India

ਕਿਸਾਨ ਮੋਰਚੇ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਕਤਲ ਕੇਸ ਦਰਜ ਕਰਨ ਦੀ ਕੀਤੀ ਮੰਗ

ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਇੱਕ ਪੱਤਰ ਲਿਖ ਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਅਹੁਦੇ ਤੋਂ ਬਰਖਾਸ਼ਤ ਕਰਨ ਦੀ ਮੰਗ ਕੀਤੀ ਹੈ । ਰਾਸ਼ਟਰਪਤੀ ਨੂੰ ਬਿਨੈ ਪੱਤਰ ਵਿੱਚ ਮੰਤਰੀ ਦੇ ਬੇਟੇ ਅਸ਼ੀਸ਼ ਸਮੇਤ ਦੂਜੇ ਦੋਸ਼ੀਆਂ ਖਿਲ਼ਫ ਤੁਰੰਤ ਗ੍ਰਿਫ਼ਤਾਰ ਕਰਨ ਦਾ ਮੰਗ ਵੀ ਉਠਾਈ ਹੈ । ਮੋਰਚੇ ਨੇ ਕਿਹਾ ਹੈ ਕਿ ਘਟਨਾ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਗਠਿਤ ਐੱਸਆਈਟੀ ਤੋਂ ਕਰਵਾਈ ਜਾਵੇ । ਪੱਤਰ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖ਼ੱਟਰ ਜਿਨ੍ਹਾਂ ਨੇ ਹਿੰਸਾ ਭੜਕਾਉਣ ਲਈ ਬਿਆਨ ਦਿੱਤਾ ਹੈ , ਨੂੰ ਬਰਖਾਸਤ ਕਰਨ ਲਈ ਕਿਹਾ ਗਿਆ ਹੈ । ਮੋਰਚੇ ਨੇ ਸਪੱਸ਼ਟ ਕੀਤਾ ਹੈ ਕਿ ਲ਼ਖਮੀਰਪੁਰ ਵਿੱਚ ਕਿਸਾਨਾਂ ਨੂੰ ਵਾਹਨਾਂ ਹੇਠ ਦਰੜ ਕੇ ਮਾਰ ਦੇਣ ਵਿਰੁੱਧ ਪੂਰਾ ਦੇਸ਼ ਗੁੱਸੇ ਵਿੱਚ ਹੈ ।

Comments are closed.