India

ਸੁਪਰੀਮ ਕੋਰਟ ਕਾਲੀਜੀਅਮ ਨੇ ਮਦਰਾਸ ਹਾਈਕੋਰਟ ਦੇ ਚੀਫ਼ ਜਸਟਿਸ ਲਈ ਕਿਸਦੇ ਨਾਂ ਦੀ ਕੀਤੀ ਸਿਫ਼ਾਰਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੀਫ਼ ਜਸਟਿਸ ਐਨਵੀ ਰਮੰਨਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਕਾਲੀਜੀਅਮ ਨੇ ਕੇਂਦਰ ਨੂੰ ਸਿਫ਼ਾਰਸ਼ ਕੀਤੀ ਹੈ ਕਿ ਜਸਟਿਸ ਮੁਨੀਸ਼ਵਰ ਨਾਥ ਭੰਡਾਰੀ ਨੂੰ ਮਦਰਾਸ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਜਾਵੇ। ਸੀਨੀਅਰ ਜੱਜ ਜਸਟਿਸ ਯੂ ਯੂ ਲਲਿਤ ਅਤੇ ਏ.ਐੱਮ. ਖਾਨਵਿਲਕਰ ਵਾਲੇ ਕਾਲੀਜੀਅਮ ਨੇ 14 ਦਸੰਬਰ, 2021 ਅਤੇ 29 ਜਨਵਰੀ, 2022 ਨੂੰ ਵਿਚਾਰ-ਵਟਾਂਦਰਾ ਕੀਤਾ ਅਤੇ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਉੜੀਸਾ ਨੂੰ ਹਾਈ ਕੋਰਟ ਵਿੱਚ ਵੀ ਜੱਜਾਂ ਦੀ ਨਿਯੁਕਤੀ ਲਈ ਦੇ ਲਈ 17 ਨਾਂਵਾਂ ਦੀ ਸਿਫਾਰਸ਼ ਕੀਤੀ।

ਜਸਟਿਸ ਭੰਡਾਰੀ, ਜਿਨ੍ਹਾਂ ਦੀ ਮੂਲ ਅਦਾਲਤ ਰਾਜਸਥਾਨ ਹਾਈ ਕੋਰਟ ਹੈ ਪਰ ਇਸ ਵੇਲੇ ਉਹ ਮਦਰਾਸ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਵਜੋਂ ਸੇਵਾ ਨਿਭਾਅ ਰਹੇ ਹਨ। ਕਾਲੀਜੀਅਮ ਨੇ ਤਿੰਨ ਹਾਈ ਕੋਰਟਾਂ ਵਿੱਚ ਜੱਜਾਂ ਦੇ ਲਈ 17 ਨਾਂਵਾਂ ਦੀ ਸਿਫ਼ਾਰਸ਼ ਕੀਤੀ ਹੈ। ਆਂਧਰਾ ਪ੍ਰਦੇਸ਼ ਹਾਈ ਕੋਰਟ ਵਿੱਚ ਜੱਜਾਂ ਵਜੋਂ ਸੱਤ ਵਕੀਲਾਂ ਦੇ ਨਾਂਵਾਂ ਦੀ ਸਿਫ਼ਾਰਸ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਸੁਪਰੀਮ ਕੋਰਟ ਕਾਲੀਜੀਅਮ ਨੇ 29 ਜਨਵਰੀ, 2022 ਨੂੰ ਆਪਣੀ ਮੀਟਿੰਗ ਵਿੱਚ ਆਂਧਰਾ ਪ੍ਰਦੇਸ਼ ਹਾਈ ਕੋਰਟ ਵਿੱਚ ਨਿਮਨਲਿਖਤ ਵਕੀਲਾਂ ਨੂੰ ਜੱਜ ਵਜੋਂ ਤਰੱਕੀ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਵਿੱਚ ਕੋਨਾਕਾਂਤੀ ਸ਼੍ਰੀਨਿਵਾਸ ਰੈੱਡੀ, ਗੰਨਾਮਨੇਨੀ ਰਾਮਕ੍ਰਿਸ਼ਨ ਪ੍ਰਸਾਦ, ਵੈਂਕਟੇਸ਼ਵਰਲੂ ਨਿਮਮਾਗੱਡਾ, ਤਰਲਦਾ ਰਾਜਸ਼ੇਖਰ ਰਾਓ, ਸੱਤੀ ਸੁੱਬਾ ਰੈੱਡੀ, ਰਵੀ ਚੀਮਾਲਾਪਤੀ ਅਤੇ ਵਦੀਬੋਆਨਾ ਸੁਜਾਤਾ ਸ਼ਾਮਿਲ ਹਨ।