ਲਖੀਮਪੁਰ ਖੀਰੀ ਘਟਨਾ ਦੇ ਸਬੰਧ ਵਿੱਚ ਉੱਤਰ ਪ੍ਰਦੇਸ਼ ਪੁਲਿਸ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਅਤੇ ਉਸਦੇ ਹੋਰਾਂ ਸਾਥੀਆਂ ਵਿਰੁੱਧ ਪੁਲਿਸ ਕੇਸ ਦਰਜ ਕਰ ਲਿਆ ਗਿਆ ਹੈ । ਸੂਤਰਾਂ ਮੁਤਾਬਿਕ ਕਿਸਾਨਾਂ ਖਿਲਾਫ਼ ਵੀ ਐੱਫ.ਆਈ.ਆਰ ਦਰਜ ਕੀਤੀ ਗਈ ਹੈ । ਸਮਝਿਆਂ ਜਾ ਰਿਹਾ ਹੈ ਕਿ ਕਿਸਾਨਾਂ ਖਿਲਾਫ ਐੱਫ.ਆਈ.ਆਰ ਕੇਸ ਨੂੰ ਕਮਜੋਰ ਕਰਨ ਦਾ ਬਹਾਨਾ ਲੱਭਿਆ ਗਿਆ ਹੈ । ਕਿਸਾਨ ਅਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਤੇ ਅੜੇ ਹੋਏ ਹਨ । ਕਿਸਾਨਾਂ ਦਾ ਦਾਅਵਾ ਹੈ ਕਿ ਕਿਸਾਨਾਂ ਉੱਤੇ ਗੱਡੀ ਅਸ਼ੀਸ਼ ਮਿਸ਼ਰਾ ਨੇ ਚੜ੍ਹਾਈ ਸੀ । ਦੂਜੇ ਬੰਨੇ ਅਜੈ ਮਿਸ਼ਰਾ ਨੇ ਦਾਅਵਾ ਕੀਤੀ ਹੈ ਕਿ ਉਨ੍ਹਾਂ ਦਾ ਬੇਟਾ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਤਾਂ ਸੀ ਪਰ ਘਟਨਾ ਵਾਲੀ ਥਾਂ ‘ਤੇ ਨਹੀ ਸੀ।

Related Post
India, Khaas Lekh, Khalas Tv Special, Video
E-20 ਬਾਰੇ ਨਵੇਂ ਖੁਲਾਸੇ ਨੇ ਸਰਕਾਰ ਦੀ ਨੀਂਦ ਉਡਾਈ,
August 18, 2026
