Takhat Sri Harimandir Ji Patna Sahib

ਪਟਨਾ : ਤਖ਼ਤ ਸ੍ਰੀ ਪਟਨਾ ਸਾਹਿਬ( Takhat Sri Harimandir Ji Patna Sahib) ਦੇ ਜਥੇਦਾਰ ਰਣਜੀਤ ਸਿੰਘ ਗੌਹਰ(Giani Ranjit Singh Gohar )ਨੂੰ ਪਟਨਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਡਾ ਗੁਰਵਿੰਦਰ ਸਿੰਘ ਸਮਰਾ ਵਲੋਂ ਤਖ਼ਤ ਸ਼੍ਰੀ ਪਟਨਾ ਸਾਹਿਬ ਵਿਖੇ ਦਿੱਤੀ ਜਾਣ ਵਾਲੀ ਭੇਟਾ ਦੇ ਮਾਮਲੇ ਵਿੱਚ ਨਸ਼ਰ ਹੋਈਆਂ ਖਬਰਾਂ ਕਾਰਨ ਰਣਜੀਤ ਸਿੰਘ ਗੌਹਰ ਦਾ ਨਾਮ ਜੁੜਨ ਕਾਰਨ ਪ੍ਰਬੰਧਕ ਕਮੇਟੀ ਵਲੋਂ ਇਹ ਫੈਸਲਾ ਲਿਆ ਗਿਆ ਹੈ। ਪ੍ਰਬੰਧਕ ਕਮੇਟੀ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਪ੍ਰਧਾਨ ਵੱਲੋਂ ਇੱਕ ਪੱਤਰ ਜਾਰੀ ਕਰਕੇ ਇਹ ਕਿਹਾ ਗਿਆ ਹੈ ਕਿ ਜਥੇਦਾਰ ਰਣਜੀਤ ਸਿੰਘ ਗੌਹਰ ਜਾਂਚ ਪੂਰੀ ਹੋਣ ਤੱਕ ਆਪਣੇ ਅਹੁਦੇ ‘ਤੇ ਨਹੀਂ ਰਹਿਣਗੇ।

ਜਥੇਦਾਰ ਗਿਆਨੀ ਰਣਜੀਤ ਸਿੰਘ ਨੂੰ ਲਿਖੇ ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਡਾ ਗੁਰਵਿੰਦਰ ਸਿੰਘ ਵੱਲੋਂ ਤਖ਼ਤ ਸ਼੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਦਿੱਤੀ ਜਾਣ ਵਾਲੀ ਭੇਟਾ ਤੋਂ ਸਬੰਧਿਤ ਕਾਫੀ ਖ਼ਬਰਾਂ ਸ਼ੋਸ਼ਲ ਮੀਡੀਆ, ਪ੍ਰਿੰਟ ਮੀਡੀਆ ਅਤੇ ਪ੍ਰੈਸ ਕਾਨਫਰੰਸ ਰਾਹੀਂ ਆ ਰਹੀਆਂ ਸਨ। ਜਿਸ ਵਿੱਚ ਭਾਈ ਰਣਜੀਤ ਸਿੰਘ ਦਾ ਨਾਮ ਵੀ ਜੁੜ ਰਿਹਾ ਹੈ। ਇਸ ਮਾਮਲੇ ਨੂੰ ਮੁੱਖ ਰੱਖਦਿਆਂ ਤਖ਼ਤ ਪਟਨਾ ਸਾਹਿਬ ਜੀ ਦੀ ਮਰਿਆਦਾ ਅਤੇ ਸੰਗਤਾਂ ਦੀ ਧਾਰਮਿਕ ਭਾਵਨਾਵਾਂ ਨੂੰ ਕਾਫੀ ਠੇਸ ਪੁੱਜੀ ਹੈ ਅਤੇ ਇਸ ਸੰਬੰਧ ਵਿੱਚ ਜਾਂਚ ਕਰਕੇ ਰਿਪੋਰਟ ਦੇਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੱਲੋਂ ਤਖ਼ਤ ਸ਼੍ਰੀ ਹਰਿਮੰਦਰ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨਾਂ ਵੱਲੋਂ ਰਣਜੀਤ ਸਿੰਘ ਨੂੰ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਵਾਸਤੇ ਪਟਨਾ ਸਾਹਿਬ ਦੇ ਦਰਬਾਰ ਵਿਖੇ ਪੇਸ਼ ਹੇਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।

ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਡਾ ਗੁਰਵਿੰਦਰ ਸਿੰਘ ਵੱਲੋਂ ਲਗਾਏ ਗਏ ਇਲ ਜ਼ਾਮਾਂ ਨੂੰ ਮੁੱਖ ਰੱਖਦਿਆਂ ਹੋਏ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਤਖ਼ਤ ਸ਼੍ਰੀ ਹਰਿਮੰਦਰ ਪਟਨਾ ਸਾਹਿਬ ਜੀ ਦੀਆਂ ਸਾਰੀਆ ਸੇਵਾਵਾਂ, ਪੱਦਵੀਆਂ ਤੋਂ ਹਟਾਇਆ ਜਾਂਦਾ ਹੈ।

ਇਹ ਵੀ ਕਿਹਾ ਗਿਆ ਹੈ ਕਿ ਡਾ ਗੁਰਵਿੰਦਰ ਸਿੰਘ ਸਮਰਾ ਵਲੋਂ ਤਖ਼ਤ ਸ਼੍ਰੀ ਪਟਨਾ ਸਾਹਿਬ ਵਿਖੇ ਦਿੱਤੀ ਜਾਣ ਵਾਲੀ ਭੇਟਾ ਦੇ ਮਾਮਲੇ ਵਿੱਚ ਨ ਸ਼ਰ ਹੋਈਆਂ ਖਬਰਾਂ ਕਾਰਨ ਰਣਜੀਤ ਸਿੰਘ ਗੌਹਰ ਦਾ ਨਾਮ ਜੁੜਨ ਕਾਰਨ ਪ੍ਰਬੰਧਕ ਕਮੇਟੀ ਤਖ਼ਤ ਸ੍ਰੀ ਪਟਨਾ ਸਾਹਿਬ ਵਲੋਂ ਇਹ ਫੈਸਲਾ ਲਿਆ ਗਿਆ ਹੈ। ਇਸ ਮਾਮਲੇ ਵਿੱਚ ਨਿਰ ਦੋਸ਼ ਸਾਬਿਤ ਹੋਣ ਤੱਕ ਇਸ ਅਹੁੱਦੇ ‘ਤੇ ਨਹੀਂ ਰਹਿਣਗੇ।