੋਕਾਂ ਨੂੰ ਇਹ 90-100 ਰੁਪਏ ‘ਚ ਮਿਲਣਗੇ। ਪਿਛਲੇ 10-15 ਦਿਨਾਂ ਤੋਂ ਮੀਂਹ ਪੈਣ ਕਾਰਨ ਭਾਅ ਵਧ ਗਏ ਹਨ।”

ਤਿੰਨ ਹਫ਼ਤਿਆਂ ਵਿੱਚ 400% ਦੀ ਛਾਲ

ਥੋਕ ਅਤੇ ਪ੍ਰਚੂਨ ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਤਿੰਨ ਹਫ਼ਤਿਆਂ ਵਿੱਚ ਟਮਾਟਰ ਦੀ ਕੀਮਤ ਵਿੱਚ 400 ਫੀਸਦੀ ਵਾਧਾ ਹੋਇਆ ਹੈ। ਇਸ ਨੇ ਆਮ ਲੋਕਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਦੇਸ਼ ਦੇ ਕੇਂਦਰੀ ਅਤੇ ਦੱਖਣ ਦੇ ਰਾਜਾਂ ਤੋਂ ਅਗਲੇ ਸੱਤ ਤੋਂ 10 ਦਿਨਾਂ ਵਿੱਚ ਨਵੀਂ ਫਸਲ ਆਉਣ ਦੀ ਸੰਭਾਵਨਾ ਹੈ।

ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਮੌਨਸੂਨ ਨੇ ਖੇਡ ਨੂੰ ਵਿਗਾੜਿਆ ਨਹੀਂ ਤਾਂ ਅਗਲੇ ਮਹੀਨੇ ਦੇ ਅੱਧ ਤੋਂ ਟਮਾਟਰ ਦੇ ਭਾਅ ਹੇਠਾਂ ਆਉਣੇ ਸ਼ੁਰੂ ਹੋ ਜਾਣਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਮੀਂਹ ਕਾਰਨ ਦੇਸ਼ ਦੇ ਕਈ ਇਲਾਕਿਆਂ ‘ਚ ਫਸਲਾਂ ਪ੍ਰਭਾਵਿਤ ਹੋਈਆਂ ਹਨ। ਇਸ ਕਾਰਨ ਹੋਰ ਸਬਜ਼ੀਆਂ ਦੀ ਕੀਮਤ ਵਧ ਸਕਦੀ ਹੈ।