ਸਾਲ 2023 ‘ਚ ਦੁਨੀਆ ‘ਚ ਅਰਬਪਤੀਆਂ ਦੀ ਗਿਣਤੀ 3,384 ਤੋਂ ਘੱਟ ਕੇ 3,112 ‘ਤੇ ਆ ਗਈ ਹੈ। ਜਦੋਂ ਕਿ ਭਾਰਤ ਵਿੱਚ ਇਹ ਗਿਣਤੀ ਵਧੀ ਹੈ। ਇਹ ਹੈਰਾਨਕੁਨ ਖੁਲਾਸਾ ਹੁਰੁਨ ਰਿਸਰਚ ਇੰਸਟੀਚਿਊਟ ਵੱਲੋਂ ਜਾਰੀ ਸਾਲ 2023 ਲਈ ਗਲੋਬਲ ਰਿਚ ਲਿਸਟ(Hurun Global Rich List ) ਵਿੱਚ ਹੋਇਆ ਹੈ। ਇਸ ਸੂਚੀ ਵਿੱਚ ਇਸ ਸਾਲ 16 ਨਵੇਂ ਭਾਰਤੀ ਅਰਬਪਤੀ ਸ਼ਾਮਲ ਹੋਏ ਹਨ। ਇਸ ਦੇ ਨਾਲ ਹੀ ਭਾਰਤੀ ਮੂਲ ਦੇ ਅਰਬਪਤੀਆਂ ਦੀ ਗਿਣਤੀ 217 ਹੋ ਗਈ ਹੈ।
ਅਮੀਰਾਂ ਦੀ ਸੂਚੀ ‘ਚ ਮੁਕੇਸ਼ ਅੰਬਾਨੀ (Mukesh Ambani) 9ਵੇਂ, ਸਾਇਰਸ ਐੱਸ ਪੂਨਾਵਾਲਾ (Cyrus Poonawalla) 46ਵੇਂ ਅਤੇ ਸ਼ਿਵ ਨਾਦਰ(Shiv Nadar & Family) 50ਵੇਂ ਨੰਬਰ ‘ਤੇ ਹਨ। ਜਦਕਿ ਗੌਤਮ ਅਡਾਨੀ (Gautam Adani) ਸੂਚੀ ‘ਚ ਦੂਜੇ ਨੰਬਰ ਤੋਂ ਖਿਸਕ ਕੇ 23ਵੇਂ ਨੰਬਰ ‘ਤੇ ਆ ਗਏ ਹਨ। ਅਡਾਨੀ ਨੂੰ ਪਿਛਲੇ ਸਾਲ ਦੇ ਮੁਕਾਬਲੇ ਹਰ ਹਫ਼ਤੇ 28 ਬਿਲੀਅਨ ਡਾਲਰ ਯਾਨੀ 3,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਨੈੱਟ ਵਰਥ ਵਿੱਚ 35% ਸਾਲ ਦਰ ਸਾਲ ਗਿਰਾਵਟ ਦੇ ਬਾਅਦ ਅਡਾਨੀ ਦੀ ਕੁੱਲ ਸੰਪਤੀ $53 ਬਿਲੀਅਨ ਹੈ।
ਸਭ ਤੋਂ ਅਮੀਰ ਏਸ਼ੀਆਈ ਦਾ ਖਿਤਾਬ ਬਰਕਰਾਰ
ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੇ ਚੇਅਰਮੈਨ ਮੁਕੇਸ਼ ਅੰਬਾਨੀ ਸੰਸਾਰ ਦੇ ਚੋਟੀ ਦੇ 10 ਅਰਬਪਤੀਆਂ ਦੀ ਸੂਚੀ ਵਿੱਚ ਇੱਕਲੇ ਭਾਰਤੀ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 82 ਬਿਲੀਅਨ ਡਾਲਰ ਹੈ। ਦੌਲਤ ਵਿੱਚ 20% ਦੀ ਗਿਰਾਵਟ ਦੇ ਬਾਵਜੂਦ, ਉਸਨੇ ਲਗਾਤਾਰ ਤੀਜੇ ਸਾਲ ਸਭ ਤੋਂ ਅਮੀਰ ਏਸ਼ੀਆਈ ਦਾ ਖਿਤਾਬ ਬਰਕਰਾਰ ਰੱਖਿਆ ਹੈ। 2022 ਦੇ ਮੁਕਾਬਲੇ ਅਰਬਪਤੀਆਂ ਦੀ ਸੰਖਿਆ ਵਿੱਚ 8% ਅਤੇ ਉਹਨਾਂ ਦੀ ਕੁੱਲ ਸੰਪਤੀ ਵਿੱਚ 10% ਦੀ ਕਮੀ ਆਈ ਹੈ।
Mukesh Ambani becomes the only Indian to feature in the 2023 M3M Hurun Global Rich List's top 10. Find out who the 10 richest Indians in the world are #Top10 #Richest #RichestIndians #MukeshAmbani #Adani #Ambani #Reliance pic.twitter.com/D8zLNGUoQY
— CNBC-TV18 (@CNBCTV18News) March 22, 2023
ਵਿਸ਼ਵ ਅਰਬਪਤੀਆਂ ‘ਚ ਭਾਰਤ ਦਾ ਯੋਗਦਾਨ ਵਧਿਆ
ਵਿਸ਼ਵ ਅਰਬਪਤੀਆਂ ਦੀ ਆਬਾਦੀ ਵਿੱਚ ਭਾਰਤ ਦਾ ਯੋਗਦਾਨ ਪਿਛਲੇ ਪੰਜ ਸਾਲਾਂ ਵਿੱਚ ਲਗਾਤਾਰ ਵਧਿਆ ਹੈ ਅਤੇ ਦੇਸ਼ ਮੌਜੂਦਾ ਸਮੇਂ ਵਿੱਚ ਕੁੱਲ ਵਿਸ਼ਵ ਅਰਬਪਤੀਆਂ ਦੀ ਆਬਾਦੀ ਵਿੱਚ 8 ਪ੍ਰਤੀਸ਼ਤ ਯੋਗਦਾਨ ਪਾ ਰਿਹਾ ਹੈ, ਜਦੋਂ ਕਿ ਪੰਜ ਸਾਲ ਪਹਿਲਾਂ ਇਹ 4.9 ਪ੍ਰਤੀਸ਼ਤ ਸੀ। ਪਿਛਲੇ 10 ਸਾਲਾਂ ਵਿੱਚ 5 ਬਿਲੀਅਨ ਅਮਰੀਕੀ ਡਾਲਰ ਦੀ ਜਾਇਦਾਦ ਵਾਲੇ ਅਰਬਪਤੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ।
ਇਸ ਤੋਂ ਇਲਾਵਾ ਹੁਰੂਨ ਗਲੋਬਲ ਰਿਚ ਲਿਸਟ 2023 ਦੇ ਅਨੁਸਾਰ, ਅਰਬਪਤੀਆਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ 8 ਪ੍ਰਤੀਸ਼ਤ ਦੀ ਕਮੀ ਆਈ ਹੈ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ ਵਿੱਚ ਵੀ 10 ਪ੍ਰਤੀਸ਼ਤ ਦੀ ਕਮੀ ਆਈ ਹੈ।
ਅਰਬਪਤੀਆਂ ਦਾ ਘਰ ਮੁੰਬਈ
ਹੁਰੁਨ ਦੀ ਰਿਪੋਰਟ ਮੁਤਾਬਿਕ ਭਾਰਤ ਦੇਸ਼ ਵਿੱਚ ਰਹਿੰਦੇ 187 ਅਰਬਪਤੀਆਂ ਦੇ ਨਾਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਬਪਤੀ ਉਤਪਾਦਕ ਦੇਸ਼ ਬਣਿਆ ਹੋਇਆ ਹੈ। ਦੇਸ਼ ਦੇ ਸਭ ਤੋਂ ਵੱਧ ਅਰਬਪਤੀ ਮੁੰਬਈ ਵਿੱਚ ਰਹਿੰਦੇ ਹਨ। ਮੁੰਬਈ 66 ਅਰਬਪਤੀਆਂ ਦਾ ਘਰ ਹੈ, ਇਸ ਤੋਂ ਬਾਅਦ ਨਵੀਂ ਦਿੱਲੀ 39 ਅਤੇ ਬੈਂਗਲੁਰੂ 21 ਦੇ ਨਾਲ ਹੈ। ਸਿਹਤ ਸੰਭਾਲ ਤੋਂ ਇਲਾਵਾ ਸਭ ਤੋਂ ਵੱਧ ਅਰਬਪਤੀ ਖਪਤਕਾਰ ਵਸਤਾਂ ਅਤੇ ਰਸਾਇਣ ਅਤੇ ਪ੍ਰਚੂਨ ਖੇਤਰ ਵਿੱਚ ਮੌਜੂਦ ਹਨ। ਦੂਜੇ ਪਾਸੇ, ਭਾਰਤ ਦੇ ਸੀਰਮ ਇੰਸਟੀਚਿਊਟ ਦੇ ਸਾਈਰਸ ਐਸ ਪੂਨਾਵਾਲਾ 27 ਬਿਲੀਅਨ ਅਮਰੀਕੀ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਸਿਹਤ ਸੰਭਾਲ ਅਰਬਪਤੀ ਹਨ, ਉਸ ਤੋਂ ਬਾਅਦ ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਦੇ ਦਿਲੀਪ ਸਾਂਘਵੀ ਅਤੇ ਪਰਿਵਾਰ (17 ਬਿਲੀਅਨ ਡਾਲਰ) ਹਨ। ਮੁੰਬਈ ਤੋਂ ਬਾਅਦ ਨਵੀਂ ਦਿੱਲੀ (39) ਅਤੇ ਬੈਂਗਲੁਰੂ (21) ਅਰਬਪਤੀ ਹਨ।
ਜ਼ਿਕਰਯੋਗ ਕਿ ਹੁਰੁਨ ਰਿਪੋਰਟਸ 1998 ਵਿੱਚ ਲੰਡਨ ਵਿੱਚ ਸਥਾਪਿਤ ਇੱਕ ਖੋਜ, ਲਗਜ਼ਰੀ ਪ੍ਰਕਾਸ਼ਨ ਅਤੇ ਸਮਾਗਮਾਂ ਦਾ ਸਮੂਹ ਹੈ। ਭਾਰਤ, ਚੀਨ, ਫਰਾਂਸ, ਯੂਕੇ, ਅਮਰੀਕਾ, ਆਸਟ੍ਰੇਲੀਆ, ਜਾਪਾਨ, ਕੈਨੇਡਾ ਅਤੇ ਲਕਸਮਬਰਗ ਵਿੱਚ ਇਸਦੀ ਮੌਜੂਦਗੀ ਹੈ।