Punjab

ਲੋਕਾਂ ਦੀ ‘ਜ਼ਿੰਦਗੀ ਯਾਦਗਾਰੀ’ ਬਣਾਉਣ ਵਾਲੇ ਪੰਜਾਬ ਦੇ 2 ਨੌਜਵਾਨ ਨਹੀਂ ਰਹੇ ! ਇਸ ਗਲਤੀ ਨੇ ਫਿਕੇ ਕੀਤੇ ਜਸ਼ਨ ਦੇ ਰੰਗ !

phagwara car accident 2 camera man died

ਬਿਊਰੋ ਰਿਪੋਰਟ : ਲੋਕਾਂ ਦੀ ਜ਼ਿੰਦਗੀਆਂ ਵਿੱਚ ਆਪਣੇ ਕੈਮਰੇ ਨਾਲ ਰੰਗ ਭਰਨ ਵਾਲੇ 2 ਨੌਜਵਾਨਾਂ ਦਾ ਬਹੁਤ ਹੀ ਭਿਆ ਨਕ ਅੰਤ ਹੋਇਆ ਹੈ ਅਤੇ 2 ਜ਼ਿੰਦਗੀ ਦੀ ਜੰਗ ਲੜ ਰਹੇ ਹਨ। ਵਿਆਹ ਦੀਆਂ ਫੋਟੋਆਂ ਕਿਸੇ ਦੀ ਜ਼ਿੰਦਗੀ ਦੀਆਂ ਸਭ ਤੋਂ ਅਨਮੋਲ ਅਤੇ ਮਿੱਠੀਆਂ ਯਾਦਾਂ ਹੁੰਦੀਆਂ ਹਨ ਜੋ ਲੋਕ ਅਖੀਰਲੇ ਸਾਹਾ ਤੱਕ ਸੰਭਾਲ ਕੇ ਰੱਖ ਦੇ ਹਨ। ਪਰ ਅਜਿਹੀਆਂ ਯਾਦਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਕੇ 4 ਫੋਟੋ ਗ੍ਰਾਫਰ ਵਿਆਹ ਤੋਂ ਕਾਰ ਵਿੱਚ ਘਰ ਪਰਤ ਰਹੇ ਸਨ ਕੀ ਕਾਰ ਹਾਦਸੇ ਦੀ ਵਜ੍ਹਾ ਕਰਕੇ 2 ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 2 ਦਾ ਹਸਤਪਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੇ ਪਿੱਛੇ ਵੱਡੀ ਵਜ੍ਹਾ ਰਫ਼ਤਾਰ ਦੇ ਕਹਿਰ ਨੂੰ ਦੱਸਿਆ ਜਾ ਰਿਹਾ ਹੈ ।

ਇਸ ਤਰ੍ਹਾਂ ਹੋਇਆ ਹਾਦਸਾ

ਕਾਰ ਹਾਦਸਾ ਫਗਵਾੜਾ ਤੋਂ ਹੁਸ਼ਿਆਰਪੁਰ ਜਾਂਦੇ ਵਕਤ ਹੋਇਆ । ਵਿਆਹ ਦੇ ਪ੍ਰੋਗਰਾਮ ਤੋਂ ਬਾਅਦ ਸਵੇਰ ਵੇਲੇ ਚਾਰੋ ਫੋਟੋ ਗ੍ਰਾਫਰ ਆਪਣੀ ਗੱਡੀ ‘ਤੇ ਆ ਰਹੇ ਸਨ । ਜਿਵੇਂ ਹੀ ਉਹ ਫਗਵਾੜਾ ਪਹੁੰਚੇ ਪੈਟਰੋਲ ਪੰਪ ਦੇ ਕੋਲ ਕਾਰ ਬੇਕਾਬੂ ਹੋ ਗਈ ਅਤੇ ਸਿੱਧਾ ਦਰੱਖਤ ਨਾਲ ਟਕਰਾਈ,ਮੌਕੇ ‘ਤੇ ਹੀ 2 ਲੋਕਾਂ ਦੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕੀ ਗੱਡੀ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ । ਸਵੇਰ ਦਾ ਸਮਾਂ ਦੀ ਹੋ ਸਕਦਾ ਹੈ ਕੀ ਡਰਾਈਵਰ ਦੀ ਅੱਖ ਲੱਗ ਗਈ ਹੋਵੇ ਅਤੇ ਕਾਰ ਸਿੱਧਾ ਦਰੱਖਤ ਨਾਲ ਜਾਕੇ ਵੱਜੀ । ਕਾਰ ਦੇ ਅਗਲੇ ਹਿੱਸੇ ਦੀ ਹਾਲਤ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੀ ਰਫ਼ਤਾਰ ਕਿੰਨੀ ਤੇਜ਼ ਸੀ ਅਤੇ ਕਿਸ ਤਰ੍ਹਾਂ ਨਾਲ ਫਰੰਟ ਸੀਟ ‘ਤੇ ਬੈਠੇ 2 ਲੋਕਾਂ ਦੀ ਜਾਨ ਗਈ ਹੋ ਸਕਦੀ ਹੈ । ਹਾਦਸੇ ਦੇ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਹੋ ਗਈ ਹੈ ।

ਭਿਆਨਕ ਹਾਦਸੇ ਵਿੱਚ ਜਿੰਨਾਂ 2 ਨੌਜਵਾਨ ਫੋਟੋ ਗ੍ਰਾਫਰਾਂ ਦੀ ਮੌਤ ਹੋਈ ਹੈ ਉਸ ਵਿੱਚ ਇੱਕ ਦਾ ਨਾਂ ਧਰਮਿੰਦਰ ਹੈ ਉਹ ਪੱਟੀ ਰਾਮਦਾਸਿਆਂ ਬਠਿੰਡਾ ਦਾ ਰਹਿਣ ਵਾਲਾ ਹੈ ਜਦਕਿ ਇੱਕ ਦੀ ਪਛਾਣ ਨਹੀਂ ਹੋ ਸਕੀ ਹੈ । 2 ਜ਼ਖਮੀਆਂ ਦਾ ਨਾਂ ਗਗਨ ਅਤੇ ਗੁਰਸੇਵਰ ਹੈ ।

ਕਾਫੀ ਮੁਸ਼ਕਤ ਤੋਂ ਬਾਅਦ ਗੱਡੀ ਤੋਂ ਬਾਹਰ ਕੱਢਿਆ ਗਿਆ

ਚਾਰੋ ਨੌਜਵਾਨ ਬਠਿੰਡਾ ਅਤੇ ਬਰਨਾਲਾ ਦੇ ਰਹਿਣ ਵਾਲੇ ਸਨ । ਤੇਜ਼ ਰਫ਼ਤਾਰ ਕਾਰ ਨੇ ਦਰੱਖਤ ਨਾਲ ਟਕਰਾਈ ਅਤੇ ਪਿਚਕ ਗਈ । ਕਾਰ ਵਿੱਚ ਸਵਾਰ 2 ਨੌਜਵਾਨ ਉਸ ਵਿੱਚ ਹੀ ਫਸ ਗਏ । ਜਿੰਨਾਂ ਨੂੰ ਸਥਾਨਕ ਲੋਕਾਂ ਨੇ ਆਉਣ ਵਾਲੀਆਂ ਗੱਡੀਆਂ ਦੀ ਮਦਦ ਨਾਲ ਬਾਹਰ ਕੱਢਿਆ । ਲੋਕਾਂ ਨੇ ਲੋਹੇ ਦੀ ਰਾਡ ਦੀ ਮਦਦ ਨਾਲ ਕਾਰ ਨੂੰ ਸਿੱਧਾ ਕੀਤਾ ਅਤੇ ਫਿਰ ਚਾਰਾਂ ਨੂੰ ਬਾਹਰ ਕੱਢਿਆ 2 ਦੀ ਮੌਤ ਹੋ ਚੁੱਕੀ ਸੀ ਜਦਕਿ 2 ਦੇ ਸਾਹ ਚੱਲ ਰਹੇ ਸਨ । ਜਿੰਨਾਂ ਨੂੰ ਫੌਰਨ ਸਿਵਲ ਹਸਪਤਾਲ ਫਗਵਾੜਾ ਵਿੱਚ ਦਾਖਲ ਕਰਵਾਇਆ ਗਿਆ ।