Punjab

ਕੇਜਰੀਵਾਲ ਤੇ ਭਗਵੰਤ ਮਾਨ ਦੀ ਜੋੜੀ ਇੱਕ ਤੇ ਇੱਕ ਗਿਆਰਾਂ ਸਾਬਤ ਹੋਵੇਗੀ:ਰਾਘਵ ਚੱਢਾ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਇੱਕ ਪ੍ਰੈਸ ਕਾਨਫ੍ਰੰਸ ਵਿੱਚ ਇਹ ਐਲਾਨ ਕੀਤਾ ਹੈ ਕਿ ਆਪ ਦੇ ਪੰਜਾਬ ਤੋਂ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਧੂਰੀ ਤੋਂ ਚੋਣ ਲੜਨਗੇ। ਇਸ ਬਾਰੇ ਬੋਲਦਿਆਂ ਰਾਘਵ ਚੱਢਾ ਨੇ ਕਿਹਾ ਕਿ ਇਹ ਭਗਵੰਤ ਮਾਨ ਦਾ ਆਪਣਾ ਇਲਾਕਾ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਲੋਕ ਉਹਨਾਂ ਨੂੰ ਭਾਰੀ ਫ਼ਰਕ ਨਾਲ ਜਿਤਾਉਣਗੇ।ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ  ਸੋ ਇਹ ਪੱਕੀ ਗੱਲ ਹੈ ਕਿ ਆਮ ਆਦਮੀ ਪਾਰਟੀ ਹੀ ਪੰਜਾਬ ਵਿੱਚ ਸਰਕਾਰ ਬਣਾਉਗੀ। ਪੰਜਾਬ  ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਜੋੜੀ ਇਕ ਤੇ ਇਕ ਗਿਆਰਾਂ ਸਾਬਤ ਹੋਵੇਗੀ।

ਇਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ ਹੀ  ਸੀਐਮ ਚਿਹਰੇ ਨਾਲ ਚੋਣ ਲੜਨ ਜਾ ਰਹੀ ਹੈ,ਬਲਕਿ ਬਾਕਿ ਹੋਰ ਸਾਰੀਆਂ ਪਾਰਟੀਆਂ ‘ਚੋਂ ਕਿਸੇ ਨੇ ਵੀ ਹਾਲੇ ਤੱਕ ਇਹ ਐਲਾਨ ਹੀ ਨਹੀਂ ਕੀਤਾ ਗਿਆ ਹੈ।

ਪੰਜਾਬ ਵਿੱਚ ਆਪ ਦੀਆਂ ਵਿਰੋਧੀ ਪਾਰਟੀਆਂ ਆਪਸ ਵਿੱਚ ਮਿਲ ਕੇ ਪਾਰਟੀ ਖਿਲਾਫ਼ ਸਾਜਿ ਸ਼ਾਂ ਕਰ ਰਹੀਆਂ ਨੇ।ਈ ਡੀ ਵੱਲੋਂ ਕੇਜਰੀਵਾਲ ਤੇ ਚੰਨੀ ਦੋਵਾਂ ਖਿਲਾਫ਼ ਕੀਤੀਆਂ ਗਈਆਂ ਰੇ ਡਾਂ ਰਾਜ਼ਨੀਤੀ ਤੋਂ ਪ੍ਰੇਰਿਤ ਸੀ ਪਰ ਫ਼ਰਕ ਸਿਰਫ ਇਨਾਂ ਹੈ ਕਿ ਕੇਜਰੀਵਾਲ ਦੇ ਘਰੋਂ ਸਿਰਫ਼ 10 ਮੱਫਲਰ ਮਿਲੇ ਸੀ ਪਰ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ 10 ਕਰੋੜ ਦੀ ਨਕ ਦੀ ਤੇ ਹੋਰ ਬਹੁਤ ਕੁੱਝ ਮਿਲਿਆ ਹੈ।ਫ

ਇਸ ਸੰਬੰਧੀ ਇਕ ਸਵਾਲ ਪੁਛਿਆ ਗਿਆ ਕਿ ਕਾਂਗਰਸ ਕੇਜਰੀਵਾਲ ਦੇ ਘਰੋਂ ਨਕਦੀ ਦੀ ਬਰਾਮਦਗੀ ਦੇ ਸਬੂਤ ਵੱਜੋਂ ਫੌਟੋਆਂ ਨਸ਼ਰ ਕੀਤੀਆਂ ਗਈਆਂ ਹਨ ਤੇ ਆਪ ਦੇ ਵਿਧਾਇਕ ਕੋਲੋਂ ਕਰੋੜਾਂ ਮਿਲਣ ਦੀ ਗੱਲ ਸਾਹਮਣੇ ਆਈ ਹੈ ਤਾਂ

ਰਾਘਵ ਚੱਢਾ ਨੇ ਇਸ ਸਭ ਨੂੰ ਜਾਅਲੀ ਦਸਿਆ।

ਆਪ ਦੀ ਪ੍ਰੈਸ ਕਾਨਫ੍ਰੰਸ ਦੌਰਾਨ ਪ੍ਰੋ.ਭੁਲੱਰ ਦੀ ਰਿਹਾਈ ਸੰਬੰਧੀ ਮਾਮਲੇ ਵਿੱਚ ਆਪ ਦੇ ਖਿਲਾਫ਼ ਨਾਅਰੇਬਾਜੀ ਵੀ ਹੋਈ,ਜਿਸ ਸੰਬੰਧੀ ਸਵਾਲ ਪੁਛੇ ਜਾਣ ਤੇ ਰਾਘਵ ਚੱਢਾ ਫਿਰ ਕਦੇ ਗੱਲ ਕਰਨ ਦੀ ਗੱਲ ਕਹਿ ਕੇ ਟਾਲ ਗਏ।