ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿਚ ਕੱਲ੍ਹ ਸ਼ਾਮੀਂ ਸਾਢੇ ਛੇ ਵਜੇ ਦੇ ਕਰੀਬ ਮੱਛੂ ਨਦੀ ਉਤੇ ਬਣਿਆ ਤਾਰਾਂ ਵਾਲਾ ਪੁਲ ਟੁੱਟਣ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਹੁਣ ਤੱਕ 132 ਲੋਕਾਂ ਦੀ ਮੌਤ ਹੋ ਗਈ ਹੈ ਜਿੰਨਾ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧਣ ਦੇ ਅਸਾਰ ਹਨ, ਕਿਉਂਕਿ ਜ਼ਖ਼ਮੀਆਂ ’ਚੋਂ ਕਈਆਂ ਦੀ ਹਾਲਤ ਗੰਭੀਰ ਤੇ ਕਈ ਅਜੇ ਵੀ ਲਾਪਤਾ ਹਨ।
ਇਹ ਜਾਣਕਾਰੀGujarat Home Minister Harsh Sanghviਨੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਸਬੰਧੀ ਇਕ ਫੌਜਦਾਰੀ ਕੇਸ ਦਰਜ ਕੀਤਾ ਗਿਆ ਹੈ। ਆਈ ਜੀ ਪੀ ਰੇਂਜ ਦੀ ਅਗਵਾਈ ਹੇਠ ਜਾਂਚ ਸ਼ੁਰੂ ਹੋ ਗਈ ਹੈ। ਜਲ ਸੈਨਾ, ਐਨ ਡੀ ਆਰ ਐਫ, ਹਵਾਈ ਫੌਜ ਤੇ ਥਲ ਸੈਨਾ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ ਸਨ ਤੇ ਸਾਰੀ ਰਾਤ 200 ਬੰਦਿਆਂ ਨੇ ਤਲਾਸ਼ੀ ਤੇ ਬਚਾਅ ਮੁਹਿੰਮ ਚਲਾਈ ਤੇ ਮੱਕੂ ਨਦੀ ਵਿਚ ਸੰਭਾਵਤ ਜਿਉਂਦੇ ਬੰਦਿਆਂ ਦੀ ਭਾਲ ਕੀਤੀ।
Gujarat | Search and rescue operations underway in Morbi where 132 people died after a cable bridge collapsed yesterday. #MorbiBridgeCollapse pic.twitter.com/uTIZiIu8Ps
— ANI (@ANI) October 31, 2022
ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਰਾਜ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨਾਲ ਮੋਰਬੀ ਵਿੱਚ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ। ਜ਼ਖਮੀਆਂ ਦਾ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ ਅਤੇ ਕਈਆਂ ਨੂੰ ਇਲਾਜ ਤੋਂ ਬਾਅਦ ਉਨ੍ਹਾਂ ਦੇ ਘਰਾਂ ਨੂੰ ਵੀ ਭੇਜ ਦਿੱਤਾ ਗਿਆ ਹੈ।
Gujarat bridge collapse: Death toll rises to 132
Read @ANI Story | https://t.co/AnNXAZlPBc#Gujarat #BridgeCollapse #Morbi #MorbiBridge #MorbiBridgeCollapse pic.twitter.com/1P6YOkpgvH
— ANI Digital (@ani_digital) October 31, 2022
ਗ੍ਰਹਿ ਮੰਤਰੀ ਕਿਹਾ ਕਿ ਪੁਲ ਦੀ ਪ੍ਰਬੰਧਕੀ ਟੀਮ ਖ਼ਿਲਾਫ਼ ਆਈਪੀਸੀ ਦੀ ਧਾਰਾ 304, 308 ਅਤੇ 114 ਤਹਿਤ ਕੇਸ ਦਰਜ ਕੀਤਾ ਗਿਆ ਹੈ। ਗੁਜਰਾਤ ਸਰਕਾਰ ਨੇ ਮੋਰਬੀ ਕੇਬਲ ਸਸਪੈਂਸ਼ਨ ਬ੍ਰਿਜ ਹਾਦਸੇ ਦੀ ਜਾਂਚ ਲਈ 5 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਸੂਬੇ ਦੇ ਪੁਲਿਸ ਡਾਇਰੈਕਟਰ ਜਨਰਲ ਆਸ਼ੀਸ਼ ਭਾਟੀਆ ਨੇ ਦੱਸਿਆ ਕਿ 60 ਦੇ ਕਰੀਬ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।
#MorbiBridgeCollapse | Indian Army teams deployed in Morbi, Gujarat carried out search and rescue operations for survivors of the mishap. All three defence services have deployed their teams for search operations: Defence officials pic.twitter.com/tfEjCW3MhE
— ANI (@ANI) October 31, 2022
ਪੁੱਲ ਪਿਛਲੇ 6 ਮਹੀਨਿਆਂ ਤੋਂ ਬੰਦ ਸੀ ਅਤੇ ਮਰਮਤ ਤੋਂ ਬਾਅਦ ਇਸ ਨੂੰ ਦਿਵਾਲੀ ਤੋਂ ਇੱਕ ਦਿਨ ਬਾਅਦ ਹੀ ਖੋਲਿਆ ਗਿਆ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮਦਦ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨਾਲ ਵੀ ਗੱਲਬਾਤ ਕੀਤੀ ਅਤੇ ਰਾਹਤ ਕੰਮਾਂ ਦਾ ਜਾਇਜ਼ਾ ਲਿਆ ਹੈ।
ਕੇਬਲ ਪੁੱਲ ਟੁੱਟਿਆ, 400 ਲੋਕ ਨਦੀ ਵਿੱਚ ਡਿੱਗੇ, ਇੱਕ ਦਿਨ ਪਹਿਲਾਂ ਦੀ ਖੁੱਲਿਆ ਸੀ
ਮੁੱਖ ਮੰਤਰੀ ਨੇ ਦੱਸਿਆ ਹੈ ਬਚਾਅ ਦਾ ਕੰਮ ਚੱਲ ਰਿਹਾ ਹੈ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ ।ਦੱਸਿਆ ਜਾ ਰਿਹਾ ਹੈ ਕਿ ਪੁੱਲ ਦੀ ਸਮਰਥਾਂ 100 ਲੋਕਾਂ ਦੀ ਸੀ ਪਰ ਐਤਵਾਰ ਹੋਣ ਦੀ ਵਜ੍ਹਾ ਕਰਕੇ 400 ਤੋਂ ਵੱਧ ਲੋਕ ਪੁੱਲ ‘ਤੇ ਪਹੁੰਚ ਗਏ ਸਨ। ਅਜਿਹੇ ਵਿੱਚ ਜੇਕਰ ਕਿਸੇ ਇੱਕ ਸ਼ਖ਼ਸ ਦਾ ਭਾਰ 60 ਕਿਲੋ ਮੰਨਿਆ ਜਾਵੇ ਤਾਂ ਪੁੱਲ ‘ਤੇ 30 ਟਨ ਤੋਂ ਵੱਧ ਦਾ ਲੋਡ ਸੀ । ਜ਼ਿਲ੍ਹਾਂ ਪ੍ਰਸ਼ਾਸਨ ਨੇ ਹੈਲਪਲਾਈਨ ਨੰਬਰ (02822243300) ਜਾਰੀ ਕੀਤਾ ਹੈ।
ਬ੍ਰਿਜ ਦੇ ਰਿਪੇਅਰ ਦੀ ਜ਼ਿੰਮੇਵਾਰੀ ਓਵੇਰਾ ਗਰੁੱਪ ਦੇ ਕੋਲ ਸੀ । ਇਸ ਗਰੁੱਪ ਨੇ ਹੀ ਮਾਰਚ 2022 ਤੋਂ ਮਾਰਚ 2037 ਤੱਕ ਯਾਨੀ 15 ਸਾਲ ਦੇ ਲਈ ਮੋਰਬੀ ਨਗਰ ਨਿਗਮ ਨਾਲ ਸਮਝੌਤਾ ਕੀਤਾ ਸੀ। ਗਰੁੱਪ ਦੇ ਕੋਲ ਦੀ ਪੁੱਲ ਦੀ ਸੁਰੱਖਿਆ ਸਫਾਈ,ਟੋਲ ਵਸੂਲਣ ਦੀ ਜ਼ਿੰਮੇਵਾਰੀ ਸੀ । ਕਿਹਾ ਜਾਂਦਾ ਹੈ ਕਿ ਮੋਰਬੀ ਦੇ ਰਾਜਾ ਇਸੇ ਪੁੱਲ ਤੋਂ ਹੀ ਰਾਜ ਦਰਬਾਰ ਜਾਂਦੇ ਸਨ ।