India Khetibadi

Tomato Rate:100 ਰੁਪਏ ਕਿੱਲੋ ਨੂੰ ਪਾਰ ਹੋਇਆ ਟਮਾਟਰ, ਹਾਲੇ ਹੋਰ ਹੋਵੇਗਾ ਮਹਿੰਗਾ, ਜਾਣੋ ਵਜ੍ਹਾ

Tomato Price hike, Tomato news, Tomato Price, Tomato Rate

ਬੈਂਗਲੁਰੂ ਤੋਂ ਦਿੱਲੀ ਤੱਕ ਟਮਾਟਰ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇਸ ਸਮੇਂ ਬੈਂਗਲੁਰੂ ‘ਚ ਟਮਾਟਰ 100 ਰੁਪਏ ਪ੍ਰਤੀ ਕਿਲੋ ‘ਤੇ ਪਹੁੰਚ ਗਿਆ ਹੈ, ਜਦੋਂ ਕਿ ਮੱਧ ਪ੍ਰਦੇਸ਼ ਅਤੇ ਪੰਜਾਬ ‘ਚ ਵੀ ਟਮਾਟਰ 70 ਰੁਪਏ ਪ੍ਰਤੀ ਕਕਿੱਲੋ ਤੱਕ ਪਹੁੰਚ ਗਿਆ ਹੈ।

ਕਾਨਪੁਰ ਵਿੱਚ 100 ਰੁਪਏ ਕਿੱਲੋ ਟਮਾਟਰ

ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਵੀ ਮੰਗਲਵਾਰ ਨੂੰ ਟਮਾਟਰ ਦੀਆਂ ਕੀਮਤਾਂ ਨੂੰ ਛੂਹਦਾ ਦੇਖਿਆ ਗਿਆ। ਟਮਾਟਰ ਵੇਚਣ ਵਾਲੇ ਦਾ ਕਹਿਣਾ ਹੈ ਕਿ ਅਸੀਂ 100 ਰੁਪਏ ਕਿੱਲੋ ਟਮਾਟਰ ਵੇਚ ਰਹੇ ਹਾਂ। ਮੀਂਹ ਕਾਰਨ ਕੀਮਤਾਂ ਵਧ ਗਈਆਂ ਹਨ। ਦਿੱਲੀ ਸਬਜ਼ੀ ਮੰਡੀ ਦੇ ਭਾਅ ਵਧ ਗਏ ਹਨ। ਦਿੱਲੀ ਦੇ ਵਪਾਰੀ ਮੁਹੰਮਦ ਰਾਜੂ ਨੇ ਦੱਸਿਆ ਕਿ ਟਮਾਟਰ 80 ਰੁਪਏ ਕਿੱਲੋ ਵਿਕ ਰਿਹਾ ਹੈ। ਪਿਛਲੇ ਦੋ-ਤਿੰਨ ਦਿਨਾਂ ਤੋਂ ਇਹ ਦਰ ਅਚਾਨਕ ਵਧ ਗਈ ਹੈ।

ਟਮਾਟਰ ਹੁਣ ਹੋਰ ਮਹਿੰਗੇ ਹੋਣਗੇ

ਸਬਜ਼ੀ ਵਿਕ੍ਰੇਤਾਵਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਟਮਾਟਰਾਂ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ। ਦਿੱਲੀ ਦੇ ਇੱਕ ਵਿਕਰੇਤਾ ਨੇ ਕਿਹਾ, “ਟਮਾਟਰ ਦੀ ਕੀਮਤ ਇਸ ਵੇਲੇ 80 ਰੁਪਏ ਪ੍ਰਤੀ ਕਿਲੋ ਚੱਲ ਰਹੀ ਹੈ। ਸਟਾਕ ਘੱਟ ਹੈ ਅਤੇ ਉਤਪਾਦਨ ਦੀ ਕਮੀ ਕਾਰਨ ਪਿਛਲੇ 4 ਦਿਨਾਂ ਤੋਂ ਟਮਾਟਰ ਮਹਿੰਗੇ ਹੋ ਗਏ ਹਨ।” ਵਪਾਰੀਆਂ ਮੁਤਾਬਕ ਜਦੋਂ ਨਵੀਂ ਫਸਲ ਆਵੇਗੀ ਤਾਂ ਭਾਅ ਹੇਠਾਂ ਆਉਣ ਦੀ ਉਮੀਦ ਹੈ। ਪਰ ਜੇਕਰ ਹਿਮਾਚਲ ਪ੍ਰਦੇਸ਼ ਅਤੇ ਹੋਰ ਰਾਜਾਂ ਵਿੱਚ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਫਸਲਾਂ ਪ੍ਰਭਾਵਿਤ ਹੋ ਸਕਦੀਆਂ ਹਨ ਅਤੇ ਕੀਮਤਾਂ ਉੱਚੀਆਂ ਰਹਿ ਸਕਦੀਆਂ ਹਨ।

ਇਸ ਵਜ੍ਹਾ ਕਾਰਨ ਵਧੀ ਟਮਾਟਰ ਦੀ ਕੀਮਤ

ਮੌਨਸੂਨ ਸ਼ੁਰੂ ਹੋਣ ਨਾਲ ਟਮਾਟਰਾਂ ਦੀ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਮੌਨਸੂਨ ਦੇ ਆਉਣ ਤੋਂ ਪਹਿਲਾਂ ਹੀ ਕਈ ਰਾਜਾਂ ਵਿੱਚ ਬੇਮੌਸਮੀ ਬਾਰਸ਼ ਨੇ ਟਮਾਟਰ ਦੀ ਫ਼ਸਲ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਇਸ ਕਾਰਨ ਹੁਣ ਟਮਾਟਰ ਰਸੋਈ ਵਿੱਚੋਂ ਗਾਇਬ ਹੋ ਗਿਆ ਹੈ।

ਬੇਮੌਸਮੀ ਬਾਰਸ਼ ਨੇ ਜਿੱਥੇ ਇਸ ਗਰਮੀ ਵਿੱਚ ਕਈ ਰਾਜਾਂ ਵਿੱਚ ਟਮਾਟਰ ਦੀ ਫਸਲ ਨੂੰ ਪ੍ਰਭਾਵਿਤ ਕੀਤਾ, ਉੱਥੇ ਹੀ ਹਾਲ ਹੀ ਵਿੱਚ ਆਏ ਚੱਕਰਵਾਤੀ ਤੂਫ਼ਾਨ ਬਿਪਰਜੋਏ ਨੇ ਵੀ ਟਮਾਟਰ ਦੀ ਫਸਲ ਨੂੰ ਨੁਕਸਾਨ ਪਹੁੰਚਾਇਆ ਕਿਉਂਕਿ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਟਮਾਟਰ ਦੀ ਪੈਦਾਵਾਰ ਬਹੁਤ ਜ਼ਿਆਦਾ ਹੁੰਦੀ ਹੈ।