India Punjab

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਪੂਰੇ ਦੇਸ਼ ਵਿੱਚ ਭਰਪੂਰ ਹੁੰਗਾਰਾ

‘ਦ ਖ਼ਾਲਸ ਬਿਊਰੋ : ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਸ਼ਵਾ ਸਘਾਤ ਦਿਵਸ ਮਨਾਉਣ ਅਤੇਂ ਕੇਂਦਰ ਸਰਕਾਰ ਦੇ ਪੁਤਲੇ ਫੂ ਕਣ ਦਾ ਸੱਦਾ ਦਿਤਾ ਗਿਆ ਸੀ,ਜਿਸ ਦੇ ਹੁੰਗਾਰੇ ਵੱਜੋਂ ਨਾ ਸਿਰਫ਼ ਪੰਜਾਬ, ਸਗੋਂ ਪੂਰੇ ਦੇਸ਼ ਵਿੱਚ ਅੱਜ 500 ਦੇ ਕਰੀਬ ਥਾਂਵਾਂ ‘ਤੇ ਜਿਲ੍ਹਾ ਅਤੇ ਤਹਿਸੀਲ ਪੱਧਰ ‘ਤੇ ਮੋਦੀ ਸਰਕਾਰ ਖ਼ਿਲਾ ਫ਼ ਅਰ ਥੀ ਫੂ ਕ ਮੁਜ਼ਾਹ ਰੇ ਕੀਤੇ ਗਏ ਤੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਦਿਆਂ ਕਿਸਾਨ-ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਗਵਰਨਰ ਪੰਜਾਬ ਨੂੰ ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ਸਬੰਧੀ ਵੀ ਮੰਗ-ਪੱਤਰ ਭੇਜੇ ਗਏ ਅਤੇ ਮੰਗ ਕੀਤੀ ਗਈ ਕਿ ਪਹਿਲਾਂ ਹੀ ਮੰਨੀਆਂ ਮੰਗਾਂ ਤੇ ਐਲਾਨਾਂ ਨੂੰ ਲਾਗੂ ਕਰਵਾਇਆ ਜਾਵੇ।

ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਤਿੰਨ ਖੇਤੀ ਵਿਰੋ ਧੀ ਕਾਨੂੰ ਨਾਂ ਖ਼ਿਲਾ ਫ਼ ਇੱਕ ਸਾਲ ਲੰਬਾ ਸੰਘ ਰਸ਼ ਕਰਕੇ ਕਿਸਾਨਾਂ ਨੇ ਕਾਲੇ ਕਨੂੰ ਨ ਰੱ ਦ ਕਰਵਾਏ ਸੀ । ਮੋਰਚੇ ਨਾਲ ਸਬੰਧਤ ਮੰਗਾ ਮੰਨਣ ਅਤੇ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੀ ਗਰੰਟੀ ਦਾ ਕਨੂੰਨ ਬਣਾਉਣ ਦੀ ਮੰਗ ਦਾ ਲਿਖਤੀ ਭਰੋਸਾ ਸਰਕਾਰ ਵੱਲੋਂ ਦਿਤੇ ਜਾਣ ਤੇ  ਹੀ ਦਿੱਲੀ ਮੋਰਚਾ ਮੁਲਤਵੀ ਕੀਤਾ ਗਿਆ ਸੀ ਪ੍ਰੰਤੂ ਦੋ ਮਹੀਨੇ ਤੋ ਵੱਧ ਸਮਾਂ ਬੀਤ ਗਿਆ ਹੈ  ਪਰ ਕੇਂਦਰ ਸਰਕਾਰ ਵਲੋਂ ਨਾ ਤਾਂ ਐਮ ਐਸ ਪੀ ਦੀ ਕਨੂੰਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਤੇ ਨਾ ਹੀ ਅੰਦੋ ਲਨ ਦੌਰਾਨ ਕਿਸਾਨਾਂ ਤੇ ਬਣਾਏ ਝੂ ਠੇ ਪੁਲਸ ਕੇ ਸਾਂ ਨੂੰ ਵਾਪਸ ਲਿਆ ਗਿਆ। ਸਗੋਂ  ਲਖਮੀਰਪੁਰ ਖੀਰੀ ਵਿਖੇ ਕਿਸਾਨਾਂ ਤੇ ਗੱਡੀਆਂ ਚੜਾਕੇ ਸ਼ਹੀ ਦ ਕਰਨ ਵਾਲਾ ਕੇਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸਰਾ ਅਜੇ ਤੱਕ ਵੀ ਆਪਣੇ ਅਹੁਦੇ ਤੇ ਬਣਿਆ ਹੋਇਆ ਹੈ। ਇਸ ਲਈ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਵਿਸ਼ ਵਾਸਘਾਤ ਕੀਤਾ ਹੈ ਜਿਸਦੇ ਵਿਰੋਧ ਵਿਚ ਅੱਜ ਹਿੰਦੋਸਤਾਨ ਪੱਧਰ ਤੇ ਇਹ ਦਿਵਸ ਮਨਾਇਆ ਗਿਆ ਹੈ।

ਪੂਰੇ ਭਾਰਤ ਵਿੱਚ ਵਿਸ਼ਾਖਾਪਟਨਮ(ਆਂਧਰਾ ਪ੍ਰਦੇਸ਼),ਸੂਰਤ(ਗੁਜ਼ਰਾਤ),ਉਨਾ(ਹਿਮਾਚਲ ਪ੍ਰਦੇਸ਼),ਬੇਲਾਗਾਵਾ(ਕਰਨਾਟਕ),ਜਗਦੀਸ਼ਪੁਰ(ਉਡੀਸਾ), ਰਾਇਨਾ-ਸਿਰਸਾ-ਝੱਜਰ(ਹਰਿਆਣਾ),ਉਲ਼ਪੇਤਾ,ਰਾਇਕੋਟ(ਗੁਜ਼ਰਾਤ),ਨਜ਼ਫ਼ਗੜ-ਅਲੀਗੜ-ਕਾਪਾਸ਼ੇਰਾ(ਦਿੱਲੀ),ਸ਼ਹਾਦਾ,ਹਿੰਗੋਲੀ,ਤਾਲਸਰੀ-ਪਾਲਗੜ(ਮਹਾਰਾਸ਼ਟਰ),ਰਾਇਪੁਰ (ਛਤੀਸਗੜ),ਸੀਵਾਨ(ਬਿਹਾਰ),ਇਲਾਹਾਬਾਦ-ਕੌਸ਼ਾਂਬੀ(ਯੂਪੀ),ਕੁਲਟਲੀ-ਦਿਨਾਜਪੁਰ-ਬੰਕੁਰਾ(ਬੰਗਾਲ) ਆਦਿ ਜਗਾਵਾਂ ਤੋਂ ਇਲਾਵਾ ਪੰਜਾਬ ਵਿੱਚ ਸੰਗਰੂਰ, ਪਟਿਆਲਾ, ਬਰਨਾਲਾ, ਮਾਨਸਾ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਤਰਨਤਾਰਨ, ਮੁਕਤਸਰ ਸਾਹਿਬ, ਮੁਹਾਲੀ,  ਪਠਾਨਕੋਟ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਸਾਹਿਬ, ਮੋਗਾ, ਰੋਪੜ, ਅਨੰਦਪੁਰ ਸਾਹਿਬ, ਨਵਾਂਸ਼ਹਿਰ ਜਿਲ੍ਹਿਆਂ ‘ਚ ਵੱਡੀ ਗਿਣਤੀ ‘ਚ ਜਿਲ੍ਹਾ-ਪੱਧਰ ‘ਤੇ ਤਹਿਸੀਲ ਪੱਧਰ ਤੇ ਕਿਸਾਨਾਂ ਨੇ ਅਰ ਥੀ ਫੂ ਕ ਮੁਜ਼ਾ ਹਰੇ ‘ਤੇ ਪ੍ਰਦਰਸ਼ਨ ਕੀਤੇ।