India International Punjab

ਕੈਲੀਫੋਰਨੀਆ ਵਿਧਾਨ ਸਭਾ ਨੇ 1984 ਮਾਮਲੇ ਨੂੰ ਲੈ ਕੇ ਸਿੱਖਾਂ ਦੇ ਹੱਕ ‘ਚ ਸੁਣਾਇਆ ਇਹ ਫੈਸਲਾ…

The California Legislature recognized the 1984 violence as Sikh genocide

ਸੰਯੁਕਤ ਰਾਜ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਅਸੈਂਬਲੀ ਨੇ ਭਾਰਤ ਵਿੱਚ ਨਵੰਬਰ 1984 ਵਿਚ ਵਾਪਰੀ ਸਿੱਖਾਂ ਵਿਰੁੱਧ ਹਿੰਸਾ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਹੈ। ਇਸ ਦਾ ਖੁਲਾਸਾ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕਾਕਸ ਕਮੇਟੀ ਦੇ ਆਗੂ ਡਾ. ਪ੍ਰਿਤਪਾਲ ਸਿੰਘ ਵੱਲੋਂ ਕੀਤਾ ਗਿਆ।

ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਕੈਲੀਫੋਰਨੀਆ ਦੀ ਅਸੈਂਬਲੀ ਵਿੱਚ ਇਹ ਮਤਾ ਪਹਿਲੀ ਵਾਰ ਚੁਣੀ ਗਈ ਸਿੱਖ ਮੈਂਬਰ ਜਸਬੀਰ ਕੌਰ ਬੈਂਸ ਵੱਲੋਂ ਪੇਸ਼ ਕੀਤਾ ਗਿਆ ਜਿਸ ਨੂੰ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਵਿਚ ਇਸ ਮਤੇ ਦਾ ਸਮਰਥਨ ਸਿੱਖ ਹਿਤੈਸ਼ੀ ਵਿਧਾਨ ਸਭਾ ਮੈਂਬਰ ਕਾਰਲੋਸ ਵਿਲਾਪੁਡੂਆ ਵੱਲੋਂ ਕੀਤਾ ਗਿਆ। ਕੈਲਫੋਰਨੀਆ ਦੀ ਵਿਧਾਨ ਸਭਾ ਨੇ ਨਵੰਬਰ 1984 ਵਿੱਚ ਭਾਰਤ ਵਿਚ ਹੋਈ ਸਿੱਖ ਵਿਰੋਧੀ ਹਿੰਸਾ ਦੀ ਨਿੰਦਾ ਵੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਨਿਊ ਜਰਸੀ ਵਿਧਾਨ ਸਭਾ ਇਸ ਸਬੰਧੀ ਪਹਿਲਾਂ ਹੀ ਮਤਾ ਪਾਸ ਕਰ ਚੁੱਕੀ ਹੈ। ਅਮਰੀਕੀ ਸਿੱਖ ਆਗੂ ਨੇ ਦੱਸਿਆ ਕਿ ਕੈਲੀਫੋਰਨੀਆ ਵਿਧਾਨ ਸਭਾ ਵਿੱਚ ਮਤਾ ਪੇਸ਼ ਕਰਨ ਵਾਲੀ ਵਿਧਾਇਕਾ ਜਸਮੀਤ ਕੌਰ ਬੈਂਸ ਅਤੇ ਮਤੇ ਦਾ ਸਮਰਥਨ ਕਰਨ ਵਾਲੇ ਵਿਧਾਇਕ ਕਾਰਲੋਸ ਦਾ ਬਾਅਦ ਵਿਚ ਸਟਾਕਟਨ ਦੇ ਗੁਰਦੁਆਰੇ ਵਿਖੇ ਸਨਮਾਨ ਕੀਤਾ ਗਿਆ। ਇਸ ਮੌਕੇ ਮਨਮੀਤ ਸਿੰਘ ਗਰੇਵਾਲ, ਮੇਅਰ ਬੌਬੀ ਸਿੰਘ, ਸਿੱਖ ਕਾਕਸ ਕਮੇਟੀ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਹਰਪ੍ਰੀਤ ਸਿੰਘ ਸੰਧੂ ਸ਼ਾਮਲ ਸਨ।