Punjab

ਆਪ ਸਰਕਾਰ ਦੇ ਮੰਤਰੀਆਂ ਨੇ ਮਾਰੇ ਅਚਾਨਕ ਛਾਪੇ,ਲਾਈ ਲਾਪਰਵਾਹ ਅਫਸਰਾਂ ਦੀ ਕਲਾਸ

ਮੁਹਾਲੀ : ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਅਚਾਨਕ ਕੀਤੀ ਜਾ ਰਹੀ ਛਾਪੇਮਾਰੀ ਨੇ ਸਾਰਿਆਂ ਦਾ ਧਿਆਨ ਖਿੱਚਿਆ ਹੈ। ਪੰਜਾਬ ਸਰਕਾਰ ਦੇ ਖੇਡ ਮੰਤਰੀ ਨੇ ਮੁਹਾਲੀ ‘ਚ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੀ ਮੈਸ ‘ਚ ਚੈਕਿੰਗ ਕੀਤੀ ਹੈ । ਇਸ ਦੌਰਾਨ ਉਹਨਾਂ ਨੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੂੰ ਦਿੱਤੇ ਜਾ ਰੇਹ ਖਾਣੇ ਦੀ ਆਪ ਜਾਂਚ ਕੀਤੀ।

ਇਸ ਦੌਰਾਨ ਉਹਨਾਂ ਨੇ ਖੁੱਦ ਖਿਡਾਰੀਆਂ ਨਾਲ ਬੈਠ ਕੇ ਭੋਜਨ ਖਾਧਾ । ਖਾਣਾ ਬਣਾਉਣ ਵਾਲੀ ਜਗਾ ਦੀ ਵੀ ਕੈਬਨਿਟ ਮੰਤਰੀ ਨੇ ਜਾਂਚ ਕੀਤੀ ਤੇ ਕਿਹਾ ਕਿ ਖਿਡਾਰੀਆਂ ਦੀ ਸਿਹਤ ਤੇ ਡਾਈਟ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ । ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਪਰੋਸੇ ਜਾਂਦੇ ਖਾਣੇ ਦਾ ਮਿਆਰ ਬਹੁਤ ਮਾੜਾ ਹੈ ,ਜਿਸ ਦਾ ਖੇਡ ਮੰਤਰੀ ਮੀਤ ਹੇਅਰ ਨੇ ਗੰਭੀਰ ਨੋਟਿਸ ਲਿਆ ਤੇ ਠੇਕੇਦਾਰ ਨੂੰ ਫ਼ੋਨ ਕਰਕੇ ਮਾੜੀ ਕੁਆਲਟੀ ਦੇ ਖਾਣੇ ਲਈ ਲਾਈ ਫਿਟਕਾਰ ਵੀ ਲਾਈ ਤੇ ਉਸ ਨੂੰ ਖਾਣੇ ਦਾ ਮਿਆਰ ਸੁਧਾਰਨ ਲਈ ਕਿਹਾ ਤੇ ਨਾਲ ਹੀ ਇਹ ਚਿਤਾਵਨੀ ਵੀ ਦਿੱਤੀ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਖੇਡ ਡਾਇਰੈਕਟਰ ਅਮਿਤ ਤਲਵਾੜ ਵੀ ਮੌਜੂਦ ਸਨ।

ਮੀਤ ਹੇਅਰ ਤੋਂ ਬਾਅਦ ਬਟਾਲਾ ‘ਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵੀ ਅਚਾਨਕ ਕਾਰਵਾਈ ਕਰਦੇ ਹੋਏ ਪਨਗਰੇਨ ਦੇ ਗੁਦਾਮ ‘ਚ ਛਾਪਾ ਮਾਰਿਆ । ਜਿਸ ਦੌਰਾਨ ਕੀਤੀ ਗਈ ਜਾਂਚ ਵਿੱਚ ਕਈ ਖਾਮੀਆਂ ਪਾਈਆਂ ਗਈਆਂ। ਗੋਦਾਮ ਵਿੱਚ ਬੋਰੀਆਂ ਵਿੱਚ ਭਰ ਕੇ ਰੱਖੀ ਕਣਕ ਸੜ ਰਹੀ ਸੀ। ਜਿਸ ਤੋਂ ਨਾਰਾਜ ਨਜ਼ਰ ਆਏ ਕੈਬਨਿਟ ਮੰਤਰੀ ਨੇ ਲਾਪਰਵਾਹ ਮੁਲਾਜ਼ਮਾਂ ‘ਤੇ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਤੇ 8 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਬਣਾ ਕੇ ਦੇਣ ਨੂੰ ਕਿਹਾ ਹੈ । ਇਸ ਤੋਂ ਇਲਾਵਾ ਹੋਰ ਵੀ ਕਈ ਗੋਦਾਮਾਂ ਵਿੱਚ ਛਾਪੇ ਮਾਰੇ ਗਏ।