India

ਬਦਲ ਗਿਆ Mugal Garden ਦਾ ਨਾਂ,ਹੁਣ ਇਸ ਨਾਂ ਦੇ ਨਾਲ ਜਾਣਿਆ ਜਾਵੇਗਾ

ਦਿੱਲੀ :  ਕੇਂਦਰ ਸਰਕਾਰ ਨੇ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਦੇ ਮੁਗਲ ਗਾਰਡਨ ਦਾ ਨਾਮ ਬਦਲ ਕੇ ਅੰਮ੍ਰਿਤ ਉਦਿਆਨ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ‘ਅੰਮ੍ਰਿਤ ਮਹੋਤਸਵ’ ਦੇ ਥੀਮ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਗਲ ਗਾਰਡਨ ਦਾ ਨਾਮ ਬਦਲ ਕੇ ਅੰਮ੍ਰਿਤ ਉਦਿਆਨ ਰੱਖਿਆ ਹੈ।

ਅੰਮ੍ਰਿਤ ਉਦਿਆਨ ਦਾ ਉਦਘਾਟਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ 29 ਜਨਵਰੀ ਐਤਵਾਰ ਨੂੰ ਕਰਨਗੇ ਅਤੇ 31 ਜਨਵਰੀ ਤੋਂ 26 ਮਾਰਚ ਤੱਕ ਦੋ ਮਹੀਨਿਆਂ ਲਈ ਖੁੱਲ੍ਹਾ ਰਹੇਗਾ।

ਦੱਸਣਯੋਗ ਹੈ ਕਿ ਹਰ ਸਾਲ ਆਮ ਲੋਕਾਂ ਲਈ ਅੰਮ੍ਰਿਤ ਉਦਿਆਨ (ਮੁਗਲ ਗਾਰਡਨ) ਖੋਲ੍ਹਿਆ ਜਾਂਦਾ ਹੈ, ਜੋ ਹੁਣ 31 ਜਨਵਰੀ ਨੂੰ ਖੁੱਲ੍ਹੇਗਾ ਅਤੇ ਦੋ ਮਹੀਨੇ 26 ਮਾਰਚ ਤੱਕ ਖੁੱਲ੍ਹਾ ਰਹੇਗਾ। ਬਾਗ ਦੇ ਖੁੱਲਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਇਹ 28 ਮਾਰਚ ਨੂੰ ਕਿਸਾਨਾਂ ਲਈ, 29 ਮਾਰਚ ਨੂੰ ਅਪਾਹਜਾਂ ਲਈ ਅਤੇ 30 ਮਾਰਚ ਨੂੰ ਪੁਲਿਸ ਅਤੇ ਫੌਜ ਲਈ ਖੁੱਲ੍ਹੇਗਾ।